ਕਿਸਾਨਾਂ ਦਾ ‘ਟਰੈਕਟਰ ਮਾਰਚ’ ਵੇਖ ਭੜਕੀ ਕੰਗਨਾ, ਕਿਹਾ ‘ਹੁਣ ਤਾਂ ਕਰੋ ਸ਼ਰਮ’

01/28/2021 9:33:04 AM

ਨਵੀਂ ਦਿੱਲੀ (ਬਿਊਰੋ) : ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਕਿਸਾਨਾਂ ਵੱਲੋਂ 26 ਜਨਵਰੀ ਨੂੰ ਗਣਤੰਤਰ ਦਿਵਸ ਦੇ ਖ਼ਾਸ ਮੌਕੇ ’ਤੇ ਦਿੱਲੀ ’ਚ ‘ਟਰੈਕਟਰ ਮਾਰਚ’ ਕੱਢਿਆ ਗਿਆ ਸੀ ਅਤੇ ਕੇਂਦਰ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ। ਇਸ ‘ਟਰੈਕਟਰ ਮਾਰਚ’ ਨੂੰ ਰੋਕਣ ਲਈ ਪੁਲਸ ਨੇ ਉਨ੍ਹਾਂ 'ਤੇ ਅੱਥਰੂ ਗੈਸ ਦੇ ਗੋਲੇ ਚਲਾਏ ਅਤੇ ਕਈ ਥਾਵਾਂ ‘ਤੇ ਉਹ ਲਾਠੀਚਾਰਜ ਕਰਦੇ ਵੀ ਦਿਖਾਈ ਦਿੱਤੇ। ਬਾਲੀਵੁੱਡ ਅਦਾਕਾਰਾਂ ਨੇ ਕਿਸਾਨਾਂ ‘ਤੇ ਕੀਤੀ ਗਈ ਪੁਲਸ ਕਾਰਵਾਈ ਨੂੰ ਲੈ ਕੇ ਵਿਰੋਧ ਜਤਾਇਆ। ਉਧਰ ਹਾਲ ਹੀ ਵਿਚ ਕੰਗਨਾ ਰਣੌਤ ਨੇ ਵੀ ਕਿਸਾਨਾਂ ਬਾਰੇ ਟਵੀਟ ਕੀਤਾ ਹੈ, ਜਿਸ ਵਿਚ ਉਨ੍ਹਾਂ ਨੇ ਕਿਹਾ ਸੀ ਕਿ ਤੁਹਾਨੂੰ ਸ਼ਰਮਿੰਦਾ ਹੋਣਾ ਚਾਹੀਦਾ ਹੈ। ਕੰਗਨਾ ਰਣੌਤ ਦਾ ਟਵੀਟ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਨਾਲ ਹੀ ਇਸ 'ਤੇ ਯੂਜ਼ਰਸ ਵੀ ਕਮੈਂਟ ਕਰ ਰਹੇ ਹਨ।

ਕੰਗਨਾ ਰਣੌਤ ਨੇ ਆਪਣੇ ਟਵੀਟ ਵਿਚ ਲਿਖਿਆ, “ਝੁੰਡ ਬਣ ਕੇ ਰਹਿ ਗਏ ਹਨ, ਅਨਪੜ੍ਹ, ਗਵਾਰ ਮੁਹੱਲਿਆਂ 'ਚ ਕਿਸੇ ਦੇ ਘਰ 'ਚ ਵਿਆਹ ਹੋਵੇ ਜਾਂ ਚੰਗਾ ਤਿਉਹਾਰ ਆਵੇ ਤਾਂ ਸੜ੍ਹਨ ਵਾਲੇ ਤਾਏ/ਚਾਚਾ/ਚਾਚੀ ਕੱਪੜੇ ਧੋਣ ਜਾਂ ਬੱਚਿਆਂ ਨੂੰ ਵਿਹੜੇ 'ਚ ਸ਼ੋਚ (ਟੱਟੀ) ਕਰਵਾਉਣਾ ਜਾਂ ਮੰਜੇ ਡਾਹ ਕੇ ਵਿਹੜੇ 'ਚ ਸ਼ਰਾਬ ਪੀ ਕੇ ਨੰਗੇ ਹੋ ਕੇ ਸੋ ਜਾਣਾ। ਉਹੀ ਹਾਲ ਹੋ ਗਿਆ ਹੈ ਇਸ ਗਵਾਰ ਦੇਸ਼ ਦਾ। ਸ਼ਰਮ ਕਰਲੋ ਅੱਜ।"

ਦੱਸਣਯੋਗ ਹੈ ਕਿ ਕੰਗਨਾ ਰਣੌਤ ਨੇ ਅਦਾਕਾਰ ਅਤੇ ਗਾਇਕਾ ਦਿਲਜੀਤ ਦੋਸਾਂਝ ਅਤੇ ਅਦਾਕਾਰਾ ਪ੍ਰਿਯੰਕਾ ਚੋਪੜਾ ਨੂੰ ਦਿੱਲੀ ਵਿਚ ਕਿਸਾਨਾਂ ਦੇ 'ਟਰੈਕਟਰ ਪਰੇਡ' ਵਿਚ ਹੋਏ ਹੰਗਾਮੇ ਲਈ ਨਿਸ਼ਾਨਾ ਬਣਾਇਆ। ਉਸ ਨੇ ਟਵੀਟ 'ਚ ਇਕ ਤਸਵੀਰ ਸਾਂਝੀ ਕੀਤੀ, ਜਿਸ 'ਚ ਇਕ ਪ੍ਰਦਰਸ਼ਨਕਾਰੀ ਲਾਲ ਕਿਲ੍ਹੇ 'ਤੇ ਝੰਡਾ ਲਹਿਰਾਉਂਦੇ ਹੋਏ ਦਿਖਾਈ ਦੇ ਰਿਹਾ ਹੈ। ਇਸ ਤਸਵੀਰ ਦਾ ਜ਼ਿਕਰ ਕਰਦਿਆਂ ਕੰਗਨਾ ਨੇ ਪ੍ਰਿਯੰਕਾ ਅਤੇ ਦਿਲਜੀਤ ਤੋਂ ਸਵਾਲ ਕੀਤਾ ਹੈ। ਕੰਗਨਾ ਰਣੌਤ ਨੇ ਟਵੀਟ ਕੀਤਾ, "ਤੁਹਾਨੂੰ ਇਹ ਸਭ ਸਮਝਾਉਣ ਦੀ ਜ਼ਰੂਰਤ ਹੈ। ਦਿਲਜੀਤ ਦੋਸਾਂਝ ਅਤੇ ਪ੍ਰਿਯੰਕਾ ਚੋਪੜਾ। ਅੱਜ ਪੂਰੀ ਦੁਨੀਆ ਸਾਡੇ 'ਤੇ ਹੱਸ ਰਹੀ ਹੈ। ਤੁਹਾਨੂੰ ਇਹ ਹੀ ਚਾਹੀਦਾ ਸੀ। ਮੁਬਾਰਕ ਹੋਵੇ।"

 

ਨੋਟ– ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ? ਕੁਮੈਂਟ ਬਾਕਸ ’ਚ ਜ਼ਰੂਰ ਦੱਸੋ।

sunita

This news is Content Editor sunita