ਦਰ-ਦਰ ਦੀਆਂ ਠੋਕਰਾਂ ਖਾਣ ਨੂੰ ਮਜਬੂਰ ਹੋਇਆ ਸ਼ਹੀਦ ਦਾ ਪਰਿਵਾਰ

01/27/2019 11:16:42 AM

ਵਲਟੋਹਾ (ਬਲਜੀਤ ਸਿੰਘ)— 1994 'ਚ ਦੇਸ਼ ਦੀ ਰਾਖੀ ਕਰਨ ਉਪਰੰਤ ਸ਼੍ਰੀਨਗਰ ਵਿਖੇ ਜਸਵਿੰਦਰ ਸਿੰਘ ਦੇ ਸ਼ਹੀਦ ਹੋਣ ਤੋਂ ਬਾਅਦ ਉਸ ਦੀ ਮਾਤਾ ਅਤੇ ਉਸ ਦਾ ਭਰਾ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੋ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼ਹੀਦ ਜਸਵਿੰਦਰ ਸਿੰਘ ਦੇ ਭਰਾ ਸਰਵਨ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਠੱਠਾ ਨੇ ਦੱਸਿਆ ਕਿ 6 ਜੂਨ 1994 ਨੂੰ ਦੇਸ਼ ਦੀ ਰਾਖੀ ਕਰਦੇ ਹੋਏ ਮੇਰਾ ਭਰਾ ਜਸਵਿੰਦਰ ਸਿੰਘ ਜੋ ਕਿ ਬੀ. ਐੱਸ. ਐੱਫ. 'ਚ ਨੌਕਰੀ ਕਰਦਾ ਸੀ। ਸ਼੍ਰੀਨਗਰ 'ਚ ਇਕ ਅੱਤਵਾਦੀ ਮੁਕਾਬਲੇ ਦੌਰਾਨ ਸਿਰ 'ਚ ਗੋਲੀ ਲੱਗਣ ਨਾਲ ਜਸਵਿੰਦਰ ਸ਼ਹੀਦ ਹੋ ਗਿਆ ਸੀ ਮੈਂ ਅਤੇ ਮੇਰੀ ਮਾਤਾ ਨੇ ਸਰਕਾਰ ਵੱਲੋਂ ਮਿਲਦੀ ਸਹਾਇਤਾ ਵਜੋਂ ਨੌਕਰੀ ਸਬੰਧੀ ਬੇਨਤੀ ਕੀਤੀ ਸੀ ਪਰ ਹਜ਼ਾਰਾਂ ਚੱਕਰ ਸਰਕਾਰ ਦੇ ਦਰਬਾਰੇ ਲਗਾਉਣ ਦੇ ਬਾਵਜੂਦ ਵੀ ਅੱਜ ਕਈ ਸਾਲ ਬੀਤ ਜਾਣ ਦੇ ਉਪਰੰਤ ਸਾਡੇ ਪਰਿਵਾਰ ਨੂੰ ਨਾ ਤਾਂ ਕੋਈ ਨੌਕਰੀ ਮਿਲੀ ਹੈ ਅਤੇ ਨਾ ਹੀ ਕੋਈ ਸਰਕਾਰੀ ਸਹਾਇਤਾ ਦਿੱਤੀ ਗਈ ਹੈ। 
ਸਵਰਨ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਅਸੀਂ ਕਈ ਵਾਰ ਲਿਖਤੀ 'ਚ ਡੀ. ਸੀ. ਸਾਹਿਬ ਨੂੰ ਵੀ ਦੇ ਚੁੱਕੇ ਹਾਂ ਪਰ ਸਾਡੀ ਕਿਤੇ ਵੀ ਸੁਣਵਾਈ ਨਹੀਂ ਹੋਈ। 

ਉਨ੍ਹਾਂ ਨੇ ਦੱਸਿਆ ਕਿ ਘਰ 'ਚ ਬੇਹੱਦ ਗਰੀਬੀ ਹੋਣ 'ਤੇ ਘਰੇਲੂ ਖਰਚਾ ਚਲਾਉਣਾ ਵੀ ਮੁਸ਼ਕਿਲ ਹੋ ਗਿਆ ਸੀ, ਜਿਸ ਤੋਂ ਬਾਅਦ ਸਵੈ ਰੋਜ਼ਗਾਰ ਅਧੀਨ ਕਰਜ਼ਾ ਲੈ ਕੇ ਡੇਅਰੀ ਵਿਭਾਗ ਦਾ ਕੰਮ ਸ਼ੁਰੂ ਕੀਤਾ ਇਸ ਕਰਜ਼ੇ ਤਹਿਤ ਲਏ ਦੋ ਪਸ਼ੂ ਮਰ ਗਏ ਅਤੇ ਡਾਕਟਰੀ ਮੈਡੀਕਲ ਤੋਂ ਬਾਅਦ ਤਰਨਤਾਰਨ ਦੀ ਇਕ ਬੀਮਾ ਕੰਪਨੀ ਨੇ ਉਨ੍ਹਾਂ ਦਾ ਬੀਮਾ ਕਲੇਮ ਪਾਸ ਕੀਤਾ ਪਰ ਅਜੇ ਤੱਕ ਕਈ ਸਾਲ ਬੀਤ ਜਾਣ ਦੇ ਬਾਵਜੂਦ ਵੀ ਸਾਨੂੰ ਉਸ ਕੰਪਨੀ ਵੱਲੋਂ ਕੋਈ ਕਲੇਮ ਜਾਂ ਬੀਮਾ ਨਹੀਂ ਦਿੱਤਾ ਗਿਆ। ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਮੰਗ ਕਰਦੇ ਹੋਏ ਕਿਹਾ ਕਿ ਸਾਡੀ ਸਹਾਇਤਾ ਕੀਤੀ ਜਾਵੇ ਅਤੇ ਸਾਨੂੰ ਕੋਈ ਮੁਹਾਲੀ ਸਹੂਲਤ ਦਿੱਤੀ ਜਾਵੇ ਤਾਂ ਜੋ ਸਾਡੇ ਘਰ ਦਾ ਰੋਜ਼ਗਾਰ ਚੱਲ ਸਕੇ।