ਪਿੰਡਾਂ ਦਾ ਸਰਵਪੱਖੀ ਵਿਕਾਸ ਕਰਵਾਉਣ ਲਈ ਸਰਕਾਰ ਵਚਨਬੱਧ : ਚੀਮਾ

02/12/2019 4:59:01 AM

ਕਪੂਰਥਲਾ (ਧੀਰ)-ਗ੍ਰਾਮ ਪੰਚਾਇਤ ਟਿੱਬਾ ਵੱਲੋਂ ਸਰਪੰਚ ਪ੍ਰੋ. ਬਲਜੀਤ ਸਿੰਘ ਦੀ ਅਗਵਾਈ ਹੇਠ ਸ਼ੁਰੂ ਕਰਵਾਏ ਜਾ ਰਹੇ ਵਿਕਾਰ ਕਾਰਜਾਂ ਦੀ ਲਡ਼ੀ ਤਹਿਤ ਅੱਜ 850 ਮੀਟਰ ਲੰਬੇ ਪਾਏ ਜਾਣ ਵਾਲੇ ਸੀਵਰੇਜ ਦਾ ਉਦਘਾਟਨ ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਕੀਤਾ। ਸੰਬੋਧਨ ਕਰਦਿਆਂ ਵਿਧਾਇਕ ਚੀਮਾ ਨੇ ਕਿਹਾ ਕਿ ਹਲਕਾ ਸੁਲਤਾਨਪੁਰ ਲੋਧੀ ਦੇ ਪਿੰਡਾਂ ਦਾ ਵਿਕਾਸ ਕਰਵਾਉਣ ਲਈ ਕੈਪਟਨ ਸਰਕਾਰ ਵੱਲੋਂ ਗ੍ਰਾਂਟਾਂ ਦੇ ਗੱਫੇ ਦਿੱਤੇ ਜਾ ਰਹੇ ਹਨ ਤੇ ਸਰਕਾਰੀ ਵਿਕਾਸ ਕਾਰਜ ਕਰਵਾਉਣ ਲਈ ਵਚਨਬੱਧ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਤੋਂ ਪਹਿਲਾਂ ਹਲਕਾ ਸੁਲਤਾਨਪੁਰ ਲੋਧੀ ਅੰਦਰ ਤੇਜ਼ੀ ਨਾਲ ਚੱਲ ਰਹੇ ਵਿਕਾਸ ਕਾਰਜਾਂ ਨੂੰ ਮੁਕੰਮਲ ਕਰਵਾ ਲਿਆ ਜਾਵੇਗਾ। ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਇਨ੍ਹਾਂ ਸਮਾਗਮਾਂ ਲਈ ਨਿੱਜੀ ਦਿਲਚਸਪੀ ਲੈ ਰਹੇ ਹਨ। ਉਨ੍ਹਾਂ ਨੇ ਗ੍ਰਾਮ ਪੰਚਾਇਤ ਟਿੱਬਾ ਦੇ ਸਰਪੰਚ ਪ੍ਰੋ. ਬਲਜੀਤ ਸਿੰਘ ਨੂੰ ਵਿਸ਼ਵਾਸ ਦਿਵਾਇਆ ਕਿ ਪਿੰਡ ਟਿੱਬਾ ਦੇ ਵਿਕਾਸ ਲਈ ਗ੍ਰਾਂਟਾਂ ਦੀ ਕੋਈ ਕਮੀ ਨਹੀ ਆਉਣ ਦਿੱਤੀ ਜਾਵੇਗੀ। ਇਸ ਮੌਕੇ ਬਲਾਕ ਸੰਮਤੀ ਮੈਂਬਰ ਇੰਦਰਜੀਤ ਸਿੰਘ ਲਿਫਟਰ, ਮੈਂਬਰ ਪੰਚਾਇਤ ਕੁਲਵੰਤ ਸਿੰਘ ਸੂਲਾ, ਹਰਨੇਕ ਸਿੰਘ ਸੋਨੂੰ, ਅਮਰਜੀਤ ਸਿੰਘ ਸਿੰਘ ਦੁੱਲਾ, ਕੁਲਵੰਤ ਸਿੰਘ, ਬੀਬੀ ਭੁਪਿੰਦਰ ਕੌਰ, ਬੀਬੀ ਸੁਰਜੀਤ ਕੌਰ, ਸਰੂਪ ਸਿੰਘ ਸੂਲਾ, ਮਾ. ਬਲਕਾਰ ਸਿੰਘ, ਗਿਆਨ ਸਿੰਘ ਸੂਲਾ, ਗੀਤਕਾਰ ਭਜਨ ਸਿੰਘ ਥਿੰਦ, ਬਹਾਦਰ ਸਿੰਘ ਝੰਡ, ਸਤਨਾਮ ਸਿੰਘ, ਸ਼ਿਵਤੇਜ ਸਿੰਘ, ਗੁਰਦਿਆਲ ਸਿੰਘ, ਨਵਤੇਜ ਸਿੰਘ, ਅਮਰਜੀਤ ਕੰਡਾ, ਜਸਵਿੰਦਰ ਸਿੰਘ, ਸਟਾਲਿਨ ਸਿੰਘ, ਤਰਸੇਮ ਸਿੰਘ, ਹਰਜਿੰਦਰ ਸਿੰਘ, ਇੰਦਰਜੀਤ ਸਿੰਘ ਚਾਨਾ, ਜਗਤਾਰ ਸਟੂਡੀਓ, ਪਰਮਜੀਤ ਸਿੰਘ, ਗਿਆਨ ਸਿੰਘ ਬਾਜ, ਡਾ. ਮੇਹਰ ਸਿੰਘ, ਪਾਲ ਸਿੰਘ ਬਈ ਆਦਿ ਹਾਜ਼ਰ ਸਨ।