ਕੈਨੇਡਾ 'ਚ ਨੌਕਰੀ ਦੇ ਚਾਹਵਾਨਾਂ ਲਈ ਬੁਰੀ ਖ਼ਬਰ, ਪਰੇਸ਼ਾਨ ਕਰੇਗੀ ਤਾਜ਼ਾ 'ਤਸਵੀਰ'

10/06/2023 12:04:15 PM

ਲੁਧਿਆਣਾ (ਰਾਮ) : ਭਾਰਤੀਆਂ ਲਈ ਕੈਨੇਡਾ ਜਾਣਾ ਇੱਕ ਬੁਰੇ ਸੁਫ਼ਨੇ ਵਿੱਚ ਬਦਲ ਰਿਹਾ ਹੈ। ਇੰਨਾ ਹੀ ਨਹੀਂ ਹੁਣ ਕੈਨੇਡਾ ’ਚ ਪਾਰਟ-ਟਾਈਮ ਨੌਕਰੀਆਂ ਦਾ ਵੀ ਸੰਕਟ ਹੈ। ਆਪਣੇ ਘਰਾਂ ਅਤੇ ਪਰਿਵਾਰਾਂ ਤੋਂ ਹਜ਼ਾਰਾਂ ਕਿਲੋਮੀਟਰ ਦੂਰ-ਦੁਰਾਡੇ ਦੇਸ਼ਾਂ ਦੇ ਵਿਦਿਆਰਥੀ ਵੀ ਇਸੇ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਕੈਨੇਡਾ ਵਿੱਚ ਨੌਕਰੀਆਂ ਲਈ ਮਾਰਾ-ਮਾਰੀ ਸ਼ੁਰੂ ਹੋ ਗਈ ਹੈ।

ਇਹ ਵੀ ਪੜ੍ਹੋ : ਮੁੜ ਲੋਕ ਸਭਾ 'ਚ ਜਾਣ ਦੀ ਤਿਆਰੀ 'ਚ ਜੁਟੇ ਬੀਬਾ ਬਾਦਲ, ਇਸ ਹਲਕੇ ਤੋਂ ਅਜ਼ਮਾ ਸਕਦੇ ਨੇ ਕਿਸਮਤ

ਹਾਲ ਹੀ ਵਿਚ ਜਦੋਂ ਇਕ ਗ੍ਰੌਸਰੀ ਸਟੋਰ ਨੇ 7 ਨੌਕਰੀਆਂ ਦੇ ਲਈ ਸੋਸ਼ਲ ਮੀਡੀਆ ’ਤੇ ਇਸ਼ਤਿਹਾਰ ਦਿੱਤਾ ਤਾਂ ਲਗਭਗ 200 ਵਿਦਿਆਰਥੀ ਇੰਟਰਵਿਊ ਲਈ ਉਥੇ ਪੁੱਜ ਗਏ। ਸਟੋਰ ਦੇ ਬਾਹਰ ਸਵੇਰ ਤੋਂ ਸ਼ਾਮ ਤੱਕ ਲੰਮੀਆਂ ਲਾਈਨਾਂ ਲੱਗੀਆਂ ਰਹੀਆਂ। ਇੰਨੀ ਵੱਡੀ ਭੀੜ ਨੂੰ ਦੇਖ ਕੇ ਸਟੋਰ ਮਾਲਕ ਵੀ ਹੈਰਾਨ ਅਤੇ ਪਰੇਸ਼ਾਨ ਹੋ ਗਏ। ਉਨ੍ਹਾਂ ਖ਼ੁਦ ਆਪਣੇ ਪੱਧਰ ’ਤੇ ਉਨ੍ਹਾਂ ਲਈ ਚਾਹ-ਪਾਣੀ ਦਾ ਪ੍ਰਬੰਧ ਕੀਤਾ। ਇਹੋ ਜਿਹੀਆਂ ਸਥਿਤੀਆਂ ਸਿਰਫ਼ ਇੱਕ ਥਾਂ ਹੀ ਨਹੀਂ, ਸਗੋਂ ਪੂਰੇ ਕੈਨੇਡਾ ਵਿੱਚ ਪੈਦਾ ਹੋ ਰਹੀਆਂ ਹਨ। ਪਹਿਲਾਂ ਵਿਦਿਆਰਥੀ ਇੱਥੇ ਪਾਰਟ ਟਾਈਮ ਨੌਕਰੀ ਕਰਕੇ ਆਪਣਾ ਗੁਜ਼ਾਰਾ ਕਰਦੇ ਸਨ। ਕੈਨੇਡਾ ਵਿੱਚ ਨੌਕਰੀਆਂ ਬਹੁਤ ਘੱਟ ਹੋ ਗਈਆਂ ਹਨ।

ਇਹ ਵੀ ਪੜ੍ਹੋ : ਕਿਸਾਨਾਂ ਲਈ ਖ਼ੁਸ਼ਖ਼ਬਰੀ, ਵੱਡਾ ਕਦਮ ਚੁੱਕਣ ਜਾ ਰਹੀ ਪੰਜਾਬ ਸਰਕਾਰ

20 ਤੋਂ 30 ਲੱਖ ਖ਼ਰਚ ਕਰਕੇ ਹੁਣ ਵਤਨ ਪਰਤਣਾ ਨਹੀਂ ਆਸਾਨ

ਕੈਨੇਡਾ ਵਿੱਚ ਰਹਿ ਰਹੇ ਬਹੁਤ ਸਾਰੇ ਵਿਦਿਆਰਥੀ ਹੁਣ ਨਾ ਤਾਂ ਕਮਾ ਸਕਦੇ ਹਨ ਅਤੇ ਨਾ ਹੀ ਕੁਝ ਬਚਤ ਕਰ ਪਾ ਰਹੇ ਹਨ। 20 ਤੋਂ 30 ਲੱਖ ਰੁਪਏ ਖ਼ਰਚ ਕੇ ਗਏ ਸੀ ਹੁਣ ਉਨ੍ਹਾਂ ਲਈ ਆਪਣੇ ਦੇਸ਼ ਪਰਤਣਾ ਆਸਾਨ ਨਹੀਂ ਹੈ। ਬਹੁਤ ਸਾਰੇ ਵਿਦਿਆਰਥੀ ਵੱਡੇ ਕਰਜ਼ੇ ਅਤੇ ਜ਼ਮੀਨ ਗਹਿਣੇ ਰੱਖ ਕੇ ਕੈਨੇਡਾ ਗਏ ਹਨ। ਉੱਥੇ ਦੇ ਹਾਲਾਤ ਦੇਖ ਕੇ ਕਈ ਕਹਿ ਰਹੇ ਹਨ ਕਿ ਇੰਨਾ ਪੈਸਾ ਖ਼ਰਚ ਕੇ ਭਾਰਤ ’ਚ ਕੋਈ ਕਾਰੋਬਾਰ ਕਰਦੇ ਤਾਂ ਚੰਗਾ ਹੁੰਦਾ। ਉਨ੍ਹਾਂ ਨੂੰ ਨਹੀਂ ਪਤਾ ਕਿ ਉਨ੍ਹਾਂ ਦੇ ਹਾਲਾਤ ਕਦੋਂ ਸੁਧਰਨਗੇ ਅਤੇ ਹੁਣ ਉਨ੍ਹਾਂ ਦਾ ਭਵਿੱਖ ਅਨਿਸ਼ਚਿਤ ਹੋ ਚੁੱਕਾ ਹੈ । ਹਜ਼ਾਰਾਂ ਵਿਦਿਆਰਥੀਆਂ ਨੂੰ ਕੰਮ ਨਹੀਂ ਮਿਲ ਰਿਹਾ। ਅਸੀਂ ਡਿਊਟੀਆਂ ਅਤੇ ਟੈਕਸਾਂ ਦਾ ਭੁਗਤਾਨ ਕਰਦੇ ਹਾਂ ਅਤੇ ਬਦਲੇ ਵਿੱਚ ਕੁਝ ਨਹੀਂ ਮਿਲਦਾ। ਕੈਨੇਡੀਅਨ ਸਰਕਾਰ ਹੁਣ ਸਾਨੂੰ ਪਛਾਣ ਨਹੀਂ ਦੇ ਰਹੀ ਹੈ, ਪਰ ਅਸੀਂ ਉਨ੍ਹਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਉਹ ਲੋਕ ਹਾਂ ਜਿਨ੍ਹਾਂ ਨੇ ਤੁਹਾਡੀ ’ਲੇਬਰ ਦੀ ਘਾਟ’ ਨੂੰ ਹੱਲ ਕਰਨ ਵਿੱਚ ਸਹਾਇਤਾ ਕੀਤੀ ਸੀ। ਕੈਨੇਡਾ ਵਿੱਚ ਹਰ ਕੰਮ ਲਈ ਇੱਕ ਨਿਸ਼ਚਿਤ ਮਾਣ ਭੱਤਾ ਹੈ, ਜੋ ਪ੍ਰਤੀ ਘੰਟੇ ਦੇ ਆਧਾਰ ’ਤੇ ਦਿੱਤਾ ਜਾਂਦਾ ਹੈ। ਸਰਕਾਰ ਨੇ ਭਾਰਤੀ ਵਿਦਿਆਰਥੀਆਂ ਨੂੰ ਕੰਮ ਦਿਵਾਉਣ ਲਈ ਨੀਤੀ ਤਾਂ ਬਦਲੀ ਪਰ ਨੀਤੀ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਅਤੇ ਨੀਤੀ ਵਿਚ ਮਾਣਭੱਤੇ ਨਹੀਂ ਬਦਲੇ ਗਏ ਸੀ। ਹਾਲਾਂਕਿ ਇਸ ਨੀਤੀ ਦੀ ਦੁਰਵਰਤੋਂ ਕਰਕੇ ਪੰਜਾਬੀ ਵਿਦਿਆਰਥੀਆਂ ਨੂੰ ਬਹੁਤ ਘੱਟ ਮਾਣ ਭੱਤੇ ’ਤੇ ਜ਼ਿਆਦਾ ਕੰਮ ਕਰਵਾਉਣ ਲਈ ਮਜਬੂਰ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ :  ਪੰਜਾਬ ਸਰਕਾਰ ਦਾ ਅਹਿਮ ਫ਼ੈਸਲਾ, ਪਟਵਾਰੀਆਂ ਨੂੰ ਦਿੱਤੀ ਵੱਡੀ ਖ਼ੁਸ਼ਖ਼ਬਰੀ

ਵਿਦਿਆਰਥੀਆਂ ਨੂੰ ਰਹਿਣ ਲਈ ਨਹੀਂ ਮਿਲ ਰਹੀ ਛੱਤ
ਜਾਣਕਾਰੀ ਮੁਤਾਬਕ ਕੈਨੇਡਾ ’ਚ ਸਿਰ ’ਤੇ ਬਿਨਾਂ ਛੱਤ ਤੋਂ ਭਟਕ ਰਹੇ ਵਿਦਿਆਰਥੀਆਂ ਨੂੰ ਕਿਰਾਏ ’ਤੇ ਮਕਾਨ ਵੀ ਨਹੀਂ ਮਿਲ ਰਿਹਾ। ਉਨ੍ਹਾਂ ਨੂੰ ਸੜਕਾਂ ’ਤੇ ਉਤਰ ਕੇ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। 2023 ਦੀ ਗੱਲ ਕਰੀਏ ਤਾਂ ਕੈਨੇਡਾ ਵਿੱਚ ਹੁਣ ਤੱਕ 900,000 ਅੰਤਰਰਾਸ਼ਟਰੀ ਵਿਦਿਆਰਥੀ ਹਨ, ਜਿਨ੍ਹਾਂ ਵਿੱਚੋਂ 90% ਭਾਰਤੀ ਹਨ। ਇੱਕ ਅੰਦਾਜ਼ੇ ਮੁਤਾਬਕ ਇਸ ਸਾਲ ਦੇ ਅੰਤ ਤੱਕ 500,000 ਸਥਾਈ ਨਿਵਾਸੀ ਹੋਰ ਵਧ ਸਕਦੇ ਹਨ। ਕੈਨੇਡੀਅਨ ਸਰਕਾਰ ਵੱਲੋਂ ਅਪ੍ਰਵਾਸੀਆਂ ਨੂੰ ਲਿਆਉਣ ਦਾ ਇੱਕ ਮੁੱਖ ਕਾਰਨ ਆਰਥਿਕ ਵਿਕਾਸ ਅਤੇ ਲਚਕੀਲੇਪਣ ਨੂੰ ਉਤਸ਼ਾਹਿਤ ਕਰਨਾ ਹੈ। ਹਾਲਾਂਕਿ ਇਹ ਮੁਹਿੰਮ ਅਜਿਹੇ ਸਮੇਂ ’ਚ ਆਈ ਹੈ ਜਦੋਂ ਕੈਨੇਡਾ ਹਾਊਸਿੰਗ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਉੱਥੇ ਰਿਹਾਇਸ਼ ਬਹੁਤ ਘੱਟ ਹੈ ਅਤੇ ਰਿਕਾਰਡ-ਉੱਚੀਆਂ ਵਿਆਜ ਦਰਾਂ ਨੇ ਨਵੇਂ ਘਰਾਂ ਦੀ ਉਸਾਰੀ ਨੂੰ ਕੈਨੇਡੀਅਨਾਂ ਅਤੇ ਨਵੇਂ ਪ੍ਰਵਾਸੀਆਂ ਦੀ ਪਹੁੰਚ ਤੋਂ ਬਾਹਰ ਕਰ ਦਿੱਤਾ ਹੈ। ਸਰਕਾਰੀ ਅੰਕੜਿਆਂ ਅਨੁਸਾਰ ਕੈਨੇਡਾ ਨੂੰ 2030 ਤੱਕ ਕੈਨੇਡਾ ਵਿਚ 3,45,000 ਹਾਊਸਿੰਗ ਪ੍ਰਤੀ ਯੂਨਿਟਸ ਘੱਟ ਪੈਣ ਦਾ ਅਨੁਮਾਨ ਹੈ।  ਵੱਡੀ ਗਿਣਤੀ ਵਿੱਚ ਵਿਦਿਆਰਥੀ ਮੋਟਲ ਜਾਂ ਬੇਸਮੈਂਟਾਂ ਵਿੱਚ ਰਹਿ ਰਹੇ।

ਹੁਣ ਤੁਸੀਂ ਸੋਚ ਰਹੇ ਹੋਵੋਂਗੇ ਹਰ ਸਾਲ ਇੰਨੇ ਵਿਦਿਆਰਥੀ ਕਨੈਡਾ ਕਿਉਂ ਆਉਂਦੇ ਹਨ

ਸੱਚ ਪੁੱਛੋ ਤਾਂ ਇਸਦਾ ਕਾਰਨ ਸਿਰਫ਼ ਸਿੱਖਿਆ ਨਹੀਂ ਹੈ, ਕਿਉਂਕਿ ਭਾਰਤ ਤੋਂ ਕੈਨੈਡਾ ਜਾਣਾ ਸੌਖਾ ਹੈ ਅਤੇ ਇਸਦੇ ਬਾਅਦ ਸਥਾਈ ਨਿਵਾਸ ਅਤੇ ਨਾਗਰਿਕਤਾ ਪਾਉਣ ਦੇ ਰਸਤੇ ਵੀ ਖੁੱਲ੍ਹ ਜਾਂਦੇ ਹਨ। ਵਿਦੇਸ਼ੀ ਵਿਦਿਆਰਥੀ  ਅਤੇ ਨਾਗਰਿਕ ਕੈਨੇਡਾ ਵਿਚ ਆਸਾਨੀ ਨਾਲ ਐਂਟਰੀ ਕਰ ਸਕਦੇ ਹਨ। ਕੈਨੇਡਾ ਵਿਚ ਵਿਦੇਸ਼ੀ ਵਿਦਿਆਰਥੀਆਂ ਵਿਚ ਵੱਡੀ ਸੰਖਿਆ ਭਾਰਤੀਆਂ ਦੀ ਹੈ। ਕੈਨੇਡਾ ਸਰਕਾਰ ਦੇ ਅੰਕੜਿਆਂ ਅਨੁਸਾਰ ਸਾਲ 2022 ਵਿਚ ਕੁਲ 5.5 ਲੱਖ ਅੰਤਰਰਾਸ਼ਟਰੀ ਵਿਦਿਆਰਥੀਆਂ ਵਿਚੋਂ 2.26 ਲੱਖ ਵਿਦਿਅਰਥੀ ਭਾਰਤ ਤੋਂ ਸਨ, ਜੋ ਕੁੱਲ ਦਾ 40 ਫ਼ੀਸਦੀ ਹੈ। ਇਸ ਤੋਂ ਪਹਿਲਾ 3.2 ਲੱਖ ਭਾਰਤੀ ਵਿਦਿਆਰਥੀ ਵੀਜਾ ’ਤੇ ਕੈਨੇਡਾ ਵਿਚ ਰਹਿ ਰਹੇ ਸਨ। ਇਨ੍ਹਾਂ 'ਚ ਵੱਡੀ ਸੰਖਿਆਂ ਵਿਚ ਵਿਦਿਆਰਥੀ ਮੋਟਲ ਜਾਂ ਬੇਸਮੈਂਟ ਵਿਚ ਰਹਿ ਰਹੇ ਹਨ।

ਇਹ ਵੀ ਪੜ੍ਹੋ :  ਮਨਪ੍ਰੀਤ ਬਾਦਲ ਨੂੰ ਲੈ ਕੇ ਵੱਡਾ ਖ਼ੁਲਾਸਾ, ਗ੍ਰਿਫ਼ਤਾਰ ਵਿਅਕਤੀਆਂ ਨੇ ਖੋਲ੍ਹ 'ਤਾ ਸਾਰਾ ਕੱਚਾ-ਚਿੱਠਾ

ਤਣਾਅ ਦੇ ਸ਼ਿਕਾਰ ਹੋ ਰਹੇ ਵਿਦਿਆਰਥੀ

ਜੋ ਭਾਰਤੀ ਵਿਦਿਆਰਥੀ ਹਾਲ ਹੀ ਵਿਚ ਕਨੈਡਾ ਪੁੱਜੇ ਹਨ, ਉਹ ਓਂਟਾਰੀਓ ਦੇ ਕਿਚਨਰ ਵਿਚ ਨਿਵਾਸ ਇਲਾਕਿਆਂ ਵਿਚ ਘੁਮ ਰਹੇ ਹਨ। ਓਹ ਆਪਣੇ ਬੈਗ ਮੋਢੇ ’ਤੇ ਲੱਦ ਕੇ ਅਜਨਬੀ ਘਰਾਂ ਵਿਚ ਡੋਰ ਬੈੱਲ ਵਜਾ ਰਹੇ ਹਨ। ਦਰਵਾਜ਼ਾ ਖੁੱਲਣ ’ ਤੇ ਪੁੱਛਦੇ ਹਨ ਕਿ ਕੀ ਤੁਹਾਨੂੰ ਘਰ ਵਿਚ ਕਿਰਾਏ ’ਤੇ ਦੇਣ ਦੇ ਲਈ ਕੋਈ ਜਗ੍ਹਾ ਹੈ। ਉਥੇ ਕੈਨੇਡਾ ਦੇ ਨਿਵਾਸੀ ਅਜਨਬੀਆਂ ਵਲੋਂ ਇਸ ਤਰਾਂ ਘਰ-ਘਰ ਜਾ ਕੇ ਕਿਰਾਏ ’ਤੇ ਜਗ੍ਹਾ ਪੁੱਛਣ ਨੂੰ ਪਸੰਦ ਨਹੀਂ ਕਰਦੇ। ਘਰ ਦੀ ਤਲਾਸ਼ ਭਾਰਤੀ ਵਿਦਿਆਰਥੀਆਂ ਦੇ ਲਈ ਬੁਰੇ ਟਾਈਮ ਦੀ ਸ਼ੁਰੂਆਤ ਹੈ। ਆਖਿਰ ਥੱਕ ਹਾਰ ਕੇ ਇਕ ਸਟੋਰ ਰੂਮ ਜਾਂ ਘਰਾਂ ਦੇ ਬੇਸਮੈਂਟ ਵੀ ਉਨਾਂ ਨੂੰ ਮਿਲ ਜਾਂਦੇ ਹਨ। ਇਨਾਂ ਦਾ ਕਿਰਾਇਆ 600-650 ਡਾਲਰ ਹੁੰਦਾ ਹੈ। ਇਸ ਤਰਾਂ ਜ਼ਿਆਦਾ ਪੈਸੇ ਕਿਰਾਏ ਦੇ ਭੁਗਤਾਨ ਵਿਚ ਖ਼ਰਚ ਹੋ ਜਾਂਦੇ ਹਨ।

ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਵਿਦਿਆਰਥੀ ਕਿਰਾਏ ਅਤੇ ਫੋਨ ਦੇ ਬਿੱਲ ਦਾ ਭੁਗਤਾਨ ਕਿਵੇਂ ਕਰਨਗੇ। ਇਕ ਵਿਦਿਆਰਥੀ ਹੋਰ ਲੋਕਾਂ ਦੇ ਨਾਲ ਓਂਟਾਰੀਓ ਪ੍ਰਾਂਤ ਦੇ ਕਿਚਨਰ ਵਿਚ ਇਕ ਬੇਸਮੈਂਟ ਸ਼ੇਅਰ ਕਰਦਾ ਹੈ। ਉਨਾਂ ਦਾ ਕਿਰਾਇਆ ਪ੍ਰਤੀ ਮਹੀਨੇ 450 ਡਾਲਰ ਆਉਂਦਾ ਹੈ ਅਤੇ ਫੋਨ ਬਿੱਲ ਸਮੇਤ ਕੁੱਲ ਖ਼ਰਚ 700 ਡਾਲਰ ਆ ਜਾਂਦਾ ਹੈ। ਇਸ ਖ਼ਰਚ ਵਿਚ ਕਾਲਜ ਦੀ ਟਿਊਸ਼ਨ ਫੀਸ ਸ਼ਾਮਲ ਨਹੀਂ ਹੈ। ਇੰਨਾ ਹੀ ਨਹੀਂ ਕੁਝ ਵਿਦਿਆਰਥੀ ਕਾਰਾਂ ਵਿਚ ਰਹਿ ਰਹੇ ਹਨ ਜਦਕਿ ਕਈਆਂ ਨੂੰ ਮਜ਼ਬੂਰਨ ਮਹਿੰਗੇ ਮੋਟਲ ਵਿਚ ਰਹਿਣਾ ਪੈ ਰਿਹਾ ਹੈ। ਇਨਾਂ ਦੀ ਲਾਗਤ ਪ੍ਰਤੀ ਦਿਨ 100 ਡਾਲਰ ਤੱਕ ਹੋ ਸਕਦੀ ਹੈ। ਇਹ ਫਾਈਨੈਸ਼ੀਅਲ ਤਣਾਅ ਇਕ ਨਵੇਂ ਦੇਸ਼ ਵਿਚ ਪੜਨ ਗਏ ਬੱਚਿਆਂ ਦੇ ਸਾਹਮਣੈ ਵੱਡੀ ਚੁਣੌਤੀ ਖੜੀ ਕਰਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Harnek Seechewal

This news is Content Editor Harnek Seechewal