ਜੰਮੂ-ਕਸ਼ਮੀਰ ਦੇ ਨੌਸ਼ਹਿਰਾ ''ਚ ਪੀੜਤ ਪਰਿਵਾਰਾਂ ਲਈ ਭਿਜਵਾਈ ਗਈ 621ਵੇਂ ਟਰੱਕ ਦੀ ਰਾਹਤ ਸਮੱਗਰੀ

10/15/2021 4:14:28 PM

ਜਲੰਧਰ/ਜੰਮੂ ਕਸ਼ਮੀਰ (ਵਰਿੰਦਰ ਸ਼ਰਮਾ)– ਪਾਕਿਸਤਾਨ ਦੀਆਂ ਨਾਪਾਕ ਹਰਕਤਾਂ ਕਾਰਨ ਸਰਹੱਦੀ ਖੇਤਰਾਂ ਦੇ ਵਾਸੀ ਅਣਗਿਣਤ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਇਨ੍ਹਾਂ ਪ੍ਰਭਾਵਿਤਾਂ ਦੀ ਮਦਦ ਲਈ ਪੰਜਾਬ ਕੇਸਰੀ ਸਮੂਹ ਵੱਲੋਂ 22 ਸਾਲਾਂ ਤੋਂ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਸਿਲਸਿਲੇ ’ਚ ਬੀਤੇ ਦਿਨੀਂ 621ਵੇਂ ਟਰੱਕ ਦੀ ਰਾਹਤ ਸਮੱਗਰੀ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲੇ ਦੇ ਨੌਸ਼ਹਿਰਾ ਸੈਕਟਰ ਦੇ ਲੋੜਵੰਦ ਲੋਕਾਂ ਲਈ ਭਿਜਵਾਈ ਗਈ, ਜੋ ਕਿ ਜ਼ੀਰਾ ਦੇ ਪੱਤਰਕਾਰ ਰਾਜੇਸ਼ ਢੰਡ ਅਤੇ ਇਲਾਕੇ ਦੇ ਦਾਨੀ ਸੱਜਣਾਂ ਵਲੋਂ ਭੇਟ ਕੀਤੀ ਗਈ ਸੀ। ਰਾਹਤ ਸਮੱਗਰੀ ਵਿਚ 300 ਪਰਿਵਾਰਾਂ ਲਈ ਰਾਸ਼ਨ ਭਿਜਵਾਇਆ ਗਿਆ, ਜਿਸ ਵਿਚ ਆਟਾ, ਚਾਵਲ, ਖੰਡ, ਦਾਲ, ਤੇਲ, ਮਸਾਲੇ ਅਤੇ ਸਾਬਣ ਸ਼ਾਮਲ ਸਨ। ਰਾਹਤ ਸਮੱਗਰੀ ਦਾ ਇਹ ਟਰੱਕ ਪੰਜਾਬ ਕੇਸਰੀ ਦੇ ਸੰਪਾਦਕ ਸ਼੍ਰੀ ਵਿਜੇ ਚੋਪੜਾ ਵਲੋਂ ਰਵਾਨਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਰਾਜੇਸ਼ ਢੰਡ, ਸੰਜੀਵ ਸੂਦ ਅਤੇ ਰਾਹਤ ਟੀਮ ਦੇ ਇੰਚਾਰਜ ਵਰਿੰਦਰ ਸ਼ਰਮਾ ਯੋਗੀ ਮੌਜੂਦ ਸਨ।

shivani attri

This news is Content Editor shivani attri