ਜਲੰਧਰ : ਪੁਲਸ ਨੇ ਕਾਰ ''ਚੋਂ ਬਰਾਮਦ ਕੀਤੇ 60 ਲੱਖ ਰੁਪਏ

01/17/2017 4:47:19 PM

ਜਲੰਧਰ (ਰਾਜੇਸ਼ ਸ਼ਰਮਾ, ਸੋਨੂੰ, ਮਨੋਜ) : ਜਲੰਧਰ ਦੀ ਥਾਣਾ ਭਾਰਗੋ ਕੈਂਪ ਪੁਲਸ ਨੇ ਨਾਕੇ ਦੌਰਾਨ ਇਕ ਸਵਿੱਫਟ ਕਾਰ ''ਚੋਂ 60 ਲੱਖ ਰੁਪਏ ਦੀ ਵੱਡੀ ਰਕਮ ਬਰਾਮਦ ਕੀਤੀ ਹੈ। ਦਰਅਸਲ ਥਾਣਾ ਭਾਰਗੋ ਕੈਂਪ ਪੁਲਸ ਵਲੋਂ ਜਲੰਧਰ ਸਥਿਤ ਰਵੀਦਾਸ ਚੌਂਕ ਨੇੜੇ ਨਾਕਾ ਲਗਾ ਕੇ ਚੈਕਿੰਗ ਕੀਤੀ ਜਾ ਰਹੀ ਸੀ, ਇਸ ਦੌਰਾਨ ਨਾਕੇ ''ਤੇ ਜਦੋਂ ਪੁਲਸ ਨੇ ਇਕ ਸਵਿੱਫਟ ਕਾਰ ਦੀ ਚੈਕਿੰਗ ਕੀਤੀ ਤਾਂ ਉਸ ਵਿਚੋਂ 60 ਲੱਖ ਰੁਪਏ ਦੀ ਨਕਦੀ ਬਰਾਮਦ ਹੋਈ। ਇਸ ਦੌਰਾਨ ਪੁਲਸ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਐੱਸ. ਐੱਚ.ਓ. ਭਾਰਗੋ ਕੈਂਪ ਰਾਜੇਸ਼ ਠਾਕੁਰ ਮੁਤਾਬਕ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਸ ਮੁਤਾਬਕ 60 ਲੱਖ ਰੁਪਏ ਦੀ ਵੱਡੀ ਰਕਮ ਗੁਰਦਾਸਪੁਰ ਲਿਜਾਈ ਜਾ ਰਹੀ ਸੀ। ਫਿਲਹਾਲ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਗ੍ਰਿਫਤਾਰ ਵਿਅਕਤੀਆਂ ਪਾਸੋਂ ਪੁੱਛਗਿੱਛ ਜਾਰੀ ਹੈ।

Gurminder Singh

This news is Content Editor Gurminder Singh