ਜਵਾਈ ਵੱਲੋਂ ਸਾਥੀਆਂ ਸਮੇਤ ਸਹੁਰੇ ਪਰਿਵਾਰ ''ਤੇ ਜਾਨਲੇਵਾ ਹਮਲਾ

09/21/2017 3:20:37 AM

ਅੰਮ੍ਰਿਤਸਰ,(ਸੰਜੀਵ)- ਪਤੀ-ਪਤਨੀ 'ਚ ਹੋਏ ਵਿਵਾਦ ਨੂੰ ਲੈ ਕੇ ਜਵਾਈ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਸਹੁਰੇ ਪਰਿਵਾਰ 'ਤੇ ਜਾਨਲੇਵਾ ਹਮਲਾ ਕਰ ਕੇ ਉਨ੍ਹਾਂ ਨੂੰ ਜ਼ਖਮੀ ਕਰਨ ਦੇ ਮਾਮਲੇ 'ਚ ਥਾਣਾ ਸਦਰ ਦੀ ਪੁਲਸ ਨੇ ਅਜੈਪਾਲ ਸਿੰਘ, ਸ਼ਮਸ਼ੇਰ ਸਿੰਘ ਨਿਵਾਸੀ ਰਾਮ ਨਗਰ ਮਜੀਠਾ ਰੋਡ ਬਾਈਪਾਸ, ਦਿਲਬਾਗ ਸਿੰਘ ਨਿਵਾਸੀ ਇੰਦਰਾ ਕਾਲੋਨੀ ਮਜੀਠਾ ਰੋਡ ਤੇ ਬਾਗ ਸਿੰਘ ਨਿਵਾਸੀ ਕਬੀਰ ਨਗਰ ਮਜੀਠਾ ਰੋਡ ਵਿਰੁੱਧ ਕਤਲ ਦੀ ਕੋਸ਼ਿਸ਼ ਦਾ ਕੇਸ ਦਰਜ ਕੀਤਾ ਹੈ।
ਸੁਨੀਲ ਕੁਮਾਰ ਨੇ ਦੱਸਿਆ ਕਿ ਉਸ ਦੀ ਭੈਣ ਸੀਮਾ ਦਾ ਵਿਆਹ ਉਕਤ ਮੁਲਜ਼ਮ ਦਿਲਬਾਗ ਸਿੰਘ ਨਾਲ ਹੋਇਆ ਸੀ, ਜੋ ਅਕਸਰ ਉਸ ਦੀ ਭੈਣ ਨਾਲ ਕੁੱਟਮਾਰ ਕਰਦਾ ਸੀ। ਬੀਤੇ ਦਿਨ ਉਸ ਦੀ ਮਾਤਾ ਕਾਂਤਾ, ਪਤਨੀ ਸੁਮਨ ਤੇ ਭਰਾ ਸੁਰਾਜ ਦਿਲਬਾਗ ਸਿੰਘ ਦੇ ਘਰ ਗਏ, ਜਿਥੇ ਉਹ ਉਸ ਦੀ ਭੈਣ ਨਾਲ ਕੁੱਟਮਾਰ ਕਰ ਰਿਹਾ ਸੀ। ਮੁਲਜ਼ਮ ਉਸ ਦੀ ਮਾਤਾ ਅਤੇ ਪਤਨੀ ਨੂੰ ਦੇਖ ਕੇ ਮੌਕੇ ਤੋਂ ਫਰਾਰ ਹੋ ਗਿਆ। ਬੀਤੇ ਦਿਨ ਮੁਲਜ਼ਮ ਆਪਣੇ ਸਾਥੀਆਂ ਨਾਲ ਆਇਆ ਅਤੇ ਉਸ ਦਾ ਮਾਤਾ, ਪਤਨੀ ਤੇ ਭੈਣ 'ਤੇ ਜਾਨਲੇਵਾ ਹਮਲਾ ਕਰ ਕੇ ਉਨ੍ਹਾਂ ਨੂੰ ਜ਼ਖਮੀ ਕਰ ਗਿਆ।