ਜਲੰਧਰ ਦੇ ਨੌਜਵਾਨ ਦਾ ਅਮਰੀਕਾ ''ਚ ਕਤਲ

08/30/2017 1:28:47 AM

ਜਲੰਧਰ (ਮਹੇਸ਼)— ਜਲੰਧਰ ਦੇ ਪ੍ਰੀਤ ਨਗਰ ਲਾਡੋਵਾਲੀ ਰੋਡ ਦੇ ਨੌਜਵਾਨ ਦਾ ਅਮਰੀਕਾ ਵਿਚ ਕਤਲ ਹੋ ਜਾਣ ਦੀ ਸੂਚਨਾ ਮਿਲੀ ਹੈ। ਇਸ ਸੰਬੰਧੀ ਨੌਜਵਾਨ ਦੇ ਮਾਮੇ ਮਨਮੋਹਨ ਸਿੰਘ ਰਾਜੂ  ਕਾਂਗਰਸੀ ਆਗੂ, ਜੋ ਕਿ ਗੁਰੂ ਨਾਨਕਪੁਰਾ ਵੈਸਟ ਦੇ ਵਸਨੀਕ ਹਨ, ਨੇ ਦੱਸਿਆ ਕਿ ਉਨ੍ਹਾਂ ਦਾ ਭਾਣਜਾ ਗਗਨਦੀਪ ਪੁੱਤਰ ਰਾਜਿੰਦਰਪਾਲ ਸਿੰਘ ਜਲੰਧਰ ਤੋਂ ਤਕਰੀਬਨ 2 ਸਾਲ ਪਹਿਲਾਂ ਸਣੇ ਪਰਿਵਾਰ ਅਮਰੀਕਾ ਚਲਾ ਗਿਆ ਸੀ, ਦਾ ਅੱਜ ਅਮਰੀਕਾ ਵਿਚ ਕਤਲ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਗਗਨਦੀਪ ਜੋ ਕਿ ਅਮਰੀਕਾ ਦੀ ਸਪੋਕੇਨ ਵੈਲੀ ਵਿਚ ਆਪਣੇ ਮਾਤਾ-ਪਿਤਾ ਅਤੇ ਭਰਾ ਨਾਲ ਰਹਿੰਦਾ ਸੀ, ਉਥੇ ਕੰਪਿਊਟਰ ਦੇ ਵਿਸ਼ੇ ਦਾ ਵਿਦਿਆਰਥੀ ਅਤੇ ਪਾਰਟ ਟਾਈਮ ਟੈਕਸੀ ਚਲਾਉਣ ਦਾ ਕੰਮ ਕਰਦਾ ਹੈ। ਅੱਜ ਜਦ ਉਹ ਟੈਕਸੀ ਵਿਚ ਏਅਰਪੋਰਟ ਤੋਂ ਸਵਾਰੀ ਲੈ ਕੇ ਗਿਆ ਤਾਂ ਉਸ ਤੋਂ ਬਾਅਦ ਉਸਦੀ ਲਾਸ਼ ਦੋ ਘੰਟੇ ਬਾਅਦ ਖੂਨ ਨਾਲ ਲਥਪਥ ਹਾਲਾਤ ਵਿਚ ਉਸਦੀ ਗੱਡੀ ਵਿਚੋਂ ਹੀ ਬਰਾਮਦ ਹੋਈ। ਰਾਜੂ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਜਾਣਕਾਰੀ ਗਗਨਦੀਪ ਦੀ ਮਾਂ ਤੇ ਉਨ੍ਹਾਂ ਦੀ ਭੈਣ ਨੇ ਦਿੱਤੀ ਹੈ।