ਦਿੱਲੀ ਧਰਨੇ ਦੌਰਾਨ ਫ਼ੌਤ ਹੋਏ ਕਾਰ ਮਕੈਨਿਕ ਦਾ ਕੀਤਾ ਗਿਆ ਸਸਕਾਰ,ਭੁੱਬਾਂ ਮਾਰ ਰੋਇਆ ਸਾਰਾ ਪਿੰਡ

12/03/2020 6:26:35 PM

ਸੰਗਰੂਰ/ਧਨੌਲਾ (ਪੁਨੀਤ ਮਾਨ): ਦਿੱਲੀ ਵਿਖੇ ਕੀਤੇ ਜਾ ਰਹੇ ਕਿਸਾਨ ਅੰਦੋਲਨ ਮੌਕੇ ਕਾਰ ਨੂੰ ਅੱਗ ਲੱਗ ਜਾਣ ਕਾਰਨ ਅਕਾਲ ਚਲਾਣਾ ਕਰ ਗਏ ਧਨੌਲਾ ਮੰਡੀ ਦੇ ਵਸਨੀਕ ਜਨਕ ਰਾਜ ਦਾ ਅੱਜ ਕਿਸਾਨ ਜਥੇਬੰਦੀਆਂ ਨੇ ਵੱਡੀ ਪੱਧਰ 'ਤੇ ਸ਼ਮੂਲੀਅਤ ਕਰਕੇ ਅੰਤਿਮ ਸਸਕਾਰ ਕੀਤਾ। ਅੰਤਿਮ ਸਸਕਾਰ ਲਈ ਚੱਲਣ ਤੋਂ ਪਹਿਲਾਂ ਕਿਸਾਨ ਯੂਨੀਅਨ ਵਲੋਂ ਜਨਕ ਰਾਜ ਦੀ ਮ੍ਰਿਤਕ ਦੇਹ 'ਤੇ ਕਿਸਾਨ ਯੂਨੀਅਨ ਦਾ ਝੰਡਾ ਪਾਇਆ ਗਿਆ।

ਇਹ ਵੀ ਪੜ੍ਹੋ:  ਦੁਖ਼ਦ ਖ਼ਬਰ: ਕੈਨੇਡਾ ਰਹਿੰਦੇ ਫਿਰੋਜ਼ਪੁਰ ਦੇ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ

ਧਨੌਲਾ ਦੀਆਂ ਸਮੁੱਚੀਆਂ ਸਮਾਜ ਸੇਵੀ ਜਥੇਬੰਦੀਆਂ, ਸਿਆਸੀ ਜਥੇਬੰਦੀਆਂ ਅਤੇ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਵੱਡੀ ਪੱਧਰ 'ਤੇ ਸ਼ਾਮਲ ਹੋ ਕੇ ਸਸਕਾਰ ਲਈ ਚੱਲੇ ਕਾਫ਼ਲੇ 'ਚ ਸ਼ਮੂਲੀਅਤ ਕੀਤੀ। ਇਸ ਤੋਂ ਪਹਿਲਾਂ ਨਾਇਬ ਤਹਿਸੀਲਦਾਰ ਧਨੌਲਾ ਆਸ਼ੂ ਪ੍ਰਭਾਸ਼ ਜੋਸ਼ੀ ਨੇ ਪੰਜਾਬ ਸਰਕਾਰ ਵਲੋਂ ਭੇਜੇ ਗਏ। ਪੰਜ ਲੱਖ ਰੁਪਏ ਦਾ ਚੈੱਕ ਜਨਕ ਰਾਜ ਦੇ ਬੇਟੇ ਸਾਹਿਲ ਅਤੇ ਕਿਸਾਨ ਯੂਨੀਅਨ ਦੇ ਨੁਮਾਇੰਦਿਆਂ ਨੂੰ ਸਪੁਰਦ ਕੀਤਾ ਅਤੇ ਬਾਕੀ ਪੰਜ ਲੱਖ ਰੁਪਏ ਦਾ ਚੈੱਕ ਭੋਗ ਮੌਕੇ ਦੇਣ ਦਾ ਭਰੋਸਾ ਦਿਵਾਇਆ।

ਇਹ ਵੀ ਪੜ੍ਹੋ:  ਕਿਸਾਨ ਧਰਨੇ 'ਚ ਸ਼ਾਮਲ ਬਜ਼ੁਰਗ ਬੇਬੇ ਨੇ ਕੰਗਣਾ ਰਣੌਤ ਨੂੰ ਦਿੱਤਾ ਮੋੜਵਾਂ ਜਵਾਬ

ਇਹ ਵੀ ਪੜ੍ਹੋ:  ਜਵਾਨ ਪੁੱਤ ਦੇ ਸਿਹਰਾ ਸਜਾਉਣ ਦੀ ਬਜਾਏ ਸੰਗਲਾਂ ਨਾਲ ਬੰਨ੍ਹਣ ਲਈ ਮਜ਼ਬੂਰ ਹੋਈ ਇਹ ਵਿਧਵਾ ਮਾਂ

ਜ਼ਿਕਰਯੋਗ ਹੈ ਕਿ ਭਾਰਤੀ ਕਿਸਾਨ ਯੂਨੀਅਨ ਉਗਹਾਰਾਂ ਦੇ ਧਰਨੇ 'ਚ ਦਿੱਲੀ ਜਾ ਰਹੇ ਕਾਫ਼ਲੇ ਦੇ ਨਾਲ ਆਏ ਜਨਕ ਰਾਜ ਦੀ ਕਾਰ ਸਮੇਤ ਸੜਨ ਕਾਰਨ ਮੌਤ ਹੋ ਗਈ ਸੀ। ਜਨਕ ਰਾਜ ਧਨੌਲਾ ਵਿਖੇ ਆਪਣੀ ਪੈਂਚਰਾਂ ਦੀ ਦੁਕਾਨ ਚਲਾਉਂਦਾ ਸੀ ਤੇ ਉਹ ਧਨੌਲਾ ਦੇ ਮਕੈਨਿਕ ਦੇ ਨਾਲ ਹੈਲਪਰ ਵਜੋਂ ਆਇਆ ਸੀ।

ਨੋਟ: ਪੰਜਾਬ ਸਰਕਾਰ ਵਲੋਂ ਮ੍ਰਿਤਕ ਦੇ ਪਰਿਵਾਰ ਦੀ ਕੀਤੀ ਗਈ ਵਿੱਤੀ ਸਹਾਇਤਾ ਸਬੰਧੀ ਕੀ ਹੈ ਤੁਹਾਡੀ ਰਾਏ

Shyna

This news is Content Editor Shyna