ਜਲੰਧਰ: ਸਵੇਰੇ ਈ. ਓ. ਬਣੀ ਸੁਰਿੰਦਰ ਕੁਮਾਰੀ ਨੇ ਕਲਰਕ ਨੂੰ ਨੋਟਿਸ ਕੀਤਾ ਜਾਰੀ, ਸ਼ਾਮ ਨੂੰ ਹੋਇਆ ਤਬਾਦਲਾ

05/12/2022 2:31:48 PM

ਜਲੰਧਰ — ਜਲੰਧਰ ਨਗਰ ਸੁਧਾਰ ਟਰੱਸਟ ਹਮੇਸ਼ਾ ਵਿਵਾਦਾਂ ’ਚ ਰਿਹਾ ਹੈ। ਬੁੱਧਵਾਰ ਸਵੇਰੇ ਨਗਰ ਸੁਧਾਰ ਟਰੱਸਟ ਦੀ ਈ. ਓ. ਸੁਰਿੰਦਰ ਕੁਮਾਰੀ ਨੂੰ ਜਲੰਧਰ ਟਰੱਸਟ ਦਾ ਵਾਧੂ ਚਾਰਜ ਦਿੱਤਾ ਗਿਆ ਸੀ ਪਰ ਸ਼ਾਮ ਹੁੰਦੇ ਹੀ ਸਿਆਸੀ ਹਚਲਚ ਕਾਰਨ ਸੁਰਿੰਦਰ ਕੁਮਾਰੀ ਤੋਂ ਚਾਰਜ ਵਾਪਸ ਲੈ ਲਿਆ।  ਇਥੇ ਦੱਸਣਯੋਗ ਹੈ ਕਿ ਸਵੇਰੇ ਚਾਰਜ ਮਿਲਣ ਤੋਂ ਬਾਅਦ ਦੁਪਹਿਰ ਨੂੰ ਸੁਰਿੰਦਰ ਨੇ ਚਾਰਜ ਸੰਭਾਲਿਆ ਅਤੇ ਕਲਰਕ ਅਨੁਜ ਰਾਏ ਨੂੰ 7 ਲੱਖ ਦੀ ਰਿਕਵਰੀ ਦਾ ਨੋਟਿਸ ਜਾਰੀ ਕਰ ਦਿੱਤਾ।

ਇਹ ਵੀ ਪੜ੍ਹੋ: ਪੰਜਾਬ ਪੁਲਸ ਅਕੈਡਮੀ 'ਚ ਚੱਲ ਰਹੇ ਡਰੱਗ ਰੈਕੇਟ ਦੇ ਮਾਮਲੇ 'ਚ ਖੁੱਲ੍ਹਣ ਲੱਗੀਆਂ ਪਰਤਾਂ, ਨਿਸ਼ਾਨੇ 'ਤੇ 6 ਹੋਰ ਮੁਲਾਜ਼ਮ

ਅਨੁਜ ਨੂੰ ਟਰੱਸਟ ’ਚੋਂ 7 ਲੱਖ ਰੁਪਏ ਕੱਢਣ ਦੇ ਦੋਸ਼ ’ਚ ਸਰਕਾਰ ਨੇ 15 ਦਿਨ ਪਹਿਲਾਂ ਹੀ ਮੁਅੱਤਲ ਕੀਤਾ ਸੀ। ਸਰਕਾਰ ਨੇ ਇਸੇ ਮਾਮਲੇ ’ਚ ਈ.ਓ. ਪਰਮਿੰਦਰ ਸਿੰਘ ਗਿੱਲ ਅਤੇ ਅਕਾਊਂਟੈਂਟ ਆਸ਼ੀਸ਼ ਨੂੰ ਵੀ ਮੁਅੱਤਲ ਕੀਤਾ ਸੀ। ਸੁਰਿੰਦਰ ਕੁਮਾਰੀ ਦੇ ਚਾਰਜ ਲੈਂਦੇ ਹੀ ਹਲਚਲ ਵੱਧ ਗਈ ਸੀ ਅਤੇ ਅਜਿਹਾ ਮੰਨਿਆ ਜਾ ਰਿਹਾ ਸੀ ਕਿ ਉਹ ਕਈ ਮਾਮਲਿਆਂ ’ਚ ਜਾਂਚ ਕਰ ਸਕਦੀ ਹੈ ਪਰ ਇਸ ਤੋਂ ਪਹਿਲਾਂ ਹੀ ਸ਼ਾਮ 6 ਵਜੇ ਦੇ ਲਗਭਗ ਉਨ੍ਹਾਂ ਤੋਂ ਚਾਰਜ ਵਾਪਸ ਲੈ ਲਿਆ ਗਿਆ। ਸ਼ਾਮ ਨੂੰ ਲੋਕਲ ਬਾਡੀ ਡਿਪਾਰਟਮੈਂਟ ਦੇ ਨਵੇਂ ਆਦੇਸ਼ਾਂ ਦੇ ਤਹਿਤ ਹੁਸ਼ਿਆਰਪੁਰ ਇੰਪਰੂਵਮੈਂਟ ਟਰੱਸਟ ਦੇ ਈ.ਓ. ਰਾਜੇਸ਼ ਕੁਮਾਰ ਨੂੰ ਜਲੰਧਰ ਇੰਪਰੂਵਮੈਂਟ ਟਰੱਸਟ ਦਾ ਵਾਧੂ ਚਾਰਜ ਦੇ ਦਿੱਤਾ ਗਿਆ ਹੈ। ਇਸੇ ਨੂੰ ਲੈ ਕੇ ਖ਼ੂਬ ਰਾਜਨੀਤੀ ਵੀ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸੁਰਿੰਦਰ ਕੁਮਾਰੀ ਦੇ ਤੇਵਰ ਵੇਖਦੇ ਹੋਏ ਤਬਾਦਲੇ ਲਈ ਦਬਾਅ ਪਾਇਆ ਗਿਆ ਸੀ ਅਤੇ ਤਿੰਨ ਘੰਟੇ ’ਚ ਸੁਰਿੰਦਰ ਕੁਮਾਰੀ ਨੂੰ ਰੁਖੱਸਤ ਹੋਣਾ ਪਿਆ। 

ਪਹਿਲਾਂ ਵੀ ਜਲੰਧਰ ਦੀ ਈ.ਓ. ਰਹਿ ਚੁੱਕੀ ਹੈ ਸੁਰਿੰਦਰ ਕੁਮਾਰੀ 
ਸੁਰਿੰਦਰ ਕੁਮਾਰੀ ਪਹਿਲਾਂ ਵੀ ਇੰਪਰੂਵਮੈਂਟ ਟਰੱਸਟ ਜਲੰਧਰ ਦੀ ਈ.ਓ. ਰਹਿ ਚੁੱਕੀ ਹੈ ਪਰ ਕਾਂਗਰਸ ਸਰਕਾਰ ਦੇ ਸਮੇਂ ਜਦੋਂ ਦਲਜੀਤ ਸਿੰਘ ਆਹਲੂਵਾਲੀਆ ਨੂੰ ਟਰੱਸਟ ਦਾ ਚੇਅਰਮੈਨ ਬਣਾਇਆ ਗਿਆ ਸੀ ਤਾਂ ਦੋਹਾਂ ਵਿਚਾਲੇ ਜ਼ਿਆਦਾ ਨਹੀਂ ਬਣੀ ਸੀ। ਇਸੇ ਵਜ੍ਹਾ ਕਰਕੇ ਉਨ੍ਹਾਂ ਦਾ ਤਬਾਦਲਾ ਹੋ ਗਿਆ ਸੀ। ਸੁਰਿੰਦਰ ਕੁਮਾਰੀ ਮੂਲ ਰੂਪ ਨਾਲ ਜਲੰਧਰ ਦੀ ਹੀ ਰਹਿਣ ਵਾਲੀ ਹੈ। ਰਾਜੇਸ਼ ਕੁਮਾਰ ਵੀ ਸਖ਼ਤ ਸੁਭਾਅ ਵਾਲੇ ਅਧਿਕਾਰੀ ਹਨ। ਜਲੰਧਰ ਇੰਪਰੂਵਮੈਂਟ ਟਰੱਸਟ ’ਚ ਨਵੇਂ ਈ. ਓ. ਦੀ ਲੋੜ ਇਸ ਲਈ ਪਈ ਕਿਉਂਕਿ 15 ਦਿਨ ਪਹਿਲਾਂ ਟਰੱਸਟ ਦੇ ਈ. ਓ. ਪਰਮਿੰਦਰ ਸਿੰਘ ਗਿੱਲ ਨੂੰ ਗੜਬੜੀ ਦੇ ਦੋਸ਼ ’ਚ ਲੋਕਲ ਬਾਡੀ ਡਿਪਾਰਟਮੈਂਟ ਨੇ ਮੁਅੱਤਲ ਕਰ ਦਿੱਤਾ ਸੀ। 

ਇਹ ਵੀ ਪੜ੍ਹੋ: ਸੁਲਤਾਨਪੁਰ ਲੋਧੀ ਵਿਖੇ ਘਰ ਦੇ ਬਾਹਰ ਖੜ੍ਹੀ 6 ਸਾਲਾ ਬੱਚੀ ਨੂੰ ਇੰਝ ਪਾਇਆ ਮੌਤ ਨੇ ਘੇਰਾ, ਜੋ ਕਿਸੇ ਨੇ ਸੋਚਿਆ ਵੀ ਨਾ ਸੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri