ਪਾਕਿ ਤੋਂ ਆਈ 11 ਕਰੋੜ 25 ਲੱਖ ਰੁਪਏ ਦੀ ਹੈਰੋਇਨ ਬਰਾਮਦ

03/26/2019 3:09:44 PM

ਫਿਰੋਜ਼ਪੁਰ (ਸਨੀ, ਕੁਮਾਰ) - ਫਿਰੋਜ਼ਪੁਰ ਭਾਰਤ-ਪਾਕਿ ਸਰਹੱਦ ਦੀ ਬੀ.ਓ.ਪੀ. ਮੱਬੋ ਕੇ ਦੇ ਇਲਾਕੇ 'ਚੋਂ ਐਂਟੀ ਨਾਰਕੋਟਿਕਸ ਸੈਲ ਫਿਰੋਜ਼ਪੁਰ ਰੇਂਜ ਦੀ ਪੁਲਸ ਨੇ ਇੰਸਪੈਕਟਰ ਪੁਸ਼ਪਿੰਦਰ ਸਿੰਘ ਦੀ ਅਗਵਾਈ ਹੇਠ ਬੀ.ਐੱਸ.ਐਫ. ਦੀ 29 ਬਟਾਲੀਅਨ ਨਾਲ ਮਿਲ ਕੇ 2 ਕਿਲੋ 250 ਗ੍ਰਾਮ ਹੈਰੋਇਨ (4 ਪੈਕਟ) ਬਰਾਮਦ ਕੀਤੀ ਹੈ। ਜਾਣਕਾਰੀ ਦਿੰਦੇ ਹੋਏ ਆਈ. ਜੀ. ਫਿਰੋਜ਼ਪੁਰ ਰੇਂਜ ਮੁਖਵਿੰਦਰ ਸਿੰਘ ਛੀਨਾ ਨੇ ਦੱਸਿਆ ਕਿ ਐਂਟੀ ਨਾਰਕੋਟਿਕਸ ਸੈਲ ਫਿਰੋਜ਼ਪੁਰ ਰੇਂਜ ਦੀ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਬੀ.ਓ.ਪੀ. ਮੱਬੋ ਕੇ ਏਰੀਆ ਤੋਂ ਪਾਕਿ ਸਮੱਗਲਰ ਹੈਰੋਇਨ ਭੇਜਣ ਦੀ ਤਾਕ 'ਚ ਹਨ। ਇਸ ਸੂਚਨਾ ਦੇ ਆਧਾਰ 'ਤੇ ਜਦ ਇੰਸਪੈਕਟਰ ਪੁਸ਼ਪਿੰਦਰ ਸਿੰਘ ਦੀ ਅਗਵਾਈ ਹੇਠ ਐਂਟੀ ਨਾਰਕੋਟਿਕਸ ਸੈਲ ਦੀ ਪੁਲਸ ਨੇ ਬੀ.ਐੱਸ.ਐੱਫ. ਨੂੰ ਨਾਲ ਲੈ ਕੇ ਸਰਚ ਅਪ੍ਰੇਸ਼ਨ ਚਲਾਇਆ ਤਾਂ ਬੀ.ਐੱਸ.ਐੱਫ. ਦੇ ਹੱਥ ਸਫਲਤਾ ਹਾਸਲ ਹੋਈ। 

ਉਨ੍ਹਾਂ ਦੱਸਿਆ ਕਿ ਪਾਕਿ ਸਮੱਗਲਰਾਂ ਵਲੋਂ ਇਹ ਪੈਕਟ ਫੈਸਿੰਗ ਦੇ ਉਪਰੋਂ ਭਾਰਤੀ ਖੇਤਾਂ 'ਚ ਸੁੱਟੇ ਗਏ ਸਨ ਅਤੇ ਇਹ ਖੇਤ ਜਗਤਾਰ ਸਿੰਘ ਦੇ ਹਨ। ਪੁਲਸ ਨੇ ਹੈਰੋਇਨ ਕਬਜ਼ੇ 'ਚ ਲੈਂਦੇ ਐੱਨ.ਡੀ.ਪੀ.ਐੱਸ. ਐਕਟ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਫੜੀ ਗਈ ਹੈਰੋਇਨ ਦੀ ਕੀਮਤ ਕੌਮਾਂਤਰੀ ਬਾਜ਼ਾਰ 'ਚ 11 ਕਰੋੜ 25 ਲੱਖ ਰੁਪਏ ਦੱਸੀ ਜਾ ਰਹੀ ਹੈ।

rajwinder kaur

This news is Content Editor rajwinder kaur