ਅਕਾਲੀ-ਬਸਪਾ ਗਠਜੋੜ 'ਤੇ ਸੰਸਦ ਮੈਂਬਰ ਜਸਬੀਰ ਡਿੰਪਾ ਦੀ ਚੁਟਕੀ, ਦੱਸਿਆ-ਡੁੱਬਦੇ ਨੂੰ ਤਿਣਕੇ ਦਾ ਸਹਾਰਾ

06/12/2021 5:56:46 PM

ਕਪੂਰਥਲਾ/ਸੁਲਤਾਨਪੁਰ ਲੋਧੀ (ਓਬਰਾਏ, ਸੁਰਿੰਦਰ ਸਿੰਘ ਸੋਢੀ)- ਪੰਜਾਬ ਵਿੱਚ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਥਬੀਰ ਸਿੰਘ ਬਾਦਲ ਵੱਲੋਂ ਬਸਪਾ ਨਾਲ ਰਸਮੀ ਤੌਰ 'ਤੇ ਗਠਜੋੜ ਦਾ ਐਲਾਨ ਕਰ ਦਿੱਤਾ ਗਿਆ ਹੈ। ਅਕਾਲੀ-ਬਸਪਾ ਗਠਜੋੜ ਨੂੰ ਲੈ ਕੇ ਸਿਆਸੀ ਪ੍ਰਤੀਕਰਮ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ।

ਇਹ ਵੀ ਪੜ੍ਹੋ: ਜਲੰਧਰ: 'ਲਵ ਮੈਰਿਜ' ਦਾ ਖ਼ੌਫ਼ਨਾਕ ਅੰਜਾਮ, ਪਤਨੀ ਨਾਲ ਝਗੜਾ ਹੋਣ ਤੋਂ ਬਾਅਦ ਤੈਸ਼ 'ਚ ਆਏ ਪਤੀ ਨੇ ਕੀਤੀ ਖ਼ੁਦਕੁਸ਼ੀ

ਇਸੇ ਦਰਮਿਆਨ ਖਡੂਰ ਸਾਹਿਬ ਤੋਂ ਕਾਂਗਰਸੀ ਸੰਸਦ ਮੈਂਬਰ ਜਸਬੀਰ ਸਿੰਘ ਗਿੱਲ ਨੇ ਇਸ ਗਠੋਜੜ 'ਤੇ ਆਪਣਾ ਪ੍ਰਤੀਕਰਮ ਦਿੰਦੇ ਹੋਏ ਕਿਹਾ ਹੈ ਕਿ ਇਹ ਡੁੱਬਦੇ ਨੂੰ  ਤਿਣਕੇ ਦੇ ਸਹਾਰਾ ਵਾਲਾ ਗਠਜੋੜ ਹੈ, ਜੋ ਕਿ ਸੱਤਾ ਦੇ ਲਾਲਚ ਨੂੰ ਪੂਰਾ ਕਰਨ ਦੀ ਇਕ ਨਾਕਾਮ ਕੋਸ਼ਿਸ਼ ਹੈ ਜਦਕਿ ਦਲਿਤਾਂ ਦੀ ਮਾਂ ਪਾਰਟੀ ਸਿਰਫ਼ ਕਾਂਗਰਸ ਹੈ। ਇਸ ਦੇ ਨਾਲ ਹੀ ਡਿੰਪਾ ਨੇ ਅਕਾਲੀ ਦਲ ਦੇ ਅਕਤੂਬਰ ਵਿੱਚ ਚੋਣ ਮਨੋਰਥ ਦੇ ਐਲਾਨ ਨੂੰ ਵੀ ਝੂਠ ਦਾ ਪੁਲਿੰਦਾ ਦਸਿਆ। ਅਕਾਲੀ ਦਲ ਨੇ ਕਦੇ ਵੀ ਪੰਜਾਬ ਦੀ ਸੇਵਾ ਨਹੀਂ ਸਗੋਂ ਪੰਜਾਬ ਉਤੇ ਹਮੇਸ਼ਾ ਰਾਜ ਕਰਨ ਦੀ ਗੱਲ ਕੀਤੀ ਹੈ। ਇਸ ਦੇ ਨਾਲ ਹੀ ਜਸਬੀਰ ਗਿੱਲ ਨੇ ਸੁਨੀਲ ਜਾਖੜ ਦੇ ਅਸਤੀਫ਼ੇ ਦੀ ਪੇਸ਼ਕਸ਼ ਨੂੰ ਸ਼ਲਾਘਾਯੋਗ ਦੱਸਦਿਆਂ ਹੋਇਆ ਕਿਹਾ ਕਿ ਪਾਰਟੀ ਏਕਤਾ ਲਈ ਅਜਿਹੇ ਕਦਮ ਖ਼ਾਸ ਹਨ। 

ਇਹ ਵੀ ਪੜ੍ਹੋ: ਨਣਦੋਈਏ ਦੀ ਇਸ ਕਰਤੂਤ ਨਾਲ ਉੱਡੇ ਪਰਿਵਾਰ ਦੇ ਹੋਸ਼, ਵਿਆਹੁਤਾ ਦੀਆਂ ਅਸ਼ਲੀਲ ਤਸਵੀਰਾਂ ਬਣਾ ਕੇ ਕੀਤਾ ਇਹ ਕਾਰਾ

ਡਿੰਪਾ ਬਲਾਕ ਸੰਮਤੀ ਸੁਲਤਾਨਪੁਰ ਲੋਧੀ ਦੇ ਮੈਂਬਰ ਸੁਰਜੀਤ ਸਿੰਘ ਸੱਧੂਵਾਲ ਦੇ ਗ੍ਰਹਿ ਵਿਖੇ "ਆਪਣਾ ਹਲਕਾ ਆਪਣਾ ਪਰਿਵਾਰ " ਮੁਹਿੰਮ ਤਹਿਤ ਪਹੁੰਚੇ ਸਨ। ਇਸ ਮੌਕੇ ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਫੰਡਾਂ ਲਈ 353 ਕਰੋੜ ਰੁਪਏ ਜਾਰੀ ਕੀਤੇ ਹੋਏ ਹਨ। ਉਨ੍ਹਾਂ ਕੇਂਦਰ ਸਰਕਾਰ ਦੇ ਐੱਸ. ਸੀ. ਕਮਿਸ਼ਨ ਵੱਲੋਂ ਮੁੱਖ ਸਕੱਤਰ ਪੰਜਾਬ ਨੂੰ ਸੰਮਨ ਕਰਨ ਉਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਕਮਿਸ਼ਨ ਨੂੰ ਪਹਿਲਾਂ ਕੇਂਦਰ ਸਰਕਾਰ ਦੇ ਮੁੱਖ ਸਕੱਤਰ ਨੂੰ ਸੰਮਨ ਭੇਜਣੇ ਚਾਹੀਦੇ ਹਨ, ਕਿਉਂਕਿ ਕੇਂਦਰ ਸਰਕਾਰ ਨੇ ਪਿਛਲੇ ਚਾਰ ਸਾਲ ਤੋਂ ਕੋਈ ਵੀ ਪੈਸਾ ਇਨ੍ਹਾਂ ਫੰਡਾਂ ਲਈ ਪੰਜਾਬ ਸਰਕਾਰ ਨੂੰ ਨਹੀਂ ਭੇਜਿਆ। ਉਨ੍ਹਾਂ ਕਿਹਾ ਕਿ ਸੂਬੇ ਦੇ ਸਾਰੇ ਸੰਸਦ ਮੈਂਬਰਾਂ ਨੇ ਮਿਲ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਸੀ ਤਾਂ ਉਨ੍ਹਾਂ ਤੁਰੰਤ ਉਕਤ ਰਕਮ ਜਾਰੀ ਕਰ ਦਿੱਤੀ। ਡਿੰਪਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸੇ ਵੀ ਐੱਸ. ਸੀ. ਬੱਚੇ ਦਾ ਭਵਿੱਖ ਖ਼ਤਰੇ ਵਿਚ ਨਹੀਂ ਪੈਣ ਦਿੱਤਾ ਜਾਵੇਗਾ। 

ਇਹ ਵੀ ਪੜ੍ਹੋ: ਜਲੰਧਰ ’ਚ ਪੁਲਸ ਦੀ ਗੁੰਡਾਗਰਦੀ, ਰਿਸ਼ਵਤ ਨਾ ਦੇਣ ’ਤੇ ASI ਨੇ ਦਿਵਿਆਂਗ ਦੀ ਬੇਰਹਿਮੀ ਨਾਲ ਕੀਤੀ ਕੁੱਟਮਾਰ

ਇਸੇ ਤਰ੍ਹਾਂ ਸੁਲਤਾਨਪੁਰ ਲੋਧੀ ਤੋਂ ਕਾਂਗਰਸੀ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਕਿਹਾ ਕਿਹਾ ਕਿ ਇਸ ਗਠਜੋੜ ਵਿੱਚ ਬਸਪਾ ਦੀਆਂ 20 ਸੀਟਾਂ ਵਿਚੋਂ 18 ਉਤੇ ਕਾਂਗਰਸ ਜਿੱਤੇਗੀ। ਚੀਮਾ ਨੇ ਕਿਹਾ ਕਿ ਭਾਜਪਾ ਦੇ ਪੰਜਾਬ ਦੇ ਆਗੂ ਜੋ ਹੁਣ ਕਿਸਾਨ ਅੰਦੋਲਨ ਦੇ ਹੱਕ ਵਿੱਚ ਨਾਅਰਾ ਬੁਲੰਦ ਕਰ ਰਹੇ ਹਨ, ਉਹ ਤਾਂ ਉਹ ਗੱਲ ਹੈ ਕਿ 900 ਚੂਹੇ ਖਾ ਕੇ ਬਿੱਲੀ ਹਜ ਨੂੰ ਚੱਲੀ ਮਤਲਬ ਹੁਣ ਚੋਣਾਂ ਨੇੜੇ ਆ ਗਈਆਂ ਹਨ ਤਾਂ 7 ਮਹੀਨਿਆਂ ਬਾਅਦ ਭਾਜਪਾ ਆਗੂਆਂ ਨੂੰ ਇਹ ਗੱਲ ਸਮਝ ਆਈ ਹੈ। ਚੀਮਾ ਨੇ ਅਕਾਲੀ ਦਲ ਅਤੇ ਸੁਖਬੀਰ ਬਾਦਲ ਨੂੰ ਖੁੱਲੀ ਚੁਣੌਤੀ ਦਿੰਦਿਆਂ ਕਿਹਾ ਕੀ ਹੁਣ ਜਿੰਨੇ ਮਰਜ਼ੀ ਚੋਣ ਮਨੋਰਥ ਬਣਾ ਲਵੋ ਪਰ ਅਕਾਲੀ ਦਲ ਦੀ ਦਾਲ ਇਸ ਵਾਰ ਨਹੀਂ ਗਲਣ ਵਾਲੀ। 

ਇਹ ਵੀ ਪੜ੍ਹੋ: ਜਲੰਧਰ: ਗੁੱਸੇ ’ਚ ਆਈ ਮਹਿਲਾ ਦੀ ਵੇਖੋ ਸ਼ਰਮਨਾਕ ਕਰਤੂਤ: ਕੁੱਤੇ ਦੇ ਬੱਚਿਆਂ ’ਤੇ ਸੁੱਟਿਆ ਮਿਰਚਾਂ ਵਾਲਾ ਪਾਣੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

shivani attri

This news is Content Editor shivani attri