ਕਿਸਾਨਾਂ ਤੇ ਆੜ੍ਹਤੀਆਂ ਦੀ ਹਰ ਸਮੱਸਿਆ ਦਾ ਹੱਲ ਪਹਿਲ ਦੇ ਆਧਾਰ ’ਤੇ ਕੀਤਾ ਜਾਵੇਗਾ : ਜਥੇ. ਸਾਹੀ

01/22/2019 10:51:04 AM

ਕਪੂਰਥਲਾ (ਧੀਰ)-ਨਵ-ਨਿਯੁਕਤ ਸਕੱਤਰ ਮਾਰਕੀਟ ਕਮੇਟੀ ਜਥੇ. ਜੁਗਰਾਜਪਾਲ ਸਿੰਘ ਸਾਹੀ ਤਲਵੰਡੀ ਚੌਧਰੀਆਂ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ, ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਦੇ ਐੱਮ. ਐੱਲ. ਏ. ਨਵਤੇਜ ਸਿੰਘ ਚੀਮਾ, ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ, ਸਮਾਣਾ ਦੇ ਐੱਮ. ਐੱਲ. ਏ. ਰਾਜਿੰਦਰ ਸਿੰਘ ਸਮਾਣਾ, ਸਰਦਾਰਨੀ ਰਵੀਇੰਦਰ ਕੌਰ ਸਮਾਣਾ, ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਦੇ ਪੀ. ਏ. ਗੁਰਮੀਤ ਸਿੰਘ ਤੇ ਸੁੱਰਮੁੱਖ ਸਿੰਘ ਦਾ ਤਹਿ ਦਿਲੋਂ ਧੰਨਵਾਦ ਕੀਤਾ, ਜਿਨ੍ਹਾਂ ਨੇ ਉਨ੍ਹਾਂ ਨੂੰ ਇਹ ਮਾਣ ਬਖਸ਼ਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਤੇ ਆੜ੍ਹਤੀਆਂ ਨੂੰ ਮੰਡੀ ’ਚ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਦੀ ਹਰ ਸਮੱਸਿਆ ਦਾ ਹੱਲ ਪਹਿਲ ਦੇ ਆਧਾਰ ’ਤੇ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵਿਧਾਇਕ ਚੀਮਾ ਦੇ ਅਸ਼ੀਰਵਾਦ ਨਾਲ ਮਾਰਕੀਟ ਕਮੇਟੀ ਸੁਲਤਾਨਪੁਰ ਲੋਧੀ ਹੋਰ ਤਰੱਕੀਆਂ ਨੂੰ ਛੁਹੇਗੀ। ਉਨ੍ਹਾਂ ਜ਼ਿਲਾ ਮੰਡੀ ਅਫਸਰ ਵਰਿੰਦਰ ਕੁਮਾਰ ਖੈਡ਼ਾ, ਰਾਜ ਕੁਮਾਰ ਤੇ ਕੇਵਲ ਸਿੰਘ ਦਾ ਵੀ ਧੰਨਵਾਦ ਕੀਤਾ, ਜੋ ਉਨ੍ਹਾਂ ਨੂੰ ਸਕੱਤਰ ਦੀ ਕੁਰਸੀ ’ਤੇ ਬਿਠਾ ਕੇ ਗਏ।