ਛੇ ਲੱਖ ’ਚ ਪਈ ਅਮਰੀਕਾ ਤੋਂ ਆਈ ਕਾਲ, ਜਦੋਂ ਸੱਚ ਸਾਹਮਣੇ ਆਇਆ ਤਾਂ ਪੈਰਾਂ ਹੇਠੋਂ ਖਿਸਕੀ ਜ਼ਮੀਨ

07/08/2023 6:18:26 PM

ਭਵਾਨੀਗੜ੍ਹ (ਵਿਕਾਸ ਮਿੱਤਲ) : ਸ਼ਾਤਿਰ ਠੱਗ ਫੋਨ ’ਤੇ ਅੱਜਕਲ੍ਹ ਭੋਲੇ-ਭਾਲੇ ਲੋਕਾਂ ਨੂੰ ਠੱਗਣ ਲਈ ਨਿੱਤ ਨਵੇਂ ਢੰਗ ਤਰੀਕੇ ਅਪਣਾ ਰਹੇ ਹਨ। ਇਸੇ ਤਰ੍ਹਾਂ ਭਵਾਨੀਗੜ੍ਹ ਦੇ ਇਕ ਵਿਅਕਤੀ ਨਾਲ 6 ਲੱਖ ਰੁਪਏ ਦੀ ਠੱਗੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਭਵਾਨੀਗੜ੍ਹ ਦੇ ਸੁਖਵੀਰ ਸਿੰਘ ਪੁੱਤਰ ਗੁਰਭਗਤ ਸਿੰਘ ਨੇ 2 ਮਈ 2022 ਨੂੰ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਇਕ ਅਣਪਛਾਤੇ ਵਿਅਕਤੀ ਨੇ ਮੋਬਾਇਲ ਨੰਬਰ +4447441414607 ਤੋਂ ਉਸ ਦੇ ਵਟਸਐਪ ’ਤੇ ਫੋਨ ਕਰਕੇ ਆਖਿਆ ਕਿ ਉਹ ਅਮਰੀਕਾ ਤੋਂ ਉਸਦੇ ਤਾਏ ਦਾ ਜਵਾਈ ਹਰਦੀਪ ਸਿੰਘ ਬੋਲ ਰਿਹਾ ਹੈ ਤੇ ਅੰਬੈਸੀ ਵਾਲਿਆਂ ਨੇ ਉਸਨੂੰ ਫੜ ਲਿਆ ਹੈ ਜਿਨ੍ਹਾਂ ਨੂੰ ਪੈਸੇ ਭਰਨੇ ਹਨ। 

ਇਹ ਵੀ ਪੜ੍ਹੋ : ਜਿੰਮ ਤੋਂ ਪਰਤ ਰਹੇ ਚੋਟੀ ਦੇ ਕਬੱਡੀ ਖਿਡਾਰੀ ਜਗਦੀਪ ਸਿੰਘ ਦੀ ਭਿਆਨਕ ਹਾਦਸੇ ’ਚ ਮੌਤ

ਇਸ ਉਪਰੰਤ ਫੋਨ ਕਰਨ ਵਾਲੇ ਵਿਅਕਤੀ ਨੇ ਆਪਣੇ ਚੈੱਕ ਲੀਫ ਦੀ ਫੋਟੋ ਭੇਜ ਦਿੱਤੀ ਤੇ ਇੱਕ ਏਜੰਟ ਦਾ ਖਾਤਾ ਨੰਬਰ ਦੇ ਦਿੱਤਾ। ਸ਼ਿਕਾਇਤਕਰਤਾ ਮੁਤਾਬਕ ਭਰੋਸੇ ਵਿਚ ਆ ਕੇ ਉਸ ਵੱਲੋਂ ਉਕਤ ਠੱਗ ਵੱਲੋਂ ਦਿੱਤੇ ਖਾਤੇ ’ਚ ਦੋ ਕਿਸ਼ਤਾਂ ਰਾਹੀਂ ਕੁੱਲ 6 ਲੱਖ ਰੁਪਏ ਪਵਾ ਦਿੱਤੇ। ਸੁਖਵੀਰ ਨੇ ਦੱਸਿਆ ਕਿ ਬਾਅਦ ਵਿਚ ਵਿਅਕਤੀ ਵੱਲੋਂ ਦੁਬਾਰਾ ਪੈਸੇ ਮੰਗਣ ’ਤੇ ਉਨ੍ਹਾਂ ਨੂੰ ਸ਼ੱਕ ਹੋ ਗਿਆ ਤਾਂ ਇਸ ਸਬੰਧੀ ਰਿਸ਼ਤੇਦਾਰ ਨਾਲ ਗੱਲ ਕਰਨ ’ਤੇ ਉਨ੍ਹਾਂ ਕਿਹਾ ਕਿ ਅਸੀਂ ਨਾ ਹੀ ਅਜਿਹਾ ਕੋਈ ਫੋਨ ਕੀਤਾ ਹੈ ਤੇ ਨਾ ਹੀ ਪੈਸੇ ਦੀ ਮੰਗ ਕੀਤੀ ਹੈ। ਜਿਸ ’ਤੇ ਸ਼ਿਕਾਇਤਕਰਤਾ ਨੂੰ ਆਪਣੇ ਨਾਲ ਹੋਈ ਠੱਗੀ ਦਾ ਅਹਿਸਾਸ ਹੋਇਆ। ਪੁਲਸ ਨੇ ਪੀੜਤ ਦੀ ਸ਼ਿਕਾਇਤ ਦੇ ਅਧਾਰ 'ਤੇ ਫੋਨ ਕਰਨ ਵਾਲੇ ਅਣਪਛਾਤੇ ਵਿਅਕਤੀ ਖਿਲਾਫ਼ ਥਾਣਾ ਭਵਾਨੀਗੜ੍ਹ ਵਿਖੇ ਧੋਖਾਦੇਹੀ ਦਾ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। 

ਇਹ ਵੀ ਪੜ੍ਹੋ : ਹੱਸਦੇ-ਖੇਡਦੇ ਪਰਿਵਾਰ ਦੀਆਂ ਉੱਜੜੀਆਂ ਖ਼ੁਸ਼ੀਆਂ, ਜਵਾਨੀ ਦੀ ਬਰੂਹੇ ਪਹੁੰਚੇ ਪੁੱਤ ਦੀ ਹੋਈ ਮੌਤ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਨਲੋਡ ਕਰਨ ਲਈ ਹੇਠਾਂ ਦਿੱਤੇ ਕਲਿੱਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Gurminder Singh

This news is Content Editor Gurminder Singh