ਕਨ੍ਹਈਆ ਦੇ ਜਲੰਧਰ ਆਉਣ ਦਾ ਕੀਤਾ ਗਿਆ ਸਖਤ ਵਿਰੋਧ

09/26/2016 4:01:43 PM

ਜਲੰਧਰ/ਨਵੀਂ ਦਿੱਲੀ— ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ.ਐੱਨ.ਯੂ.) ਦੇ ਵਿਦਿਆਰਥੀ ਨੇਤਾ ਅਤੇ ਦੇਸ਼ਧ੍ਰੋਹ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਕਨ੍ਹਈਆ ਕੁਮਾਰ ਦਾ ਸ਼ਹੀਦ ਭਗਤ ਸਿੰਘ ਦੀ ਜਯੰਤੀ ਦੇ ਪ੍ਰੋਗਰਾਮ ''ਚ ਹਿੱਸਾ ਲੈਣ ਲਈ 27 ਸਤੰਬਰ ਨੂੰ ਇੱਥੇ ਆਉਣ ਦਾ ਕਈ ਸੰਗਠਨ ਸਖਤ ਵਿਰੋਧ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਵਲੰਟੀਅਰ ਫਰੰਟ ਵੱਲੋਂ ਸ਼ਹੀਦ ਭਗਤ ਸਿੰਘ ਦੇ ਜਯੰਤੀ ਸਮਾਰੋਹ ''ਚ ਸ਼ਾਮਲ ਹੋਣ ਲਈ ਕਨ੍ਹਈਆ ਕੁਮਾਰ ਨੂੰ ਸੱਦਾ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਸਪਲੀਮੈਂਟਰੀ ਲਾਹੌਰ ਸਾਜਿਸ਼ ਕੇਸ, ਬਰਮਾ, ਮਾਂਡਲਾ ਸਾਜਿਸ਼ ਕੇਸ ਦੇ ਸ਼ਹੀਦਾਂ ਅਤੇ ਸੁਤੰਤਰਤਾ ਸੈਨਾਨੀਆਂ ਅਤੇ ਗਦਰੀ ਸ਼ਹੀਦਾਂ ਦੀ ਸ਼ਤਾਬਦੀ (1916-2016) ਨੂੰ ਸਮਰਪਿਤ 2 ਦਿਨਾਂ ਮੇਲਾ 31 ਅਕਤੂਬਰ ਨੂੰ ਆਯੋਜਿਤ ਕੀਤਾ ਜਾਵੇਗਾ।
ਇਕ ਪਾਸੇ ਜਿੱਥੇ ਕਸ਼ਮੀਰ ਦੇ ਉੜੀ ''ਚ ਅੱਤਵਾਦੀ ਹਮਲੇ ਕਾਰਨ ਪਾਕਿਸਤਾਨ ਦੇ ਖਿਲਾਫ ਦੇਸ਼ ਦੇ ਲੋਕਾਂ ''ਚ ਗੁੱਸਾ ਹੈ, ਉੱਥੇ ਹੀ ਦੂਜੇ ਪਾਸੇ ਦੇਸ਼ ''ਚ ਰਹਿ ਕੇ ਭਾਰਤ ਦਾ ਵਿਰੋਧ ਕਰਨ ਵਾਲਿਆਂ ਦਾ ਵੀ ਵਿਰੋਧ ਵਧ ਗਿਆ ਹੈ। ਭਾਰਤ ਦੇ ਖਿਲਾਫ ਨਾਅਰੇ ਲਾਉਣ ਅਤੇ ਪਾਕਿਸਤਾਨ ਦੇ ਮਾਮਲੇ ''ਤੇ ਕਈ ਸੰਗਠਨਾਂ ਵੱਲੋਂ ਕਨ੍ਹਈਆ ਕੁਮਾਰ ਨੂੰ ਘੇਰਨ ਦੀ ਸਾਜਿਸ਼ ਕੀਤੀ ਜਾ ਰਹੀ ਹੈ, ਜਿਸ ਕਾਰਨ ਡਾ. ਬੀ. ਆਰ. ਅੰਬੇਡਕਰ ਏਕਤਾ ਮੰਚ, ਸ਼ਹੀਦ ਭਗਤ ਸਿੰਘ ਯੂਥ ਕਲੱਪ ਅਤੇ ਵਾਲਮੀਕੀ ਟਾਈਗਰ ਫੋਰਸ ਨੇ ਕਨ੍ਹਈਆ ਕੁਮਾਰ ਦਾ ਪੁਤਲਾ ਸਾੜਿਆ। ''ਫੈਨ ਭਗਤ ਸਿੰਘ ਦੇ'' ਕਲੱਬ ਦੇ ਮੈਂਬਰਾਂ ਨੇ ਕਨ੍ਹਈਆ ਕੁਮਾਰ ਦੀ ਤਸਵੀਰ ਨੂੰ ਗਧੇ ''ਤੇ ਬਿਠਾ ਕੇ ਸ਼ਹਿਰ ''ਚ ਘੁੰਮਾਇਆ। ਕਲੱਬ ਦੇ ਮੈਂਬਰਾਂ ਅਰਵਿੰਦ ਮਿਸ਼ਰਾ, ਲਲਿਤ ਬੱਬੂ, ਅਮਰਜੀਤ ਸਿੰਘ ਅਮਰੀ, ਰਾਕਸੀ ਉੱਪਲ, ਮਨੀਸ਼ ਰਾਜਪੂਤ, ਵਰਿੰਦਰ ਸ਼ਰਮਾ, ਸੋਨੂੰ ਹੰਸ ਅਤੇ ਜਸਵੀਰ ਸਿੰਘ ਬੱਗਾ ਨੇ ਕਿਹਾ ਕਿ ਉਹ ਕਨ੍ਹਈਆ ਕੁਮਾਰ ਨੂੰ ਜਲੰਧਰ ''ਚ ਆਉਣ ਨਹੀਂ ਦੇਣਗੇ। ਉਨ੍ਹਾਂ ਦਾ ਕਹਿਣਾ ਹੈ ਕਿ ਕਨ੍ਹਈਆ ਕੁਮਾਰ ਦੇਸ਼ ਵਿਰੋਧੀ ਹੈ ਅਤੇ ਅਜਿਹੇ ਲੋਕਾਂ ਨੂੰ ਜਲੰਧਰ ''ਚ ਆਉਣ ਨਹੀਂ ਦਿੱਤਾ ਜਾਵੇਗਾ।

Disha

This news is News Editor Disha