ਜੰਮੂ-ਕਸ਼ਮੀਰ ਦੇ ਪ੍ਰਭਾਵਿਤ ਲੋਕਾਂ ਲਈ ਭੇਜੀ ਗਈ 696ਵੇਂ ਟਰੱਕ ਦੀ ਰਾਹਤ ਸਮੱਗਰੀ

01/27/2023 6:24:15 PM

ਜਲੰਧਰ/ਜੰਮੂ-ਕਸ਼ਮੀਰ (ਵਰਿੰਦਰ ਸ਼ਰਮਾ)- ਜੰਮੂ-ਕਸ਼ਮੀਰ ਦੇ ਅੱਤਵਾਦ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਪੰਜਾਬ ਕੇਸਰੀ ਪੱਤਰ ਸਮੂਹ ਵੱਲੋਂ ਬੀਤੇ ਦਿਨੀਂ ਰਾਹਤ ਸਮੱਗਰੀ ਦਾ 696ਵਾਂ ਟਰੱਕ ਰਵਾਨਾ ਕੀਤਾ ਗਿਆ। ਇਹ ਟਰੱਕ ਲੁਧਿਆਣਾ ਤੋਂ ਸ਼੍ਰੀ ਵਿਵੇਕਾਨੰਦ ਸਵਰਗ ਆਸ਼ਰਮ ਟਰੱਸਟ ਵੱਲੋਂ ਭੇਟ ਕੀਤਾ ਗਿਆ, ਜਿਸ ’ਚ 200 ਲੋੜਵੰਦ ਪਰਿਵਾਰਾਂ ਲਈ ਕੰਬਲ ਅਤੇ ਕੱਪੜੇ ਸਨ। ਟਰੱਕ ਰਵਾਨਾ ਕਰਦੇ ਹੋਏ ਸ਼੍ਰੀ ਵਿਜੇ ਚੋਪੜਾ ਦੇ ਨਾਲ ਟਰੱਸਟ ਦੇ ਪ੍ਰਧਾਨ ਅਨਿਲ ਭਾਰਤੀ, ਰਾਜਿੰਦਰ ਸ਼ਰਮਾ, ਟੀ. ਪੀ. ਸਿੰਘ, ਡਿੰਪਲ ਸੂਰੀ ਅਤੇ ਰਾਹਤ ਵੰਡ ਟੀਮ ਦੇ ਯੋਗ ਗੁਰੂ ਵਰਿੰਦਰ ਸ਼ਰਮਾ ਹਾਜ਼ਰ ਸਨ। 

shivani attri

This news is Content Editor shivani attri