5 ਸਾਲ ਦੇ ਇੰਤਜ਼ਾਰ ਤੋਂ ਬਾਅਦ ਭਾਰਤ ਪਹੁੰਚੀ ਪਾਕਿਸਤਾਨੀ 'ਲਾੜੀ', ਜਨਵਰੀ 'ਚ ਕਰੇਗੀ ਵਿਆਹ

12/05/2023 9:19:26 PM

ਕਾਦੀਆਂ/ਗੁਰਦਾਸਪੁਰ (ਜ਼ੀਸ਼ਾਨ, ਵਿਨੋਦ) : 5 ਸਾਲਾਂ ਤੋਂ ਆਪਣੇ ਭਾਰਤੀ ਮੰਗੇਤਰ ਨਾਲ ਵਿਆਹ ਦਾ ਇੰਤਜ਼ਾਰ ਕਰ ਰਹੀ ਕਰਾਚੀ ਦੀ ਰਹਿਣ ਵਾਲੀ 21 ਸਾਲਾ ਜਾਵੇਰੀਆ ਖਾਨੁਮ ਅੱਜ ਵਾਹਗਾ ਬਾਰਡਰ ਰਾਹੀਂ ਭਾਰਤ ਪਹੁੰਚ ਗਈ ਹੈ। ਉਸ ਦੇ ਮੰਗੇਤਰ ਸਮੀਰ ਖਾਨ ਨੇ ਵਾਹਗਾ ਬਾਰਡਰ ਨੇੜੇ ਗੁਲਦਸਤਾ ਭੇਟ ਕਰਕੇ ਉਸ ਦਾ ਸਵਾਗਤ ਕੀਤਾ। ਭਾਰਤ ਦੀ ਧਰਤੀ ’ਤੇ ਕਦਮ ਰੱਖਦਿਆਂ ਹੀ ਉਸ ਨੇ ਰੱਬ ਦਾ ਸ਼ੁਕਰਾਨਾ ਕੀਤਾ ਕਿ ਉਸ ਦਾ ਸੁਪਨਾ ਪੂਰਾ ਹੋਣ ਵਾਲਾ ਹੈ।

ਜਾਵੇਰੀਆ ਖਾਨੁਮ ਨੇ ਭਾਰਤ ਸਰਕਾਰ ਅਤੇ ਮੀਡੀਆ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਦੇ ਸਹਿਯੋਗ ਨਾਲ ਉਹ ਅੱਜ ਭਾਰਤ ਪਹੁੰਚੀ ਹੈ। ਉਸ ਨੇ ਦੱਸਿਆ ਕਿ ਉਸ ਨੂੰ ਭਾਰਤ ਦਾ 45 ਦਿਨਾਂ ਦਾ ਵੀਜ਼ਾ ਦਿੱਤਾ ਗਿਆ ਹੈ। ਇਸ ਮੌਕੇ ਸਮੀਰ ਖਾਨ ਨੇ ਦੱਸਿਆ ਕਿ ਅਗਲੇ ਮਹੀਨੇ ਜਨਵਰੀ 2024 ’ਚ ਉਨ੍ਹਾਂ ਦਾ ਵਿਆਹ ਹੋਵੇਗਾ, ਜਿਸ ਤੋਂ ਬਾਅਦ ਜਾਵੇਰੀਆ ਲੰਬੇ ਸਮੇਂ ਦੇ ਵੀਜ਼ੇ ਦੀ ਮਿਆਦ ਵਧਾਉਣ ਲਈ ਅਰਜ਼ੀ ਦੇਵੇਗੀ।

ਇਹ ਵੀ ਪੜ੍ਹੋ : ਮਿਲਕ ਪਲਾਂਟ ਦਾ ਮੈਨੇਜਰ 50,000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ

ਸਮੀਰ ਖਾਨ ਨੇ ਕਿਹਾ ਕਿ ਉਸ ਦੀ ਮੰਗੇਤਰ ਨੂੰ ਭਾਰਤ ਨੇ 2 ਵਾਰ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਕਾਰਨ ਉਹ ਭਾਰਤ ਨਹੀਂ ਆ ਪਾ ਰਹੀ ਸੀ। ਇਸ ਕਾਰਨ ਦੋਵਾਂ ਦੇ ਪਰਿਵਾਰ ਕਾਫੀ ਤਣਾਅ ਵਿੱਚ ਸਨ। ਇਸ ਤੋਂ ਬਾਅਦ ਉਹ ਕਾਦੀਆਂ ਦੇ ਰਹਿਣ ਵਾਲੇ ਸਮਾਜ ਸੇਵਕ ਮਕਬੂਲ ਅਹਿਮਦ ਦੇ ਸੰਪਰਕ ’ਚ ਆਇਆ, ਜਿਨ੍ਹਾਂ ਦੇ ਸਹਿਯੋਗ ਨਾਲ ਅੱਜ ਉਨ੍ਹਾਂ ਦਾ ਇਹ ਸੁਪਨਾ ਪੂਰਾ ਹੋਇਆ ਹੈ ਅਤੇ ਉਨ੍ਹਾਂ ਦੇ ਯਤਨਾਂ ਨਾਲ ਉਸ ਦੀ ਮੰਗੇਤਰ ਜਾਵੇਰੀਆ ਖਾਨੁਮ ਦਾ ਭਾਰਤ ਆਉਣਾ ਸੰਭਵ ਹੋ ਸਕਿਆ ਹੈ। ਇਸ ਮੌਕੇ ਕੋਲਕਾਤਾ ਤੋਂ ਸਮੀਰ ਦੇ ਪਿਤਾ ਕਮਾਲ ਖਾਨ ਅਤੇ ਚਾਚਾ ਇਜਲਾਲ ਖਾਨ ਮੌਜੂਦ ਸਨ।

ਇਹ ਵੀ ਪੜ੍ਹੋ : ਭਾਜਪਾ ਸੂਬਾ ਸੰਗਠਨ ਮੰਤਰੀ ਨਿਵਾਸੁਲੂ ਨੇ ਡੇਰਾ ਬਿਆਸ ਵਿਖੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਕੀਤੀ ਮੁਲਾਕਾਤ

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8

Mukesh

This news is Content Editor Mukesh