ਜੱਲਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਪੁੱਜੇ ''ਬ੍ਰਿਟਿਸ਼ ਹਾਈ ਕਮਿਸ਼ਨਰ''

04/13/2019 8:46:27 AM

ਅੰਮ੍ਰਿਤਸਰ (ਸੁਮਿਤ) : ਜੱਲਿਆਂਵਾਲਾ ਬਾਗ ਸਾਕੇ ਨੂੰ 100 ਸਾਲ ਪੂਰੇ ਹੋਣ ਮੌਕੇ ਸ਼ਨੀਵਾਰ ਨੂੰ ਭਾਰਤ 'ਚ ਬ੍ਰਿਟਿਸ਼ ਹਾਈ ਕਮਿਸ਼ਨਰ ਡੋਮੀਨਿਕ ਐਸਕੁਇਥ ਜੱਲਿਆਂਵਾਲਾ ਬਾਗ ਵਿਖੇ ਪੁੱਜੇ। ਇਸ ਮੌਕੇ ਉਨ੍ਹਾਂ ਨੇ ਸ਼ਹੀਦਾਂ ਦੀ ਸਮਾਰਕ 'ਤੇ ਜਾ ਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਤੋਂ 100 ਸਾਲ ਪਹਿਲਾਂ ਇੱਥੇ ਜੋ ਕਾਂਡ ਹੋਇਆ ਸੀ, ਉਹ ਸ਼ਰਮਨਾਕ ਸੀ, ਜਿਸ ਦੀ ਨਿੰਦਾ ਪੂਰੀ ਦੁਨੀਆ 'ਚ ਹੋਈ ਸੀ। ਉਨ੍ਹਾਂ ਕਿਹਾ ਕਿ ਇਸ 'ਤੇ ਸਾਡੀ ਸਰਕਾਰ ਨੇ ਅਫਸੋਸ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਮੁਆਫੀ ਮੰਗਣ ਦਾ ਮਸਲਾ ਸਰਕਾਰ ਦਾ ਹੈ ਅਤੇ ਉਹ ਅੱਜ ਇੱਥੇ ਸਿਰਫ ਸ਼ਰਧਾਂਜਲੀ ਭੇਂਟ ਕਰਨ ਆਏ ਹਨ। ਉਨ੍ਹਾਂ ਕਿਹਾ ਕਿ ਭਾਰਤ ਨਾਲ ਇੰਗਲੈਂਡ ਦੇ ਵਧੀਆ ਰਿਸ਼ਤੇ ਹਨ ਅਤੇ ਇਸ ਕਰਕੇ ਇਸ ਤਰ੍ਹਾਂ ਦੀ ਘਟਨਾ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਉਸ ਸਮੇਂ ਕੀ ਹਾਲਾਤ ਸੀ, ਇਸ ਦਾ ਤਾਂ ਇਤਿਹਾਸ ਹੀ ਗਵਾਹ ਹੈ।

Babita

This news is Content Editor Babita