Breaking : ਜਲੰਧਰ ਦੇ ਮਾਡਲ ਟਾਊਨ 'ਚ ਦਿਨ-ਦਿਹਾੜੇ ਹੋਈ ਵਾਰਦਾਤ, ਪਿਸਤੌਲ ਦਿਖਾ ਕੇ ਲੁੱਟੀ ਕਾਰ

08/08/2023 3:05:48 PM

ਜਲੰਧਰ, (ਸੋਨੂੰ)- ਜਲੰਧਰ ਦੇ ਮਾਡਲ ਟਾਊਨ ਤੋਂ ਖ਼ਬਰ ਆਈ ਹੈ। ਦਰਅਸਲ, ਇਥੇ ਮਾਡਲ ਟਾਊਨ ਦੇ ਰਿਹਾਇਸ਼ੀ ਇਲਾਕੇ 'ਚ ਦਿਨ-ਦਿਹਾੜੇ ਤਿੰਨ ਲੁਟੇਰੇ ਪਿਸਤੌਲ ਦੀ ਨੋਕ 'ਤੇ ਗੱਡੀ ਲੁੱਟ ਕੇ ਫਰਾਰ ਹੋ ਗਏ।

ਇਹ ਵੀ ਪੜ੍ਹੋ- ਝੁੱਗੀ 'ਚ ਜਨਮੀ, 16 ਫ੍ਰੈਕਚਰ ਤੇ 8 ਸਰਜਰੀਆਂ 'ਤੇ ਵੀ ਨਹੀਂ ਟੁੱਟਾ ਹੌਂਸਲਾ, ਪੜ੍ਹੋ IAS ਦੀ ਲੂ ਕੰਡੇ ਕਰਨ ਵਾਲੀ ਕਹਾਣੀ

ਜਾਣਕਾਰੀ ਮੁਤਾਬਕ, ਇਹ ਵਾਰਦਾਤ ਮਾਡਲ ਟਾਊਨ ਸਥਿਤ ਗੁਰੂ ਅਮਰਦਾਸ ਸਕੂਲ ਦੇ ਬਾਹਰ ਹੋਈ ਹੈ ਅਤੇ ਲੁੱਟ ਦੀ ਇਸ ਘਟਨਾ ਨੂੰ ਅੰਜ਼ਾਮ 3 ਲੁਟੇਰਿਆਂ ਨੇ ਦਿੱਤਾ ਹੈ। ਗੁਰੂ ਤੇਗ ਬਹਾਦੁਰ ਨਗਰ ਨਿਵਾਸੀ ਲਕਸ਼ ਨੇ ਦੱਸਿਆ ਕਿ ਉਹ ਸਬਜ਼ੀ ਲੈਣ ਅਤੇ ਪ੍ਰਿੰਟ ਕੱਢਵਾਉਣ ਲਈ ਘਰੋਂ ਨਿਕਲਿਆ ਸੀ। ਜਿਵੇਂ ਹੀ ਉਹ ਮਾਡਲ ਟਾਊਨ ਦੇ ਗੁਰਦੁਆਰੇ ਦੇ ਨਾਲ ਲਗਦੀ ਗਲੀ 'ਚ ਪਹੁੰਚਿਆ ਤਾਂ ਤਿੰਨ ਲੁਟੇਰਿਆਂ ਨੇ ਇਕਦਮ ਅੱਗੇ ਆ ਕੇ ਗੱਡੀ ਨੂੰ ਰੋਕ ਲਿਆ।

ਇਹ ਵੀ ਪੜ੍ਹੋ- ਪਤੀ ਨਾਲ ਹਨੀਮੂਨ 'ਤੇ ਜਾ ਰਹੀ ਪਤਨੀ ਟਰੇਨ 'ਚੋਂ ਹੋਈ ਫ਼ਰਾਰ... 72 ਘੰਟਿਆਂ ਮਗਰੋਂ ਸ਼ਾਪਿੰਗ ਕਰਦੀ ਫੜੀ ਗਈ

ਲੁਟੇਰਿਆਂ ਨੇ ਉਸਨੂੰ ਘੇਰ ਕੇ ਗੱਡੇ ਦੇ ਬਾਹਰ ਆਉਣ ਲਈ ਕਿਹਾ। ਜਦੋਂ ਉਸਨੇ ਇਨਕਾਰ ਕੀਤਾ ਤਾਂ ਇਕ ਲੁਟੇਰੇ ਨੇ ਉਸਨੂੰ ਪਿਸਤੌਲ ਕੱਢ ਕੇ ਦਿਖਾਈ ਅਤੇ ਕਿਹਾ ਕਿ ਉਹ ਚੁੱਪਚਾਪ ਬਾਹਰ ਆ ਜਾਵੇ ਨਹੀਂ ਤਾਂ ਉਸਨੂੰ ਗੋਲੀ ਮਾਰਨੀ ਪੈ ਸਕਦੀ ਹੈ। ਇਸਤੋਂ ਬਾਅਦ ਲੁਟੇਰੇ ਗੱਡੀ ਲੁੱਟ ਕੇ ਫਰਾਰ ਹੋ ਗਏ। ਮੌਕੇ 'ਤੇ ਪੁਲਸ ਪਹੁੰਚ ਗਈ ਹੈ ਅਤੇ ਸੀ.ਸੀ.ਟੀ.ਵੀ. ਫੁਟੇਜ਼ ਖੰਘਾਲ ਰਹੀ ਹੈ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Rakesh

This news is Content Editor Rakesh