ਜੀ. ਐੱਨ. ਡੀ. ‘ਵਾਟਰ ਸਪੋਰਟਸ ਕਿਯਾਕਿੰਗ-ਕਨੋਇੰਗ’ ਯੂ. ਅੰਤਰ ਕਾਲਜ ਮੁਕਾਬਲੇ

01/22/2019 10:50:24 AM

ਕਪੂਰਥਲਾ (ਧੀਰ, ਸੋਢੀ)-ਸੰਤ ਸੀਚੇਵਾਲ ਵਾਟਰ ਸਪੋਰਟਸ ਸੈਂਟਰ ਦੇ ਖਿਡਾਰੀਆਂ ਨੇ ਅੰਤਰ ਕਾਲਜ ਮੁਕਾਬਲਿਆਂ ਵਿਚ 25 ਸੋਨੇ ਅਤੇ 17 ਚਾਂਦੀ ਦੇ ਤਮਗੇ ਹਾਸਲ ਕੀਤੇ। 16, 17 ਜਨਵਰੀ 2019 ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ (ਧਾਰ ਕਲਾਂ) ਪਠਾਨਕੋਟ ਵਿਖੇ ਕਰਵਾਏ ਗਏ ‘ਵਾਟਰ ਸਪੋਰਟਸ ਕਿਯਾਕਿੰਗ-ਕਨੋਇੰਗ’ ਦੇ ਅੰਤਰ ਕਾਲਜ ਮੁਕਾਬਲਿਆਂ ’ਚ ਆਪਣੀ ਝੰਡੀ ਕਾਇਮ ਕਰਦਿਆਂ ਖਿਡਾਰੀਆਂ ਨੇ ਇਹ ਮੈਡਲ ਹਾਸਲ ਕੀਤੇ। ਇਨ੍ਹਾਂ ਖੇਡਾਂ ਵਿਚੋਂ ਮੈਡਲ ਹਾਸਲ ਕਰਨ ਵਾਲੇ ਖਿਡਾਰੀਆਂ ਅਤੇ ਕੋਚ ਅਮਨਦੀਪ ਸਿੰਘ ਖੈਹਿਰਾ ਨੂੰ ਪਦਮਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਵਧਾਈ ਦਿੱਤੀ ਅਤੇ ਅੱਗੇ ਤੋਂ ਹੋਰ ਵੀ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਸੰਤ ਸੀਚੇਵਾਲ ਵਾਟਰ ਸਪੋਰਟਸ ਦੇ ਖਜ਼ਾਨਚੀ ਗੁਰਵਿੰਦਰ ਸਿੰਘ ਬੋਪਾਰਾਏ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਤ ਸੀਚੇਵਾਲ ਜੀ ਦੇ ਯਤਨਾਂ ਸਦਕਾ 2015 ਤੋਂ ਸੁਲਤਾਨਪੁਰ ਲੋਧੀ ਦੀ ਇਤਿਹਾਸਿਕ ਧਰਤੀ ਤੇ ਪਵਿੱਤਰ ਕਾਲੀ ਵੇਈਂ ਕੰਢੇ ਇਸ ਪੇਂਡੂ ਖੇਤਰ ਦੇ ਖਿਡਾਰੀਆਂ ਨੂੰ ਮੁਫਤ ਵਿਚ ਟਰੇਨਿੰਗ ਦਿੱਤੀ ਜਾ ਰਹੀ ਹੈ। -----(ਬਾਕਸ)--ਮੈਡਲ ਪ੍ਰਾਪਤ ਕਰਨ ਵਾਲੇ ਖਿਡਾਰੀ 1. ਕਨੋਇੰਗ ਔਰਤ ਵਰਗ * ਪ੍ਰਿਆ ਰਾਜਪੂਤ ਨੇ (ਸੀ-4), 1000, 500, 200 ਮੀਟਰ ਵਿਚੋਂ ਗੋਲਡ ਅਤੇ (ਸੀ-2) 1000, 500, 200 ਮੀਟਰ ’ਚੋਂ ਸਿਲਵਰ ਮੈਡਲ, ਨਵਦੀਪ ਕੌਰ (ਸੀ-4) 1000, 500, 200 ਮੀਟਰ ਵਿਚੋਂ ਗੋਲਡ ਮੈਡਲ, ਪ੍ਰਗਤੀ (ਸੀ-4) 1000, 500, 200 ਮੀਟਰ ਵਿਚੋਂ ਗੋਲਡ ਮੈਡਲ, ਅਰਸ਼ਪ੍ਰੀਤ ਕੌਰ (ਸੀ-4) 1000, 500, 200 ਮੀਟਰ ਗੋਲਡ ਮੈਡਲ, ਮਾਨਸੀ (ਸੀ-2) 200 ਮੀਟਰ ਵਿਚੋਂ ਸਿਲਵਰ ਮੈਡਲ ਹਾਸਲ ਕਰ ਕੇ ਕਾਲਜਾਂ ਦੀਆਂ ਟੀਮਾਂ ’ਚੋਂ ਹੰਸ ਰਾਜ ਮਹਾਵਿਦਿਆਲਾ ਕਾਲਜ ਵੱਲੋਂ ਪਹਿਲਾ ਸਥਾਨ ਹਾਸਲ ਕੀਤਾ। 2. ਕਿਯਾਕਿੰਗ ਔਰਤ ਵਰਗ * ਕੁਲਵਿੰਦਰ ਕੌਰ (ਕੇ-4) 1000, 500, 200 ਮੀਟਰ ’ਚ ਗੋਲਡ ਮੈਡਲ, ਸੁਖਜਿੰਦਰ ਕੌਰ (ਕੇ-4) 1000, 500, 200 ਮੀਟਰ ’ਚ ਗੋਲਡ ਮੈਡਲ, ਰਜਨੀ (ਕੇ-4) 1000, 500, 200 ਮੀਟਰ ’ਚ ਗੋਲਡ ਮੈਡਲ ਅਤੇ ਮਨਜੋਤ ਕੌਰ ਨੇ (ਕੇ-4) 200 ਮੀਟਰ ਗੋਲਡ ਮੈਡਲ ਹਾਸਲ ਕੀਤਾ। 3. ਕਨੋਇੰਗ ਮਰਦ ਵਰਗ ਦੀਪਕ ਡਡਵਾਲ ਨੇ (ਸੀ-2) 200 ਮੀਟਰ ਗੋਲਡ ਮੈਡਲ (ਸੀ-2) 1000, 500 ਮੀਟਰ ’ਚ ਸਿਲਵਰ ਅਤੇ (ਸੀ-4) 1000, 500, 200 ਮੀਟਰ ’ਚ ਸਿਲਵਰ, ਬਿੰਦਰ ਸਿੰਘ (ਸੀ-4) 1000, 500 ਮੀਟਰ ’ਚ ਸਿਲਵਰ, (ਸੀ-1) 1000 ਮੀਟਰ ਸਿਲਵਰ ਮੈਡਲ, ਗੁਰਦੀਪ ਸਿੰਘ (ਸੀ-1) 500 ਮੀਟਰ ਸਿਲਵਰ, (ਸੀ-4) 200 ਮੀਟਰ ਸਿਲਵਰ ਮੈਡਲ ਅਤੇ ਵਰਿੰਦਰ ਸਿੰਘ ਨੇ (ਸੀ-4) 1000, 500, 200 ਮੀਟਰ ’ਚੋਂ ਸਿਲਵਰ, (ਸੀ-1) 200 ਮੀਟਰ ਸਿਲਵਰ ਮੈਡਲ ਹਾਸਲ ਕੀਤਾ। 4. ਕਿਯਾਕਿੰਗ ਮਰਦ ਵਰਗ * ਹਰੀਸ਼ਪਾਲ (ਕੇ-4) 500 ਮੀਟਰ ਸਿਲਵਰ ਮੈਡਲ ਅਤੇ ਅਮਰੀਕ ਸਿੰਘ ਨੇ (ਕੇ-4) 200 ਮੀਟਰ ਸਿਲਵਰ ਅਤੇ (ਕੇ-2) 200 ਮੀਟਰ ਸਿਲਵਰ ਮੈਡਲ ਹਾਸਲ ਕੀਤਾ।