ਜਥੇ. ਅਜੀਤ ਸਿੰਘ ਕੋਹਾੜ ਧਾਰਮਿਕ, ਸਮਾਜਿਕ ਤੇ ਸਿਆਸੀ ਮੁਹਾਰਤ ਦੇ ਧਾਰਨੀ ਸਨ: ਪ੍ਰਕਾਸ਼ ਸਿੰਘ ਬਾਦਲ

02/14/2018 10:14:14 AM

ਜਲੰਧਰ/ਲੋਹੀਆਂ/ਸ਼ਾਹਕੋਟ (ਮਹੇਸ਼, ਮਨਜੀਤ, ਅਰੁਣ)— ਵਿਧਾਨ ਸਭਾ ਹਲਕਾ ਸ਼ਾਹਕੋਟ ਤੋਂ ਪੰਜ ਵਾਰ ਅਕਾਲੀ ਦਲ ਦੀ ਟਿਕਟ 'ਤੇ ਜਿੱਤ ਕੇ ਤਿੰਨ ਵਾਰ ਕੈਬਨਿਟ ਮੰਤਰੀ ਰਹੇ ਜਥੇਦਾਰ ਅਜੀਤ ਸਿੰਘ ਕੋਹਾੜ, ਜਿਨ੍ਹਾਂ ਦਾ 4 ਫਰਵਰੀ ਦੀ ਰਾਤ ਨੂੰ ਦਿਹਾਂਤ ਹੋ ਗਿਆ ਸੀ, ਉਨ੍ਹਾਂ ਦੇ ਜੱਦੀ ਪਿੰਡ ਕੋਹਾੜ ਖੁਰਦ ਵਿਖੇ ਉਨ੍ਹਾਂ ਨਮਿਤ ਰੱਖੇ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਮੌਕੇ ਗੁਰੂ ਘਰ ਦੇ ਕੀਰਤਨੀਏ ਜਥੇ ਵੱਲੋਂ ਵੈਰਾਗਮਈ ਗੁਰਬਾਣੀ ਕੀਰਤਨ ਰਾਹੀਂ ਸੰਗਤ ਨੂੰ ਗੁਰੂ ਚਰਨਾਂ ਨਾਲ ਜੋੜਿਆ ਗਿਆ। ਅਰਦਾਸ ਤੋਂ ਬਾਅਦ ਅਕਾਲ ਤਖਤ ਦੇ ਜਥੇਦਾਰ ਸਿੰਘ ਸਾਹਿਬ ਗੁਰਬਚਨ ਸਿੰਘ ਵੱਲੋਂ ਹੁਕਮਨਾਮਾ ਲੈਣ ਉਪਰੰਤ ਸ਼ਰਧਾਂਜਲੀ ਸਮਾਰੋਹ ਦੌਰਾਨ ਬੋਲਦੇ ਹੋਏ ਸਾਬਕਾ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਹਰ ਇਨਸਾਨ ਕਿਸੇ ਇਕ ਗੁਣ ਕਰ ਕੇ ਸ਼ੋਭਾ ਖੱਟਦਾ ਹੈ, ਕੋਈ ਧਾਰਮਿਕ ਤੌਰ 'ਤੇ, ਕੋਈ ਸਮਾਜਿਕ ਤੌਰ 'ਤੇ ਤੇ ਕੋਈ ਸਿਆਸੀ ਤੌਰ 'ਤੇ ਪਰ ਅਜੀਤ ਸਿੰਘ ਕੋਹਾੜ ਵਿਚ ਇਹ ਤਿੰਨੋਂ ਚੀਜ਼ਾਂ (ਧਾਰਮਿਕ, ਸਮਾਜਿਕ, ਸਿਆਸੀ ਮੁਹਾਰਤ) ਦੇ ਧਾਰਨੀ ਸਨ। ਜਥੇਦਾਰ ਕੋਹਾੜ ਦੇ ਤੁਰ ਜਾਣ ਨਾਲ ਅਕਾਲੀ ਦਲ ਨੂੰ ਬਹੁਤ ਵੱਡਾ ਧੱਕਾ ਲੱਗਾ ਹੈ ਕਿਉਂਕਿ ਤਿੰਨ ਵਾਰ ਕੈਬਨਿਟ ਮੰਤਰੀ ਦੀ ਜ਼ਿੰਮੇਵਾਰੀ ਨਿਭਾਉਣ ਕਰਕੇ ਪਾਰਟੀ ਵਿਚ ਕੋਹਾੜ ਸਾਹਿਬ ਦਾ ਕੱਦ ਬਹੁਤ ਵੱਡਾ ਸੀ। ਸੂਬੇ ਅਤੇ ਵਿਸ਼ੇਸ਼ ਕਰਕੇ ਦੋਆਬੇ ਦੀ ਸਿਆਸਤ ਵਿਚ ਪਾਰਟੀ ਲਈ ਉਨ੍ਹਾਂ ਦਾ ਵਡਮੁੱਲਾ ਯੋਗਦਾਨ ਸੀ। 
ੋਇਹ ਘਾਟਾ ਪਾਰਟੀ ਅਤੇ ਪਰਿਵਾਰ ਦਾ ਕਦੇ ਪੂਰਾ ਨਹੀਂ ਹੋਣਾ। ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ, ਸੁਖਬੀਰ ਸਿੰਘ ਬਾਦਲ ਪ੍ਰਧਾਨ ਅਕਾਲੀ ਦਲ ਬਾਦਲ ਪੰਜਾਬ, ਵਰਿੰਦਰ ਸ਼ਰਮਾ ਮੈਂਬਰ ਪਾਰਲੀਮੈਂਟ ਸਾਊਥਾਲ (ਇੰਗਲੈਂਡ), ਮਹਿੰਦਰ ਸਿੰਘ ਕੇ. ਪੀ., ਕੇ. ਡੀ. ਭੰਡਾਰੀ ਤੇ ਅਜੀਤ ਸਿੰਘ ਬ੍ਰਹਮਪੁਰਾ ਨੇ ਵੀ ਜਥੇਦਾਰ ਅਜੀਤ ਸਿੰਘ ਕੋਹਾੜ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। 
ਇਸ ਮੌਕੇ ਨਾਇਬ ਸਿੰਘ ਕੋਹਾੜ, ਬੱਚਿਤਰ ਸਿੰਘ ਕੋਹਾੜ, ਪਵਿੱਤਰ ਸਿੰਘ ਕੋਹਾੜ ਤੇ ਸਮੂਹ ਕੋਹਾੜ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ 'ਚ ਮੈਡਮ ਨਵਨੀਤ ਕੌਰ ਬੱਲ ਐੱਸ. ਡੀ. ਐੱਮ. ਸ਼ਾਹਕੋਟ, ਬਾਬਾ ਬਾਲ ਯੋਗੀ ਰਹੀਮਪੁਰ, ਪਰਮਿੰਦਰ ਸਿੰਘ ਢੀਂਡਸਾ, ਰਾਣਾ ਗੁਰਜੀਤ ਸਿੰਘ, ਤੋਤਾ ਸਿੰਘ, ਬ੍ਰਿਜ ਭੁਪਿੰਦਰ ਸਿੰਘ ਕੰਗ ਲਾਲੀ, ਬੀਬੀ ਜਗੀਰ ਕੌਰ, ਸ਼ਰਨਜੀਤ ਸਿੰਘ ਢਿੱਲੋਂ, ਬਿਕਰਮਜੀਤ ਸਿੰਘ ਮਜੀਠੀਆ, ਗੁਰਪ੍ਰਤਾਪ ਸਿੰਘ ਵਡਾਲਾ, ਪਵਨ ਕੁਮਾਰ ਟੀਨੂੰ, ਦੀਪਕ ਕੁਮਾਰ ਜ਼ਿਲਾ ਪ੍ਰਧਾਨ ਭਾਜਪਾ, ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਪੋਜਾਬ ਕਾਂਗਰਸ ਦੇ ਬੁਲਾਰੇ ਅਤੇ ਆਈ. ਐੱਮ. ਦੇ ਸੂਬਾ ਸਕੱਤਰ ਡਾ. ਨਵਜੋਤ ਸਿੰਘ ਦਹੀਆ, ਹੈਪੀ ਸੰਧੂ, ਬਲਦੇਵ ਸਿੰਘ ਖਹਿਰਾ ਵਿਧਾਇਕ ਫਿਲੌਰ, ਸੇਠ ਸੱਤਪਾਲ, ਸੁਰਜੀਤ ਸਿੰਘ ਨਿਹਾਲੂਵਾਲ ਚੇਅਰਮੈਨ ਬਲਾਕ ਸੰਮਤੀ ਲੋਹੀਆਂ, ਜਗਜੋਤ ਸਿੰਘ ਆਹਲੂਵਾਲੀਆ ਜ਼ਿਲਾ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਇੰਦਰਜੀਤ ਗੁਪਤਾ (ਬਬਲਾ), ਕਮਲਦੀਪ ਸਿੰਘ ਸੋਢੀ, ਸ਼ੰਮੀ ਖੇੜਾ, ਨੰਬਰਦਾਰ ਅਮਰਜੀਤ ਸਿੰਘ, ਜਸਵਿੰਦਰ ਸਿੰਘ ਜੋਸਨ, ਜਥੇਦਾਰ ਕੁਲਵੰਤ ਸਿੰਘ ਮੰਨਣ, ਪਰਮਿੰਦਰ ਕੌਰ ਪਨੂੰ, ਗੁਰਪ੍ਰਤਾਪ ਸਿੰਘ ਪਨੂੰ, ਹਰਨਾਮ ਸਿੰਘ ਅਲਾਵਲਪੁਰ, ਕੁਲਵੰਤ ਸਿੰਘ ਧੀਰੋਵਾਲ, ਹਰਮੇਲ ਸਿੰਘ ਮੱਲ੍ਹੀ ਨੰਗਲ, ਮਨੋਹਰ ਸਿੰਘ, ਬਲਵਿੰਦਰ ਸਿੰਘ ਕਾਲਰਾ, ਰਣਜੀਤ ਸਿੰਘ ਮਰੋਕ, ਰਣਯੋਧ ਸਿੰਘ ਪੱਡਾ, ਚਮਕੌਰ ਸਿੰਘ, ਗੋਲਡੀ ਕੰਗ, ਗੁਰਪ੍ਰੀਤ ਸਿੰਘ ਐਡਵੋਕੇਟ, ਸੁਖਚੈਨ ਸਿੰਘ ਸਰਪੰਚ ਯੱਕੋਪੁਰ, ਅਮਰਜੀਤ ਸਿੰਘ ਬੇਦੀ, ਬਲਜ਼ੋਰ ਸਿੰਘ ਖਜ਼ਾਨਚੀ, ਗੁਰਪਾਲ ਸਿੰਘ ਯੱਕੋਪੁਰ, ਪਰਮਜੀਤ ਸਿੰਘ ਰਾਏਪੁਰ, ਗੁਰਨੇਕ ਸਿੰਘ ਢਿੱਲੋਂ, ਸਿਮਰਨਜੀਤ ਕੌਰ ਸਿੱਧੂ, ਗੁਰਦੇਵ ਕੌਰ ਸੰਘਾ, ਹਰਜੀਤ ਕੌਰ ਤਲਵੰਡੀ, ਮਹਾ ਸਿੰਘ, ਕੁਲਦੀਪ ਸਿੰਘ, ਸੁਲੱਖਣ ਸਿੰਘ ਰਾਏਪੁਰ, ਹੈਪੀ ਬਾਸੀ, ਜਸਪਾਲ ਸਿੰਘ ਉੱਪਲ ਗੱਦੋਵਾਲੀ, ਅਮਰਜੀਤ ਕੌਰ ਯੂ. ਕੇ., ਜਸਪਾਲ ਸਿੰਘ ਢੇਸੀ, ਸੁਖਵਿੰਦਰ ਸਿੰਘ ਭੋਡੇ, ਸਰਦੂਲ ਸਿੰਘ ਬੂਟਾ, ਤੁਲਵੰਤ ਸਿੰਘ ਠੇਠੀ, ਰਣਧੀਰ ਸਿੰਘ ਬਾਹੀਆ, ਕੁਲਵੰਤ ਕੌਰ ਦੌਲਤਪੁਰ, ਨਵਨੀਤ ਸਿੰਘ ਛੀਨਾ, ਗੁਰਦੇਵ ਸਿੰਘ ਮਾਹਲ, ਬਲਬੀਰ ਸਿੰਘ, ਬਿੱਟੂ, ਇੰਦਰਜੀਤ ਬਬਲਾ, ਪਰਮਜੀਤ ਸਿੰਘ ਨੰਬਰਦਾਰ, ਹਰਕੰਵਲ ਸਿੰਘ, ਹਰਜਿੰਦਰ ਸਿੰਘ, ਅਮਰਜੀਤ ਸਿੰਘ, ਪਰਮਿੰਦਰ ਭਿੰਦਾ, ਅਜਮੇਰ ਸਮਰਾਏ, ਸਤਨਾਮ ਸਿੰਘ ਹਮੀਰੀ, ਪਾਲ ਸਿੰਘ, ਰਾਮ ਲੁਭਾਇਆ ਸ਼ਰਮਾ, ਗਿਆਨ ਚੰਦ ਭੱਟੀ ਰਾਸ਼ਟਰੀ ਸੰਚਾਲਕ ਭਾਵਾਅਧਸ, ਬਲਰਾਜ ਸਿੰਘ, ਜਥੇਦਾਰ ਕਲਿਆਣ ਸਿੰਘ, ਸ਼ਿੰਗਾਰਾ ਸਿੰਘ ਮੈਂਬਰ ਐੱਸ. ਜੀ. ਪੀ. ਸੀ., ਜਸਬੀਰ ਸਿੰਘ ਛਾਬੜਾ, ਕੇਵਲ ਸਿੰਘ ਰੂਪੇਵਾਲੀ, ਬਾਵਾ ਸਿੰਘ ਕੰਗ, ਕੌਂਸਲਰ ਸਾਹਿਬ ਸਿੰਘ ਸਮੇਤ ਸੈਂਕੜੇ ਪਿੰਡਾਂ ਤੋਂ ਪੰਚ-ਸਰਪੰਚ, ਨੰਬਰਦਾਰ, ਪਤਵੰਤੇ ਸੱਜਣ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਇਲਾਕੇ ਅਤੇ ਦੂਰੋਂ-ਨੇੜਿਓਂ ਲੋਕ ਸ਼ਾਮਲ ਸਨ।