ਧਾਰਮਕ ਬਿਰਤੀ ਦੇ ਮਾਲਕ ਸਨ ਪ੍ਰੀਤਮ ਸਿੰਘ ਝੰਡ ਗੋਪੀਪੁਰ

01/21/2019 10:37:43 AM

ਕਪੂਰਥਲਾ (ਸੋਢੀ)-ਦਲਬੀਰ ਸਿੰਘ ਝੰਡ ਆਸਟਰੇਲੀਆ, ਕੁਲਬੀਰ ਸਿੰਘ ਝੰਡ ਨਿਊਜ਼ੀਲੈਂਡ ਤੇ ਸਤਨਾਮ ਸਿੰਘ ਝੰਡ ਦੇ ਦਾਦਾ ਜੀ ਤੇ ਤਰਲੋਚਨ ਸਿੰਘ ਝੰਡ ਗੋਪੀਪੁਰ ਦੇ ਪਿਤਾ ਜੀ ਸਵ. ਸਰਦਾਰ ਪ੍ਰੀਤਮ ਸਿੰਘ ਝੰਡ ਦੀ ਆਤਮਿਕ ਸ਼ਾਂਤੀ ਲਈ ਆਰੰਭ ਕਰਵਾਏ ਸ੍ਰੀ ਅਖੰਡ ਪਾਠ ਸਾਹਿਬ ਦੇ ਅੱਜ ਭੋਗ ਪਾਏ ਗਏ ਤੇ ਇਸ ਮੌਕੇ ਭਾਈ ਸਵਰਨ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਸਾਹਿਬ ਗੋਪੀਪੁਰ, ਭਾਈ ਨਿਸ਼ਾਨ ਸਿੰਘ ਤੇ ਭਾਈ ਪ੍ਰਗਟ ਸਿੰਘ ਨੇ ਭੋਗ ਦੇ ਸਲੋਕ ਸੁਣਾਏ ਤੇ ਉਪਰੰਤ ਗੁਰਬਾਣੀ ਦਾ ਕੀਰਤਨ ਭਾਈ ਸੁਰਿੰਦਰ ਸਿੰਘ ਦੇ ਰਾਗੀ ਜਥੇ ਵਲੋਂ ਸਰਵਣ ਕਰਵਾਇਆ ਗਿਆ ।ਇਸ ਮੌਕੇ ਉਨ੍ਹਾਂ ਕਿਹਾ ਕਿ ਉਹ ਬਹੁਤ ਹੀ ਮਿੱਠ ਬੋਲਡ਼ੇ ਧਾਰਮਕ ਬਿਰਤੀ ਦੇ ਮਾਲਕ ਸਨ । ਜਿਨ੍ਹਾਂ ਪਿਤਾ ਪੁਰਖੀ ਕਿੱਤੇ (ਖੇਤੀ) ਵਿਚ ਆਪਣੇ ਪਿੰਡ ਗੋਪੀਪੁਰ ਵਿਖੇ ਖੇਤੀ ਕਰਦਿਆਂ ਬਡ਼ੀ ਮਿਹਨਤ ਨਾਲ ਕਮਾਈ ਕੀਤੀ । ਆਪਣਾ ਸਾਦਾ ਜੀਵਨ ਬਿਤਾਉਣ ਦੇ ਨਾਲ-ਨਾਲ ਉਹ ਹਮੇਸ਼ਾ ਨਾਮ ਬਾਣੀ ਨਾਲ ਜੁਡ਼ੇ ਰਹਿੰਦੇ ਸਨ। ਉਨ੍ਹਾਂ ਦੀ ਗੁਰੂ ਘਰ ਨਾਲ ਪ੍ਰੀਤੀ ਸਦਕਾ ਤੇ ਚੰਗੀ ਧਾਰਮਕ ਸਿੱਖਿਆ ਕਾਰਨ ਹੀ ਉਨ੍ਹਾਂ ਦਾ ਸਾਰਾ ਪਰਿਵਾਰ ਹੀ ਨਸ਼ਿਆਂ ਤੇ ਹੋਰ ਕੁਰੀਤੀਆਂ ਤੋਂ ਹਮੇਸ਼ਾਂ ਦੂਰ ਰਿਹਾ ਹੈ। ਉਨ੍ਹਾਂ ਦੀ ਨੇਕ ਸਿੱਖਿਆ ’ਤੇ ਚਲਦੇ ਹੋਏ ਹੀ ਉਨ੍ਹਾਂ ਦੇ ਦੋ ਪੋਤਰੇ ਵਿਦੇਸ਼ਾਂ ’ਚ ਕਮਾਈ ਕਰ ਰਹੇ ਹਨ ਤੇ ਇਕ ਪੋਤਰਾ ਪਡ਼੍ਹਾਈ ਦੇ ਨਾਲ ਖੇਤੀਬਾਡ਼ੀ ’ਚ ਆਪਣੇ ਪਿਤਾ ਤਰਲੋਚਨ ਸਿੰਘ ਨਾਲ ਹੱਥ ਵਟਾ ਰਿਹਾ ਹੈ । ਅੰਤਿਮ ਅਰਦਾਸ ਮੌਕੇ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਗੁਰੂ ਨਾਨਕ ਸੇਵਕ ਜਥੇ ਦੇ ਪ੍ਰਧਾਨ ਡਾ. ਨਿਰਵੈਲ ਸਿੰਘ ਧਾਲੀਵਾਲ, ਮੀਤ ਪ੍ਰਧਾਨ ਸੂਰਤ ਸਿੰਘ ਮਿਰਜ਼ਾਪੁਰ, ਗੁਰਪ੍ਰੀਤ ਸਿੰਘ ਸੁਲਤਾਨਪੁਰ ਲੋਧੀ, ਬਲਵਿੰਦਰ ਸਿੰਘ ਮੁਹੱਬਲੀਪੁਰ, ਨੰਬਰਦਾਰ ਕਪੂਰ ਸਿੰਘ ਸਰਪੰਚ ਗੋਪੀਪੁਰ, ਪ੍ਰੀਤਮ ਸਿੰਘ ਜੋਸਨ, ਬਖਸ਼ੀਸ਼ ਸਿੰਘ ਜੋਸਨ, ਰਾਜਿੰਦਰ ਸਿੰਘ ਸਾਬਕਾ ਸਰਪੰਚ ਗੋਪੀਪੁਰ, ਸੁਖਵਿੰਦਰ ਸਿੰਘ ਜੋਸਨ, ਸੁਖਦੇਵ ਸਿੰਘ ਜੋਸਨ, ਸੁਖਵਿੰਦਰ ਸਿੰਘ ਫਤਹਿਆਬਾਦ, ਹਰਜਿੰਦਰ ਸਿੰਘ ਲਾਲੀ ਟਿੱਬਾ, ਬਲਕਾਰ ਸਿੰਘ ਨਵਾਂ ਪਿੰਡ, ਨਰਵਿੰਦਰ ਸਿੰਘ ਨਵਾਂ ਪਿੰਡ ਦੋਨੇਵਾਲ, ਸਾਹਿਬ ਸਿੰਘ ਸ਼ਾਹਕੋਟ, ਬਲਦੇਵ ਸਿੰਘ, ਰਾਜਨਪ੍ਰੀਤ ਸਿੰਘ ਟਿੱਬਾ, ਕੇਵਲ ਸਿੰਘ ਪੈਚਾ, ਖਜ਼ਾਨ ਸਿੰਘ, ਭਜਨ ਸਿੰਘ ਚੱਕੀਵਾਲਾ, ਜੋਗਿੰਦਰ ਕੌਰ ਟਿੱਬਾ , ਬਲਵਿੰਦਰ ਕੌਰ ਝੰਡ, ਤਰਲੋਚਨ ਸਿੰਘ ਝੰਡ, ਆਦਿ ਹੋਰ ਵੱਡੀ ਗਿਣਤੀ ’ਚ ਰਿਸ਼ਤੇਦਾਰ ਤੇ ਪਿੰਡ ਨਿਵਾਸੀਆਂ ਸ਼ਿਰਕਤ ਕੀਤੀ ।