ਜਲੰਧਰ ''ਚ ਗੁੰਡਾਗਰਦੀ, ਫੁੱਟਬਾਲ ਚੌਂਕ ਨੇੜੇ ਹਥਿਆਰਬੰਦ ਨੌਜਵਾਨਾਂ ਨੇ ਆਟੋ ਸਵਾਰਾਂ ''ਤੇ ਕੀਤਾ ਹਮਲਾ

12/06/2021 6:29:31 PM

ਜਲੰਧਰ (ਸੋਨੂੰ)- ਜਲੰਧਰ ਵਿਖੇ ਫੁਟਬਾਲ ਚੌਂਕ ਸਪੋਰਟ ਮਾਰਕੀਟ ਦੇ ਕੋਲ ਬੀਤੀ ਰਾਤ ਕਾਰ ਸਵਾਰ ਹਥਿਆਰਬੰਦ ਨੌਜਵਾਨਾਂ ਨੇ ਆਟੋ ਵਿੱਚ ਸਵਾਰ ਇਕ ਨੌਜਵਾਨ ਅਤੇ ਬਾਕੀ ਸਵਾਰੀਆਂ ਦੇ ਨਾਲ ਕੁੱਟਮਾਰ ਕੀਤੀ। ਮਾਮਲਾ ਵਧ ਜਾਣ 'ਤੇ ਦੋਸ਼ੀਆਂ ਨੇ ਖ਼ੁਦ ਹੀ ਤੇਜ਼ਦਾਰ ਹਥਿਆਰਾਂ ਅਤੇ ਬੇਸਬੈਟ ਦੇ ਨਾਲ ਆਪਣੀ ਹੀ ਕਾਰ ਦੇ ਸ਼ੀਸ਼ੇ ਤੋੜ ਕੇ ਉਥੋਂ ਫ਼ਰਾਰ ਹੋ ਗਏ। 

ਮੌਕੇ 'ਤੇ ਉੱਥੇ ਖੜ੍ਹੇ ਲੋਕਾਂ ਨੇ ਦੱਸਿਆ ਕਿ ਇਕ ਆਟੋ ਸਵਾਰ ਰੈੱਡ ਲਾਈਟ 'ਤੇ ਖੜ੍ਹਾ ਸੀ ਤਾਂ ਪਿੱਛੋਂ ਇਕ ਕਾਰ ਆਈ ਅਤੇ ਆਉਂਦੇ ਹੀ ਉਹਦੇ ਵਿੱਚੋਂ ਪੰਜ ਅਣਪਛਾਤੇ ਵਿਅਕਤੀ ਨਿਕਲੇ, ਜਿਨ੍ਹਾਂ ਨੇ ਹੱਥਾਂ ਵਿੱਚ ਤੇਜ਼ਧਾਰ ਹਥਿਆਰ ਫੜੇ ਹੋਏ ਸਨ। ਉਨ੍ਹਾਂ ਨੇ ਆਟੋ ਵਿੱਚ ਸਵਾਰ ਨੌਜਵਾਨ ਅਤੇ ਹੋਰ ਸਵਾਰੀਆਂ 'ਤੇ ਹਮਲਾ ਕਰ ਦਿੱਤਾ। ਥੋੜ੍ਹੀ ਹੀ ਦੂਰ ਉਥੇ ਪੁਲਸ ਦਾ ਨਾਕਾ ਵੀ ਲੱਗਾ ਸੀ ਅਤੇ ਜਦੋਂ ਉਨ੍ਹਾਂ ਵਿੱਚੋਂ ਇਕ ਨੌਜਵਾਨ ਵੱਲੋਂ ਪੁਲਸ ਨੂੰ ਬੁਲਾਇਆ ਗਿਆ ਤਾਂ ਪੁਲਸ ਵੱਲੋਂ ਇਹ ਕਿਹਾ ਗਿਆ ਕਿ ਉਨ੍ਹਾਂ ਦੀ ਇਥੇ ਡਿਊਟੀ ਹੈ, ਫੁਟਬਾਲ ਚੌਂਕ ਦੇ ਕੋਲ ਨਹੀਂ ਪਰ ਹਮਲਾਵਰਾਂ ਨੇ ਜਦੋਂ ਪੁਲਸ ਆਉਂਦੀ ਵੇਖੀ ਤਾਂ ਆਪਣੀ ਹੀ ਕਾਰ ਦੇ ਸ਼ੀਸ਼ੇ ਤੋੜ ਕੇ ਉਥੋਂ ਫ਼ਰਾਰ ਹੋ ਗਏ। 

ਉੱਥੇ ਹੀ ਆਟੋ ਵਿੱਚ ਸਵਾਰ ਸਵਾਰੀਆਂ ਨੇ ਦੱਸਿਆ ਹੈ ਕਿ ਉਹ ਤਾਂ ਆਪਣੇ ਘਰ ਵੱਲ ਨੂੰ ਜਾ ਰਹੇ ਸਨ। ਆਟੋ ਵਿੱਚ ਬੈਠ ਕੇ ਤਾਂ ਪਿੱਛੋਂ ਪੰਜ ਅਣਪਛਾਤੇ ਵਿਅਕਤੀ ਆਏ ਅਤੇ ਉਨ੍ਹਾਂ ਨੇ ਆਟੋ ਵਿੱਚ ਸਵਾਰ ਇਕ ਨੌਜਵਾਨ ਅਤੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਹਮਲਾ ਕਰਨ ਦਾ ਕੀ ਕਾਰਨ ਹੈ ਇਹ ਪਤਾ ਨਹੀਂ ਲੱਗ ਸਕਿਆ ਹੈ। ਇਸ ਦੌਰਾਨ ਨੌਜਵਾਨ ਆਪਣੀ ਕਾਰ ਅਤੇ ਹਥਿਆਰ ਉੱਥੇ ਹੀ ਛੱਡ ਕੇ ਫ਼ਰਾਰ ਹੋ ਗਏ।

ਇਹ ਵੀ ਪੜ੍ਹੋ: ਜਲੰਧਰ: ਸਰਕਾਰ ਲਈ ਵੱਡੀ ਚੁਣੌਤੀ, ਕੱਲ ਤੋਂ ਅਣਮਿੱਥੇ ਸਮੇਂ ਲਈ 2100 ਸਰਕਾਰੀ ਬੱਸਾਂ ਦਾ ਹੋਵੇਗਾ ਚੱਕਾ ਜਾਮ
ਮੌਕੇ 'ਤੇ ਥਾਣਾ ਚਾਰ ਦੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਦਿੱਤਾ ਹੈ ਅਤੇ ਜਲਦ ਹੀ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਦਿੱਤਾ ਜਾਵੇਗਾ। ਫਿਲਹਾਲ ਜਿਹੜੀ ਗੱਡੀ ਦਾ ਨੰਬਰ ਹੈ, ਉਹ ਲੁਧਿਆਣੇ ਦਾ ਦੱਸਿਆ ਜਾ ਰਿਹਾ ਹੈ। ਪੁਲਸ ਵੱਲੋਂ ਗੱਡੀ ਅਤੇ ਹਥਿਆਰਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। 

ਇਹ ਵੀ ਪੜ੍ਹੋ:  ਭਲਕੇ ਪੰਜਾਬ ਆਉਣਗੇ ਅਰਵਿੰਦ ਕੇਜਰੀਵਾਲ, ਐੱਸ. ਸੀ. ਭਾਈਚਾਰੇ ਲਈ ਕਰ ਸਕਦੇ ਨੇ ਵੱਡੇ ਐਲਾਨ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri