ਕਿਸਾਨਾਂ ਦੇ ਮੁਕਾਬਲੇ ਮਜ਼ਦੂਰ ਕਰਜ਼ਾ ਮੁਆਫੀ ਸਬੰਧੀ ਕੈਪਟਨ ਸਰਕਾਰ ਖਾਮੋਸ਼ : ਬੂਟਾ ਰਾਮ

01/21/2019 10:38:16 AM

ਕਪੂਰਥਲਾ (ਮੱਲ੍ਹੀ)-ਸਾਬਕਾ ਬਲਾਕ ਮੰਤਰੀ ਮੈਂਬਰ ਬੂਟਾ ਰਾਮ ਗਿੱਲ ਨੇ ਕਿਹਾ ਕਿ ਕੈਪਟਨ ਸਰਕਾਰ ਵਲੋਂ ਕਿਸਾਨਾਂ ਦੇ ਵਾਰ-ਵਾਰ ਕਰਜ਼ੇ ਮੁਆਫ ਕਰਨ ’ਤੇ ਆਪਣੀ ਪ੍ਰਤੀਕ੍ਰਿਆ ਦਿੰਦਿਆਂ ਕਿਹਾ ਕਿ ਕੈਪਟਨ ਸਰਕਾਰ ਸ਼ਾਇਦ ਇਹ ਗੱਲ ਭੁੱਲ ਚੁੱਕੀ ਹੈ ਕਿ ਕਾਂਗਰਸ ਪਾਰਟੀ ਨੂੰ ਸੱਤਾ ਤਕ ਪਹੁੰਚਾਉਣ ’ਚ ਕਿਸਾਨ ਭਾਈਚਾਰੇ ਦੇ ਮੁਕਾਬਲੇ ਮਜ਼ਦੂਰ ਸ਼੍ਰੇਣੀ ਦਾ ਯੋਗਦਾਨ ਘੱਟ ਨਹੀਂ ਹੈ ਫਿਰ ਕਰਜ਼ਾ ਮੁਆਫੀ ਮਾਮਲੇ ’ਚ ਕੈਪਟਨ ਸਰਕਾਰ ਮਜ਼ਦੂਰ ਸ਼੍ਰੇਣੀ ਨਾਲ ਬੇਗਾਨਾ ਸਲੂਕ ਕਿਉਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਕਰਜ਼ਾ ਜੇ ਬਿਨਾਂ ਸ਼ਰਤ ਮੁਆਫ ਕੀਤਾ ਜਾ ਰਿਹਾ ਹੈ ਤਾਂ ਗਰੀਬ ਮਜ਼ਦੂਰਾਂ ਦਾ ਵੀ ਸੋਸਾਇਟੀ ਬੈਂਕਾਂ ਦਾ ਕਰਜ਼ਾ ਬਿਨਾਂ ਕਿਸੇ ਠੋਸ ਸ਼ਰਤ ਦੇ ਮੁਆਫ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਗਠਜੋਡ਼ ਸਰਕਾਰ ਦੀ ਤੁਲਨਾ ਮੌਜੂਦਾ ਕੈਪਟਨ ਸਰਕਾਰ ਦਾ ਰੁਖ ਕਿਸਾਨਾਂ ਦੇ ਮੁਕਾਬਲੇ ਮਜ਼ਦੂਰਾਂ ਪ੍ਰਤੀ ਬੇਰੁਖੀ ਵਾਲਾ ਹੈ। ਜਿਸ ਕਰ ਕੇ ਦਲਿਤ ਸ਼੍ਰੇਣੀ ਦੀ ਮਜ਼ਦੂਰ ਜਮਾਤ ਦੇ ਮਨ ’ਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ। ਇਸ ਮੌਕੇ ਕਿਹਾ ਕਿ ਕਿਸਾਨਾਂ ਵਾਂਗ ਕਰਜ਼ੇ ਦੇ ਸਤਾਏ ਮਜ਼ਦੂਰ ਵੀ ਖੁਦਕੁਸ਼ੀਆਂ ਕਰ ਰਹੇ ਹਨ, ਜਿਨ੍ਹਾਂ ਦੇ ਸਰਕਾਰੀ ਬੈਂਕਾਂ ਤੋਂ ਲਏ ਕਰਜ਼ੇ ਤੁਰੰਤ ਬਿਨਾਂ ਸ਼ਰਤ ਮੁਆਫ ਹੋਣੇ ਚਾਹੀਦੇ ਹਨ। ਉਕਤ ਦਲਿਤ ਆਗੂ ਮਜ਼ਦੂਰਾਂ ਨੇ ਕਿਹਾ ਕਿ ਕਿਸਾਨ ਤੇ ਮਜ਼ਦੂਰ ਦਾ ਜੇ ਖੇਤ ’ਚ ਨਹੁੰ ਮਾਸ ਦਾ ਰਿਸ਼ਤਾ ਮੰਨਿਆ ਜਾਂਦਾ ਹੈ ਤਾਂ ਫਿਰ ਕਿਸਾਨਾਂ ਦੇ ਮੁਕਾਬਲੇ ਮਜ਼ਦੂਰਾਂ ਨਾਲ ਕੈਪਟਨ ਸਰਕਾਰ ਪੱਖਪਾਤ ਕਿਉਂ ਕਰ ਰਹੀ ਹੈ।