ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ

01/21/2019 10:39:42 AM

ਕਪੂਰਥਲਾ (ਮੱਲ੍ਹੀ)-ਸਿੱਖਿਆ ਬਲਾਕ ਕਪੂਰਥਲਾ-2 ਅਧੀਨ ਪੈਂਦੇ ਸਰਕਾਰੀ ਐਲੀਮੈਂਟਰੀ ਸਕੂਲ ਮਨਸੂਰਵਾਲ ਦੋਨਾ ਦਾ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਉਕਤ ਸਮਾਗਮ ਦੀ ਪ੍ਰਧਾਨਗੀ ਬੀ. ਪੀ. ਈ. ਓ. (ਕਪੂਰਥਲਾ-2) ਮੈਡਮ ਕੁਲਵੰਤ ਕੌਰ ਨੇ ਕੀਤੀ। ਜਿਨ੍ਹਾਂ ਸਮਾਗਮ ਦੌਰਾਨ ਕਿਹਾ ਕਿ ਸਰਕਾਰੀ ਸਕੂਲ ਅੱਜ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਕਿਤੇ ਜ਼ਿਆਦਾ ਵਧੀਆ ਪੇਸ਼ਕਾਰੀ ਕਰ ਰਹੇ ਹਨ, ਕਿਉਂਕਿ ਇਨ੍ਹਾਂ ਸਕੂਲਾਂ ’ਚ ਅਧਿਆਪਕ ਸੇਵਾਵਾਂ ਨਿਭਾਅ ਰਹੇ ਅਧਿਆਪਕ, ਪ੍ਰਾਈਵੇਟ ਸਕੂਲਾਂ ਦੇ ਅਧਿਆਪਕਾਂ ਦੇ ਮੁਕਾਬਲੇ ਵਧੇਰੇ ਮਿਹਨਤੀ ਤੇ ਵਧੇਰੇ ਯੋਗਤਾ ਪ੍ਰਾਪਤ ਹਨ। ਉਨ੍ਹਾਂ ਸਕੂਲ ਦੇ ਬੱਚਿਆਂ ਨੂੰ ਲੰਚ ਬਾਕਸ, ਸਟੇਸ਼ਨਰੀ ਤੇ ਸਕੂਲ ਬੈਗ ਵੀ ਤਕਸੀਮ ਕੀਤੇ। ਸਮਾਗਮ ਮੌਕੇ ਸਕੂਲ ਦੇ ਮੁਖੀ ਮੈਡਮ ਰਾਜਵਿੰਦਰ ਕੌਰ ਨੇ ਮੁੱਖ ਮਹਿਮਾਨ ਤੇ ਹੋਰ ਐੱਸ. ਐੱਮ. ਸੀ. ਕਮੇਟੀ ਆਗੂਆਂ ਤੋਂ ਇਲਾਵਾ ਸਕੂਲ ਪਡ਼੍ਹਦੇ ਬੱਚਿਆਂ ਦੇ ਮਾਪਿਆਂ ਨੂੰ ਜੀ ਆਇਆ ਆਖਦਿਆਂ ਸਕੂਲ ਦੀ ਪ੍ਰਗਤੀ ਰਿਪੋਰਟ ਪੇਸ਼ ਕੀਤੀ। ਸਕੂਲ ਦੇ ਬੱਚਿਆਂ ਵੱਲੋਂ ਸੱਭਿਆਚਾਰਕ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਇਸ ਸਮਾਗਮ ਨੂੰ ਸਫਲ ਬਣਾਉਣ ਲਈ ਮੈਡਮ ਬਲਜੀਤ ਕੌਰ ਥਿੰਦ, ਮੈਡਮ ਸਰਵਪ੍ਰੀਤ ਕੌਰ, ਸੀਮਾ ਅਰੋਡ਼ਾ, ਸਤਵੰਤ ਕੌਰ, ਜਯੋਤੀ ਬਾਲਾ, ਕੁਲਜਿੰਦਰ ਕੌਰ ਤੇ ਕੁਲਵਿੰਦਰ ਕੌਰ ਆਦਿ ਅਧਿਆਪਕਾਵਾਂ ਨੇ ਅਹਿਮ ਯੋਗਦਾਨ ਦਿੱਤਾ।