ਕਪੂਰਥਲਾ ’ਚ ਰੋਮਾਂਚਕ ਮੋਟਰਸਾਈਕਲ ਸਟੰਟ ਸ਼ੋਅ ਦਾ ਆਯੋਜਨ

01/20/2019 12:54:37 PM

ਕਪੂਰਥਲਾ (ਬੀ. ਐੱਨ. 398/1)–ਬਜਾਜ ਕੇ. ਟੀ. ਐੱਮ. ਨੇ ਦੁਸਹਿਰਾ ਗਰਾਊਂਡ ਵਿਚ ਇਕ ਰੋਮਾਂਚਕ ਸਟੰਟ ਸ਼ੋਅ ਦਾ ਆਯੋਜਨ ਕੀਤਾ। ਇਸ ਆਯੋਜਨ ਨੂੰ ਆਯੋਜਿਤ ਕਰਨ ਦਾ ਮੰਤਵ ਰੋਮਾਂਚ ਪਸੰਦ ਲੋਕਾਂ ਨੂੰ ਹੈਰਤਅੰਗੇਜ਼ ਕਾਰਨਾਮਿਆਂ ਤੋਂ ਰੂ-ਬਰੂ ਕਰਵਾਉਣਾ ਸੀ। ਇਸ ਸਟੰਟ ਸ਼ੋਅ ਵਿਚ ਚਾਰ ਪ੍ਰੋਫੈਸ਼ਨਲ ਰਾਈਡਰਾਂ ਨੇ ਯੂਰਪ ਦੀ ਮੰਨੀ-ਪ੍ਰਮੰਨੀ ਕੇ. ਟੀ. ਐੱਮ. ਬਾਇਕਾਂ ਤੇ ਕਰਤਬ ਪੇਸ਼ ਕੀਤੇ। ਇਹ ਸ਼ੋਅ ਸਾਰਿਆਂ ਲਈ ਮੁਫਤ ਸੀ, ਜਿਸ ਦਾ ਸਥਾਨਕ ਲੋਕਾਂ ਨੇ ਜੰਮ ਕੇ ਲੁਤਫ ਲਿਆ। ਇਸ ਤੋਂ ਪਹਿਲਾਂ ਇਹ ਸਟੰਟ ਸ਼ੋਅ ਸੂਰਤ, ਰਾਜਕੋਟ, ਅਹਿਦਮਦਾਬਾਦ, ਕੰਚੀਪੁਰਮ, ਕੋਇੰਬਟੂਰ, ਚੇਨਈ, ਲਖਨਊ, ਇੰਦੌਰ, ਜੰਮੂ, ਜਲੰਧਰ ਸਮੇਤ ਦੇਸ਼ ਦੇ ਵੱਖ-ਵੱਖ ਥਾਵਾਂ ਵਿਚ ਕਰਵਾਇਆ ਜਾ ਚੁੱਕਿਆ ਹੈ।ਬਜਾਜ ਆਟੋ ਲਿਮ. ਦੇ ਪ੍ਰੋਬਾਇਕਿੰਗ ਦੇ ਪ੍ਰਮੁਖ ਅਮਿਤ ਨੰਦੀ ਨੇ ਦੱਸਿਆ ਕਿ ਕੇ. ਟੀ. ਐੱਮ. ਦੀਆਂ ਬਾਇਕਾਂ ਹਮੇਸ਼ਾ ਤੋਂ ਰੋਮਾਂਚ ਦਾ ਅਨੁਭਵ ਪ੍ਰਦਾਨ ਕਰਵਾਉਂਦੀਆਂ ਰਹੀਆਂ ਹਨ। ਇਹ ਸਟੰਟ ਸ਼ੋਅ ਦੇਸ਼ ਦੇ ਵੱਖ-ਵੱਖ ਥਾਵਾਂ ’ਤੇ ਕਰਵਾ ਕੇ ਲੋਕਾਂ ਦੇ ਦੈਨਿਕ ਰੂਟੀਨ ਤੋਂ ਹੱਟ ਕੇ ਇਕ ਰੋਮਾਂਚਕ ਅਹਿਸਾਸ ਪ੍ਰਦਾਨ ਕਰਵਾਉਣਾ ਹੈ।