ਅੰਮ੍ਰਿਤਸਰ : ਦਿਨ-ਦਿਹਾੜੇ ਬੈਂਕ ''ਚੋਂ ਬੰਦੂਕ ਦੀ ਨੋਕ ''ਤੇ ਲੱਖਾਂ ਦੀ ਡਕੈਤੀ

12/07/2019 5:34:43 PM

ਜੰਡਿਆਲਾ (ਸੁਮਿਤ ਖੰਨਾ) : ਜੰਡਿਆਲਾ ਨਾਲ ਲੱਗਦੇ ਪਿੰਡ ਛੱਜਲਵੱਡੀ 'ਚ ਸਥਿਤ ਪੰਜਾਬ ਸਿੰਧ ਬੈਂਕ ਨੂੰ ਲੁਟੇਰਿਆਂ ਵਲੋਂ ਨਿਸ਼ਾਨਾ ਬਣਾਇਆ ਗਿਆ ਹੈ। ਜਾਣਕਾਰੀ ਮੁਤਾਬਕ ਲੁਟੇਰੇ ਅੱਜ ਦਿਨ-ਦਿਹਾੜੇ ਬੈਂਕ 'ਚੋਂ ਬੰਦੂਕ ਦੀ ਨੋਕ 'ਤੇ 7 ਲੱਖ 83 ਹਜ਼ਾਰ ਰੁਪਏ ਲੁੱਟ ਕੇ ਫਰਾਰ ਹੋ ਗਏ। ਇਸ ਦੇ ਨਾਲ ਹੀ ਉਹ ਆਪਣੇ ਨਾਲ ਬੈਂਕ 'ਚ ਲੱਗੇ ਸੀ.ਸੀ.ਟੀ.ਵੀ. ਕੈਮਰੇ ਦੀ ਸਟੋਰੇਜ ਵੀ ਨਾਲ ਲੈ ਗਏ। ਇਸ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Baljeet Kaur

This news is Content Editor Baljeet Kaur