ਕਮਲ ਸ਼ਰਮਾ ਦਾ ਸਾਬਕਾ ਪੀ. ਏ. ਜਿੰਮੀ ਸੰਧੂ ਗ੍ਰਿਫਤਾਰ

08/24/2015 12:45:09 PM

ਫਿਰੋਜ਼ਪੁਰ (ਕੁਮਾਰ) - ਭਾਜਪਾ ਦੇ ਜ਼ਿਲਾ ਯੁਵਾ ਮੋਰਚਾ ਪ੍ਰਧਾਨ ਜਿੰਮੀ ਸੰਧੂ, ਜ਼ਿਲਾ ਭਾਜਪਾ ਪ੍ਰਧਾਨ ਫਿਰੋਜ਼ਪੁਰ ਜੁਗਰਾਜ ਸਿੰਘ ਕਟੋਰਾ ਅਤੇ ਡੀ. ਐੱਸ. ਪੀ. ਹੈੱਡਕੁਆਰਟਰ ਫਿਰੋਜ਼ਪੁਰ ਬਲਵਿੰਦਰ ਸਿੰਘ ਸੇਖੋਂ ਵਲੋਂ ਲੱਖਾਂ ਰੁਪਏ ਲੈ ਕੇ ਡਰੱਗ ਮਾਫੀਆ ਨੂੰ ਬਚਾਉਣ ਅਤੇ ਇਕ ਹੋਰ ਡੀ. ਸੀ. ਦਫਤਰ ਫਿਰੋਜ਼ਪੁਰ ਦੇ ਅਸਲਾ ਕਰਮਚਾਰੀ ਮਨੋਜ ਖੱਟਰ ਦੇ ਰਿਸ਼ਤੇਦਾਰਾਂ ਤੋਂ 15 ਲੱਖ ਰੁਪਏ ਲੈਣ ਦੇ ਦੋਸ਼ਾਂ ਵਾਲੇ ਚਰਚਿਤ ਮਾਮਲੇ ''ਚ ਪੁਲਸ ਨੇ ਜਸਪਾਲ ਸਿੰਘ ਉਰਫ ਜਿੰਮੀ ਸੰਧੂ ਨੂੰ ਗ੍ਰਿਫਤਾਰ ਕਰ ਲਿਆ ਹੈ। ਦੱਸਿਆ ਜਾਂਦਾ ਹੈ ਕਿ ਐੱਸ. ਐੱਸ. ਪੀ. ਹਰਦਿਆਲ ਸਿੰਘ ਮਾਨ ਦੇ ਹੁਕਮਾਂ ਅਨੁਸਾਰ ਪੁਲਸ ਦੇ ਵਧਦੇ ਦਬਾਅ ਨੂੰ ਦੇਖਦਿਆਂ ਜਿੰਮੀ ਸੰਧੂ ਨੇ ਪੁਲਸ ਦੇ ਸਾਹਮਣੇ ਖੁਦ ਨੂੰ ਸਰੈਂਡਰ ਕੀਤਾ ਹੈ।
ਕੇਸ ਦੀ ਜਾਂਚ ਕਰ ਰਹੇ ਐੱਸ. ਪੀ. ਡਿਟੈਕਟਿਵ ਅਮਰਜੀਤ ਸਿੰਘ ਨੇ ਦੱਸਿਆ ਕਿ ਜਿੰਮੀ ਸੰਧੂ ਨੂੰ ਐਤਵਾਰ ਨੂੰ ਅਦਾਲਤ ''ਚ ਪੇਸ਼ ਕੀਤਾ ਗਿਆ ਜਿਸ ਨੂੰ ਅਦਾਲਤ ਨੇ ਇਕ ਦਿਨ ਦਾ ਪੁਲਸ ਰਿਮਾਂਡ ਦਿੱਤਾ ਹੈ। ਅਮਰਜੀਤ ਸਿੰਘ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਜਿੰਮੀ ਸੰਧੂ ਤੋਂ 3 ਲੱਖ ਰੁਪਏ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਇਸ ਕੇਸ ''ਚ ਨਾਮਜ਼ਦ ਕੀਤੇ ਗਏ ਭਾਜਪਾ ਜ਼ਿਲਾ ਫਿਰੋਜ਼ਪੁਰ ਦੇ ਪ੍ਰਧਾਨ ਜੁਗਰਾਜ ਸਿੰਘ ਕਟੋਰਾ ਅਤੇ ਡੀ. ਐੱਸ. ਪੀ. ਹੈੱਡਕੁਆਰਟਰ ਫਿਰੋਜ਼ਪੁਰ ਬਲਵਿੰਦਰ ਸਿੰਘ ਸੇਖੋਂ ਨੂੰ ਪੇਸ਼ ਹੋਣ ਲਈ ਪੁਲਸ ਦੁਆਰਾ ਸੰਮਨ ਭੇਜੇ ਗਏ ਹਨ ਪਰ ਉਹ ਹੁਣ ਤੱਕ ਪੇਸ਼ ਨਹੀਂ ਹੋਏ।

ਨੋਟ : ''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ''ਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਪੂਰੀ ਦੁਨੀਆ ਦੀਆਂ ਖ਼ਬਰਾਂ ਦਾ ਆਨੰਦ ਮਾਣ ਸਕਦੇ ਹੋ।

Gurminder Singh

This news is Content Editor Gurminder Singh