ਸਿੱਖਿਆ ਅਧਿਕਾਰੀ ਨੇ ਕੀਤਾ ਸਕੂਲਾਂ ਦਾ ਅਚਨਚੇਤ ਨਿਰੀਖਣ

01/21/2019 10:39:15 AM

ਕਪੂਰਥਲਾ (ਮੱਲ੍ਹੀ)-ਬਲਾਕ ਸਿੱਖਿਆ ਅਧਿਕਾਰੀ ਹਰਭਜਨ ਸਿੰਘ ਸੁਲਤਾਨਪੁਰ ਲੋਧੀ-2 ਨੇ ਅੱਜ ਸਵੇਰੇ ਬਲਾਕ-2 ਤਹਿਤ ਪੈਂਦੇ ਸਰਕਾਰੀ ਐਲੀਮੈਂਟਰੀ ਸਕੂਲਾਂ ਦਾ ਈਚ ਵਨ ਬਰਿੰਗ ਵਨ ਦੇ ਤਹਿਤ ਪ੍ਰੀ ਪ੍ਰਾਇਮਰੀ ’ਚ ਦਾਖਲਾ ਵਧਾਉਣ ਲਈ ਸਕੂਲਾਂ ’ਚ ਅਧਿਆਪਕਾਂ ਨੂੰ ਪ੍ਰੇਰਿਤ ਕੀਤਾ। ਹਰਭਜਨ ਸਿੰਘ ਨੇ ਦੱਸਿਆ ਕਿ ਸਵੇਰ ਦੇ ਸਮੇਂ ਉਨ੍ਹਾਂ ਸਰਕਾਰੀ ਐਲੀਮੈਂਟਰੀ ਸਕੂਲ ਫੌਜੀ ਕਾਲੋਨੀ, ਮੁਹੱਬਲੀਪੁਰ, ਨਸੀਰੇਵਾਲ ਆਦਿ ਆਂਗਣਵਾਡ਼ੀ ਸੈਂਟਰਾਂ ਤਕ ਵੀ ਪਹੁੰਚ ਕੀਤੀ ਤੇ ਆਂਗਣਵਾਡ਼ੀ ਵਰਕਰਾਂ ਦੇ ਸਹਿਯੋਗ ਨਾਲ ਅਧਿਆਪਕਾਂ ਨੂੰ ਪ੍ਰੀ ਪ੍ਰਾਇਮਰੀ ਜਮਾਤਾਂ ’ਚ ਜਿਥੇ ਦਾਖਲਾ ਵਧਾਉਣ ਲਈ ਉਤਸ਼ਾਹਤ ਕੀਤਾ ਉਥੇ ਹੀ ਬਲਾਕ ’ਚ ਹੁਣ ਤਕ ਹੋਏ ਵਧੀਆ ਨਵੇਂ ਦਾਖਲੇ ’ਤੇ ਵੀ ਤਸੱਲੀ ਪ੍ਰਕਟ ਕੀਤੀ। ਉਨ੍ਹਾਂ ਕਿਹਾ ਕਿ ਉਕਤ ਸਕੂਲਾਂ ’ਚ ਪਡ਼੍ਹ ਰਹੇ ਬੱਚਿਆਂ ਦੀ ਪਡ਼੍ਹਾਈ ਦਾ ਪੱਧਰ ਚੈੱਕ ਕਰਨ ਲਈ ਪਡ਼੍ਹਾ ਕੇ ਦੇਖਿਆ, ਜਿਸ ’ਚ ਬੱਚੇ ਅੱਗੇ ਪਾਏ ਗਏ। ਉਨ੍ਹਾਂ ਦੱਸਿਆ ਕਿ ਸਕੂਲਾਂ ’ਚ ਬਣੇ ਮਿਡ ਡੇ ਮੀਲ ’ਚ ਮੌਸਮੀ ਸਬਜ਼ੀ ਬਣਾਉਣ ਲਈ ਜਿਥੇ ਅਧਿਆਪਕਾਂ ਨੂੰ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ’ਚ ਵਿਕਾਸ ਕਾਰਜਾਂ ਤੇ ਸਕੂਲਾਂ ਦੀ ਦਿਖ ਸੰਵਾਰਨ ਲਈ ਜਿੱਤੇ ਅਪ੍ਰਵਾਸੀ ਭਾਰਤੀਆਂ ਦੀ ਮਦਦ ਲਈ ਜਾਵੇ, ਉਥੇ ਹੀ ਸਰਕਾਰੀ ਸਕੂਲ ’ਚ ਪਡ਼੍ਹ ਰਹੇ ਬੱਚਿਆਂ ਦਾ ਪਡ਼੍ਹਾਈ ਦਾ ਪੱਧਰ ਉੱਚਾ ਚੁੱਕਣ ਲਈ ਅਧਿਆਪਕ ਜ਼ਿਆਦਾ ਤੋਂ ਜ਼ਿਆਦਾ ਮਿਹਨਤ ਕਰਨ।