ਜਥੇਦਾਰ ਹਰਪ੍ਰੀਤ ਸਿੰਘ ਦਾ ਅਹਿਮ ਬਿਆਨ, ਕਿਹਾ-ਪੰਥ ਨੂੰ ਬਚਾਉਣ ਵੱਲ ਕਿਸੇ ਦਾ ਨਹੀਂ ਧਿਆਨ

09/15/2022 9:37:41 PM

ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਅਹਿਮ ਬਿਆਨ ਸਾਹਮਣੇ ਆਇਆ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਸਾਡੀਆਂ ਸੰਸਥਾਵਾਂ ਆਪਸ ’ਚ ਲੜ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਾਡੀਆਂ ਸੰਸਥਾਵਾਂ ’ਚ ਗੋਲਕ ਨੂੰ ਲੈ ਕੇ ਆਪਸ ’ਚ ਲੜਾਈ ਸ਼ੁਰੂ ਹੈ ਅਤੇ ਪੰਥ ਨੂੰ ਬਚਾਉਣ ਵੱਲ ਕਿਸੇ ਦਾ ਧਿਆਨ ਨਹੀਂ ਹੈ, ਜਿਸ ਨੂੰ ਲੈ ਕੇ ਸਾਡੀਆਂ ਸੰਸਥਾਵਾਂ ਦਾ ਮਖ਼ੌਲ ਉਡਾਇਆ ਜਾ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ਜਲੰਧਰ ’ਚ ਵਾਪਰੀ ਵੱਡੀ ਵਾਰਦਾਤ, ਲੁਟੇਰਿਆਂ ਨੇ ਬਜ਼ੁਰਗ ਔਰਤ ਨੂੰ ਲੁੱਟ ਕੇ ਮੌਤ ਦੇ ਘਾਟ ਉਤਾਰਿਆ

ਤੁਹਾਨੂੰ ਦੱਸ ਦੇਈਏ ਕਿ ਸੂਬੇ ’ਚ ਧਰਮ ਪਰਿਵਰਤਨ ਦਾ ਦੌਰ ਪੂਰੇ ਜ਼ੋਰਾਂ ’ਤੇ ਸ਼ੁਰੂ ਹੈ। ਸੂਬੇ ’ਚ ਥਾਂ-ਥਾਂ ਈਸਾਈ ਪਾਦਰੀਆਂ ਦੇ ਪੋਸਟਰ ਅਤੇ ਹੋਰਡਿੰਗਜ਼ ਨਜ਼ਰ ਆਉਣਗੇ। ਪਾਕਿਸਤਾਨ ਨਾਲ ਲੱਗਣ ਵਾਲੇ ਪੰਜਾਬ ਦੇ ਇਲਾਕਿਆਂ ’ਚ ਈਸਾਈ ਧਰਮ ਪੈਰ ਪਸਾਰ ਚੁੱਕਾ ਹੈ। ਇਸ ਦਾ ਅੰਦਾਜ਼ਾ ਪਿੰਡਾਂ ’ਚ ਬਣੇ ਚਰਚਾਂ ਤੋਂ ਲਗਾਇਆ ਜਾ ਸਕਦਾ ਹੈ।

ਇਹ ਵੀ ਪੜ੍ਹੋ : ਜਲੰਧਰ ਦੀ ਚਰਚ ’ਚ ਹੋਈ ਬੱਚੀ ਦੀ ਮੌਤ ਦਾ ਮਾਮਲਾ ਭਖਣ ਮਗਰੋਂ ਮੀਡੀਆ ਸਾਹਮਣੇ ਆਇਆ ਪਾਦਰੀ, ਦਿੱਤੀ ਸਫ਼ਾਈ

Manoj

This news is Content Editor Manoj