ਪੱਤਰਕਾਰ ਨੂੰ ਮਾਰਨ ਤੇ ਫਿਰੌਤੀ ਮੰਗਣ ਵਾਲੇ ਬਦਮਾਸ਼ ਦਾ ਸਾਥੀ ਹਥਿਆਰਾਂ ਸਣੇ ਕਾਬੂ

10/14/2019 10:29:27 AM

ਫਿਰੋਜ਼ਪੁਰ (ਸਨੀ) - ਫਿਰੋਜ਼ਪੁਰ ਦੇ ਹਲਕਾ ਗੁਰੂਹਰਸਹਾਏ ਵਿਖੇ ਪੱਤਰਕਾਰ ਨੂੰ ਜਾਨੋ ਮਾਰਨ ਦੀ ਧਮਕੀ ਦੇ ਕੇ 5 ਲੱਖ ਦੀ ਫਿਰੌਤੀ ਮੰਗਣ ਵਾਲੇ ਬਦਮਾਸ਼ ਬਾਊ ਦੇ ਸਾਥੀ ਰੋਕੀ ਨੂੰ ਫਿਰੋਜ਼ਪੁਰ ਦੀ ਪੁਲਸ ਨੇ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਕਾਬੂ ਕੀਤੇ ਬਦਮਾਸ਼ ਦੇ ਸਾਥੀ ਤੋਂ ਦੇਸੀ ਪਿਸਤੌਲ ਅਤੇ ਕਾਰਤੂਸ ਬਰਾਮਦ ਹੋਏ ਹਨ, ਜਿਨ੍ਹਾਂ ਦੇ ਆਧਾਰ 'ਤੇ ਉਸ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। ਦੂਜੇ ਪਾਸੇ ਪੁਲਸ ਨੇ ਪੱਤਰਕਾਰ ਰਾਜੂ ਚਲਾਣਾ ਦੇ ਬਿਆਨਾਂ 'ਤੇ ਚੰਡੀਗੜ੍ਹ ਜੇਲ 'ਚ ਬੈਠੇ ਬਾਊ, ਉਸ ਦੇ ਭਤੀਜੇ ਅਜੂ, ਰੋਕੀ, ਇਕ ਅਣਪਛਾਤੇ ਵਿਅਕਤੀ ਸਣੇ ਚਾਰ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਚੰਡੀਗੜ੍ਹ ਜੇਲ 'ਚ ਬੈਠੇ ਬਾਊ ਅਤੇ ਉਸ ਦੇ ਭਤੀਜੇ ਅਜੂ ਨੇ 8 ਅਕਤੂਬਰ ਨੂੰ ਜੇਲ 'ਚੋਂ ਫੋਨ ਕਰਕੇ ਪੱਤਰਕਾਰ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਸੀ।

rajwinder kaur

This news is Content Editor rajwinder kaur