ਬਾਗਵਾਨੀ ਵਿਭਾਗ ਕਿੰਨੂ ਦੀ ਫਸਲ ਨੂੰ ਸੁਲਤਾਨਪੁਰ ਲੋਧੀ ’ਚ ਪ੍ਰਫੂਲਿਤ ਕਰੇਗਾ : ਰੰਧਾਵਾ

01/22/2019 10:50:32 AM

ਕਪੂਰਥਲਾ (ਸੋਢੀ)-ਬਾਗਵਾਨੀ ਵਿਕਾਸ ਅਫਸਰ ਸੁਲਤਾਨਪੁਰ ਲੋਧੀ ਡਾ. ਕੁਲਵੰਤ ਸਿੰਘ ਰੰਧਾਵਾ ਨੇ ਦੱਸਿਆ ਕਿ ਕਿਸਾਨਾਂ ਨੂੰ ਕਣਕ ਝੋਨੇ ਦੇ ਫਸਲੀ ਚੱਕਰ ’ਚੋਂ ਕੱਢਣ ਲਈ ਫਲਾਂ ਦੇ ਬਾਗ ਲਗਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬਲਾਕ ਸੁਲਤਾਨਪੁਰ ਲੋਧੀ ’ਚ ਕਿੰਨੂ ਦੀ ਵਧੀਆ ਕੁਆਲਿਟੀ ਦੀ ਫਸਲ ਹੋਣ ਦਾ ਤਜਰਬਾ ਸਫਲ ਰਿਹਾ ਹੈ। ਬਾਗਵਾਨੀ ਵਿਭਾਗ ਕਿੰਨੂੰ ਦੀ ਫਸਲ ਨੂੰ ਸੁਲਤਾਨਪੁਰ ਲੋਧੀ ’ਚ ਪ੍ਰਫੂਲਿਤ ਕਰੇਗਾ।ਉਨ੍ਹਾਂ ਦੱਸਿਆ ਕਿ ਅਗਾਂਹਵਧੂ ਕਿਸਾਨ ਸੁਖਵਿੰਦਰ ਸਿੰਘ ਸੁੱਖ ਤੇ ਯਾਦਵਿੰਦਰ ਸਿੰਘ ਪਿੰਡ ਮੁਕਟਰਾਮਵਾਲਾ ਦੇ ਬਾਗ ’ਚ ਕਿੰਨੂ ਦੀ ਵਧੀਆ ਕੁਆਲਿਟੀ ਦੀ ਫਸਲ ਹੋਈ ਹੈ। ਜਿਸਨੂੰ ਬਗਵਾਨੀ ਵਿਭਾਗ ਪੰਜਾਬ ਵਲੋਂ ਅਬੋਹਰ ਵਿਖੇ 22 ਤੇ 23 ਨੂੰ ਹੋ ਰਹੀ ਰਾਜ ਪੱਧਰੀ ਨਿੰਬੂ ਜਾਤੀ ਦੇ ਫਲਾਂ ਦੀ ਪ੍ਰਦਰਸ਼ਨੀ ’ਚ ਸ਼ਾਮਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਚੰਗੀ ਆਮਦਨ ਪ੍ਰਾਪਤ ਕਰਨ ਲਈ ਨਿੰਬੂ ਜਾਤੀ ਦੇ ਫਲਾਂ ਦੀ ਖੇਤੀ ਨੂੰ ਪ੍ਰਫੂਲਿਤ ਕਰਨ। ਬਲਾਕ ਸੁਲਤਾਨਪੁਰ ਲੋਧੀ ’ਚ ਕਿੰਨੂ ਦੀ ਫਸਲ ਨੂੰ ਹੋਰ ਪ੍ਰਫੂਲਿਤ ਕਰਨ ਲਈ ਵਿਭਾਗ ਵਿਸ਼ੇਸ਼ ਸਹਿਯੋਗ ਕਰੇਗਾ।