ਕੰਗਨਾ ਰਣੌਤ ਖ਼ਿਲਾਫ਼ ਪੰਜਾਬ ''ਚ ਮਾਹੌਲ ਗਰਮ, ਕਾਂਗਰਸ ਆਗੂ ਪਰਮਿੰਦਰ ਸਿੰਘ ਮਹਿਤਾ ਨੇ ਚੁੱਕਿਆ ਇਹ ਕਦਮ

11/13/2021 6:03:27 PM

ਲੁਧਿਆਣਾ (ਰਿੰਕੂ) : ਪੰਜਾਬ ਕਾਂਗਰਸ ਦੇ ਸੀਨੀਅਰ ਨੇਤਾ ਪਰਮਿੰਦਰ ਸਿੰਘ ਮਹਿਤਾ ਨੇ ਲੁਧਿਆਣਾ ਪੁਲਸ ਨੂੰ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਖ਼ਿਲਾਫ਼ ਸ਼ਿਕਾਇਤ ਦਿੱਤੀ ਹੈ। ਕਿਹਾ ਹੈ ਕਿ ਦੇਸ਼ ਦੀ ਆਜ਼ਾਦੀ ਨੂੰ ਲੈ ਕੇ ਵਿਵਾਦਿਤ ਬਿਆਨ ਦੇਣ ਵਾਲੀ ਕੰਗਨਾ ਰਣੌਤ ਖ਼ਿਲਾਫ਼ ਕਾਰਵਾਈ ਕਰਦੇ ਹੋਏ ਉਸ ਤੋਂ ਪਦਮ ਸ਼੍ਰੀ ਪੁਰਸਕਾਰ ਵਾਪਸ ਲਿਆ ਜਾਵੇ। ਮਹਿਤਾ ਨੇ ਕਿਹਾ ਕਿ ਕੰਗਨਾ ਦਾ ਰਾਸ਼ਟਰ ਵਿਰੋਧੀ ਬਿਆਨ ਦੇਸ਼ ਦਾ ਮਾਹੌਲ ਖ਼ਰਾਬ ਕਰ ਸਕਦੇ ਹੈ।

ਇਹ ਖ਼ਬਰ ਵੀ ਪੜ੍ਹੋ : ਆਜ਼ਾਦੀ ਨੂੰ ‘ਭੀਖ’ ਦੱਸਣ ਵਾਲੇ ਬਿਆਨ ’ਤੇ ਕੰਗਨਾ ਰਣੌਤ ਖ਼ਿਲਾਫ਼ ਸ਼ਿਕਾਇਤ ਦਰਜ, FIR ਦੀ ਉਠੀ ਮੰਗ

ਉਨ੍ਹਾਂ ਰੋਸ ਪ੍ਰਗਟ ਕਰਦੇ ਹੋਏ ਕਿਹਾ ਕਿ ਕੰਗਨਾ ਪਹਿਲਾਂ ਵੀ ਫਾਲਤੂ ਦੀ ਬਿਆਨਬਾਜ਼ੀ ਕਰਦੀ ਰਹੀ ਹੈ ਪਰ ਸਰਕਾਰ ਉਸ 'ਤੇ ਠੋਸ ਕਰਵਾਈ ਨਹੀਂ ਕਰ ਰਹੀ, ਸਗੋਂ ਕੰਗਨਾ ਨੂੰ ਉੱਚ ਸ੍ਰੇਣੀ ਦੀ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ। ਮਹਿਤਾ ਨੇ ਕਿਹਾ ਕਿ ਰਾਸ਼ਟਰਪਿਤਾ ਮਹਾਤਮਾ ਗਾਂਧੀ, ਸੁਭਾਸ਼ ਚੰਦਰ ਬੋਸ, ਲਾਲਾ ਲਾਜਪਤ ਰਾਏ, ਭਗਤ ਸਿੰਘ ਵਰਗੇ ਅਣਗਿਣਤ ਦੇਸ਼ਭਗਤਾਂ ਨੇ ਇਹ ਆਜ਼ਾਦੀ ਦਿਵਾਈ ਹੈ। ਆਜ਼ਾਦੀ ਦੀ ਜੰਗ 'ਚ 90 ਫ਼ੀਸਦੀ ਸ਼ਹੀਦ ਪੰਜਾਬ ਤੋਂ ਹਨ। ਪੰਜਾਬ 'ਚ ਬਾਰਡਰ ਸਟੇਟ ਹੈ।

ਇਹ ਖ਼ਬਰ ਵੀ ਪੜ੍ਹੋ : ਵਿਵਾਦਿਤ ਬਿਆਨ ਤੋਂ ਬਾਅਦ ਕੰਗਨਾ ਰਣੌਤ ਦਾ ਬੇਤੁਕਾ ਸਵਾਲ- 1947 'ਚ ਕਿਹੜੀ ਲੜਾਈ ਹੋਈ ਸੀ?

ਇਸ ਤੋਂ ਇਲਾਵਾ ਪਰਮਿੰਦਰ ਸਿੰਘ ਮਹਿਤਾ ਨੇ ਕਿਹਾ ਕਿ ਕੰਗਨਾ ਰਣੌਤ ਪਹਿਲਾਂ ਵੀ ਦੇਸ਼ ਤੇ ਪੰਜਾਬ ਵਿਰੋਧੀ ਬਿਆਨਬਾਜ਼ੀ ਕਰਦੀ ਆ ਰਹੀ ਹੈ। ਫਿਰ ਤੋਂ ਇਕ ਸੋਚੀ ਸਮਝੀ ਸਾਜ਼ਿਸ਼ ਤਹਿਤ ਇਹ ਬਿਆਨ ਦੇ ਕੇ ਪੰਜਾਬੀਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਉਸ ਨੇ ਦੇਸ਼ ਤੇ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ। ਮਹਿਤਾ ਨੇ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ 'ਚ ਕਿਹਾ ਕਿ, ''ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 504, 505 ਅਤੇ 124ਏ ਤਹਿਤ ਕਾਰਵਾਈ ਲਈ ਅਪੀਲ ਕੀਤੀ ਗਈ ਹੈ। ਆਈ. ਪੀ. ਸੀ. ਦੀ ਧਾਰਾ 504 ਸ਼ਾਂਤੀ ਭੰਗ ਕਰਨ ਦੀ ਮਨਸ਼ਾ ਨਾਲ ਇਰਾਦਤਨ ਅਪਮਾਨ, 505 ਜਨਤਕ ਨੁਕਸਾਨ ਨਾਲ ਸਬੰਧਿਤ ਬਿਆਨ ਨਾਲ ਜੁੜੀ ਹੈ, ਉੱਥੇ 124ਏ ਦੇਸ਼ਧਰੋਹ ਨਾਲ ਸਬੰਧਿਤ ਹੈ।

ਇਹ ਖ਼ਬਰ ਵੀ ਪੜ੍ਹੋ : ਆਜ਼ਾਦੀ ਨੂੰ 'ਭੀਖ' ਦੱਸਣ ਦੇ ਮਾਮਲੇ 'ਚ ਕੰਗਨਾ ਰਣੌਤ ਖ਼ਿਲਾਫ਼ ਕੇਸ ਦਰਜ, 5 ਜ਼ਿਲ੍ਹਿਆਂ 'ਚ ਪੁਲਸ ਸ਼ਿਕਾਇਤਾਂ

ਕੰਗਨਾ ਦਾ ਵਿਵਾਦਿਤ ਬਿਆਨ
ਦੱਸ ਦਈਏ ਕਿ ਕੰਗਨਾ ਰਣੌਤ ਨੇ ਸ਼ੋਅ 'ਚ ਕਿਹਾ ਸੀ ਕਿ ''ਜੇਕਰ ਸਾਨੂੰ ਆਜ਼ਾਦੀ ਭੀਖ ਵਜੋਂ ਮਿਲਦੀ ਹੈ, ਤਾਂ ਕੀ ਇਹ ਆਜ਼ਾਦੀ ਹੈ? ਬ੍ਰਿਟਿਸ਼ ਸਰਕਾਰ ਨੇ ਪਿੱਛੇ ਕਾਂਗਰਸ ਦੇ ਨਾਂ 'ਤੇ ਜੋ ਛੱਡਿਆ, ਉਹ ਬ੍ਰਿਟਿਸ਼ ਸਰਕਾਰ ਦਾ ਹੀ ਅਗਲਾ ਰੂਪ ਸੀ। ਕਾਂਗਰਸ ਦੇ ਸਲਮਾਨ ਨਿਜ਼ਾਮੀ ਨੇ ਕਿਹਾ, ਇਹ ਬਿਆਨ ਸਾਡੇ ਆਜ਼ਾਦੀ ਘੁਲਾਟੀਆਂ ਦਾ ਅਪਮਾਨ ਹੈ, ਜਿਨ੍ਹਾਂ ਭਾਰਤ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ।'' 

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

sunita

This news is Content Editor sunita