ਕੰਗਨਾ ਖ਼ਿਲਾਫ਼ ਭੜਕੀਆਂ ਕਿਸਾਨ ਬੀਬੀਆਂ ਵੱਲੋਂ ਪ੍ਰਦਰਸ਼ਨ,ਕਿਹਾ- ਖੇਤਾਂ ''ਚ ਕੰਮ ਕਰਨ ਬਦਲੇ ਦੇਵਾਂਗੇ 10 ਹਜ਼ਾਰ

12/04/2020 6:14:33 PM

ਭਵਾਨੀਗੜ੍ਹ (ਵਿਕਾਸ, ਸੰਜੀਵ): ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਇੱਥੇ ਕਾਲਾਝਾੜ ਟੋਲ ਪਲਾਜ਼ਾ 'ਤੇ ਚੱਲ ਰਹੇ ਕਿਸਾਨਾਂ ਦੇ ਧਰਨੇ ਦੌਰਾਨ ਕਿਸਾਨ ਬੀਬੀਆਂ ਦਾ ਗੁੱਸਾ ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਖ਼ਿਲਾਫ਼ ਵੀ ਫੁੱਟਿਆ ਹੈ। ਇਸ ਦੌਰਾਨ ਕਿਸਾਨ ਬੀਬੀਆਂ ਨੇ ਤਸਵੀਰਾਂ ਹੱਥ 'ਚ ਫੜ ਕੇ ਕੰਗਣਾ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਤੇ ਕਿਸਾਨ ਅੰਦੋਲਨ 'ਚ ਸ਼ਾਮਲ ਇਕ ਬਜ਼ੁਰਗ ਬੀਬੀ ਨੂੰ ਦਿਹਾੜੀ 'ਤੇ ਧਰਨੇ 'ਚ ਸ਼ਾਮਲ ਹੋਣ ਸਬੰਧੀ ਸੋਸ਼ਲ ਮੀਡੀਆ 'ਤੇ ਦਿੱਤੇ ਉਸਦੇ ਬਿਆਨ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ।

ਇਹ ਵੀ ਪੜ੍ਹੋ: ਹੁਣ ਬਾਬਾ ਸੇਵਾ ਸਿੰਘ ਨੇ ਕੀਤਾ 'ਪਦਮ ਵਿਭੂਸ਼ਣ' ਐਵਾਰਡ ਵਾਪਸ ਕਰਨ ਦਾ ਐਲਾਨ

ਰੋਸ ਜਾਹਰ ਕਰ ਰਹੀਆਂ ਬੀਬੀਆਂ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਕਿਸਾਨਾਂ 'ਤੇ ਜਬਰੀ ਥੋਪੇ ਗਏ ਕਾਲੇ ਕਾਨੂੰਨਾਂ ਦਾ ਦੇਸ਼ ਦਾ ਲਗਭਗ ਹਰੇਕ ਵਰਗ ਵਿਰੋਧ ਕਰ ਰਿਹਾ ਹੈ ਤੇ ਲੋਕ ਆਪ ਮੁਹਾਰੇ ਹੋ ਕੇ ਕਿਸਾਨਾਂ-ਮਜ਼ਦੂਰਾਂ ਦਾ ਸਾਥ ਦੇ ਰਹੇ ਹਨ ਜਦੋਂਕਿ ਬਾਲੀਵੁੱਡ ਦੀ ਕਲਾਕਾਰ ਕੰਗਣਾ ਰਣੌਤ ਇਕ ਕਿਸਾਨ ਬੀਬੀ ਨੂੰ ਦਿਹਾੜੀ 'ਤੇ ਧਰਨੇ 'ਚ ਲਿਆਂਦੀ ਦੱਸ ਕੇ ਆਪਣੀ ਦਿਵਾਲੀਆ ਸੋਚ ਹੋਣ ਦਾ ਸਹਬੂਤ ਦੇ ਰਹੀ ਹੈ।ਪ੍ਰਦਰਸ਼ਨਕਾਰੀ ਕਿਸਾਨ ਬੀਬੀਆਂ ਨੇ ਕਿਹਾ ਕਿ ਜੇਕਰ ਕੰਗਣਾ ਉਨ੍ਹਾਂ ਦੇ ਖੇਤਾਂ 'ਚ ਆ ਕੇ ਕੰਮ ਕਰੇ ਤਾਂ ਉਹ 100 ਨਹੀਂ ਬਲਕਿ ਇਕ ਦਿਨ ਦੀ 10 ਹਜ਼ਾਰ ਰੁਪਏ ਦਿਹਾੜੀ ਦੇਣਗੇ। ਕਿਸਾਨ ਬੀਬੀਆਂ ਨੇ ਮੰਗ ਕੀਤੀ ਕਿ ਜਦੋਂ ਤੱਕ ਕੰਗਣਾ ਆਪਣਾ ਬਿਆਨ ਵਾਪਸ ਲੈ ਕੇ ਕਿਸਾਨਾਂ ਤੋਂ ਮੁਆਫੀ ਨਹੀਂ ਮੰਗ ਲੈਂਦੀ ਉਸਦਾ ਵਿਰੋਧ ਕਰਦੀਆਂ ਰਹਿਣਗੀਆਂ।

ਇਹ ਵੀ ਪੜ੍ਹੋ: ਬੀਬੀਆਂ ਦੇ ਹੌਂਸਲੇ ਬੁਲੰਦ, 'ਬ੍ਰਿਗੇਡ' ਬਣ ਕੇ ਖੇਤਾਂ ਤੇ ਘਰਾਂ ਦੀ ਰਾਖੀ ਲਈ ਪਹਾੜ ਵਾਂਗ ਡਟੀਆਂ

ਨੋਟ: ਕੰਗਨਾ ਵਲੋਂ ਬੇਬੇ ਸਬੰਧੀ ਕੀਤੇ ਕੁਮੈਂਟ ਸਬੰਧਿ ਤੁਸੀ ਕੀ ਕਹਿਣਾ ਚਾਹੋਗੇ

Shyna

This news is Content Editor Shyna