5 ਲੱਖ ਖ਼ਰਚ ਕਰਕੇ ਨਿੱਕੂ ਪਾਰਕ ਨੂੰ ਦਿੱਤਾ ਗਿਆ ਨਵਾਂ ਰੂਪ, ਲੱਗੇ ਨਵੇਂ ਝੂਲੇ

03/04/2021 2:36:35 PM

ਜਲੰਧਰ (ਚੋਪੜਾ)– ਜ਼ਿਲ੍ਹਾ ਪ੍ਰਸ਼ਾਸਨ ਵੱਲੋ ਸ਼ਹਿਰ ਦੇ ਪ੍ਰਮੁੱਖ ਪਾਰਕਾਂ ਵਿਚ ਸ਼ਾਮਲ ਨਿੱਕੂ ਪਾਰਕ ਵਿਚ ਮਨੋਰੰਜਕ ਗਤੀਵਿਧੀਆਂ ਨੂੰ ਵਧਾਉਣ ਲਈ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਨਾਲ ਇਸ ਗਰਮੀ ਦੇ ਮੌਸਮ ਵਿਚ ਇਸ ਨੂੰ ਪਬਲਿਕ ਲਈ ਖੋਲ੍ਹਿਆ ਜਾਵੇਗਾ। ਇਥੇ ਆਉਣ ਵਾਲੇ ਬੱਚਿਆਂ ਅਤੇ ਆਮ ਲੋਕਾਂ ਲਈ ਨਵਾਂ ਤਜਰਬਾ ਹੋਵੇਗਾ।

ਇਹ ਵੀ ਪੜ੍ਹੋ: ਜਲੰਧਰ ’ਚ ਹੋਟਲਾਂ ਤੇ ਰੈਸਟੋਰੈਂਟਾਂ ਲਈ ਜਾਰੀ ਕੀਤੇ ਗਏ ਨਵੇਂ ਹੁਕਮ, ਰਾਤ 11 ਵਜੇ ਤੋਂ ਬਾਅਦ ਨਹੀਂ ਹੋਵੇਗੀ ਐਂਟਰੀ

ਜ਼ਿਕਰਯੋਗ ਹੈ ਕਿ ਕੋਵਿਡ-19 ਮਹਾਮਾਰੀ ਕਾਰਣ ਪਿਛਲੇ ਇਕ ਸਾਲ ਤੋਂ ਬੰਦ ਰਹਿਣ ਅਤੇ ਦੇਖ-ਭਾਲ ਦੀ ਕਮੀ ਕਾਰਨ ਪਾਰਕ ਦੀ ਹਾਲਤ ਕਾਫ਼ੀ ਖਰਾਬ ਹੋ ਗਈ ਸੀ। ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ 2 ਮਹੀਨੇ ਪਹਿਲਾਂ ਇਸ ਪਾਰਕ ਦਾ ਦੌਰਾ ਕਰਕੇ ਇਸ ਨੂੰ ਨਵਾਂ ਰੂਪ ਪ੍ਰਦਾਨ ਕਰਨ ਲਈ 5 ਲੱਖ ਰੁਪਏ ਦੇ ਫੰਡ ਜਾਰੀ ਕੀਤੇ ਸਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਾਰਕ ਦੀ ਮੁਰੰਮਤ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਇਥੇ ਲੱਗੇ ਸਾਰੇ ਝੂਲੇ ਅਤੇ ਸਲਾਈਡ, ਜਿਸ ਵਿਚ ਮਨੋਰੰਜਕ ਬੱਸ, ਫੁਆਰੇ, ਰੇਲ, ਮਿਊਜ਼ੀਕਲ ਫੁਆਰੇ, ਫਲੱਡ ਲਾਈਟਾਂ ਅਤੇ ਹੋਰ ਉਪਕਰਨਾਂ ਨੂੰ ਚਾਲੂ ਕੀਤਾ ਗਿਆ ਹੈ। ਪਾਰਕ ਵਿਚ ਰੰਗ-ਰੋਗਨ ਦਾ ਕੰਮ ਚੱਲ ਰਿਹਾ ਹੈ, ਜਿਸ ਨੂੰ ਆਉਣ ਵਾਲੇ ਕੁਝ ਦਿਨਾਂ ਵਿਚ ਪੂਰਾ ਕਰ ਲਿਆ ਜਾਵੇਗਾ। ਇਸ ਦੇ ਬਾਅਦ ਨਿੱਕੂ ਪਾਰਕ  ਨੂੰ ਜਲਦੀ ਹੀ ਖੋਲ੍ਹ ਦਿੱਤਾ ਜਾਵੇਗਾ। 

ਇਹ ਵੀ ਪੜ੍ਹੋ: ਦੋਹਰੇ ਕਤਲ ਕਾਂਡ ’ਚ ਗ੍ਰਿਫ਼ਤਾਰ ਭਾਣਜੇ ਨੇ ਪੁੱਛਗਿੱਛ ਦੌਰਾਨ ਸਾਹਮਣੇ ਲਿਆਂਦਾ ਹੈਰਾਨ ਕਰਦਾ ਸੱਚ

ਡਿਪਟੀ ਕਮਿਸ਼ਨਰ ਨੇ ਪਾਰਕ ਦੀ ਸੰਭਾਲ ਨੂੰ ਯਕੀਨੀ ਬਣਾਉਣ ਲਈ ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਹਰਚਰਨ ਸਿੰਘ ਦੀ ਪ੍ਰਧਾਨਗੀ ਵਿਚ ਕਮੇਟੀ ਦਾ ਗਠਨ ਵੀ ਕੀਤਾ ਸੀ, ਜੋ ਸਾਰੇ ਕੰਮਾਂ ਦੀ ਨਿਗਰਾਨੀ ਕਰੇਗੀ। ਉਨ੍ਹਾਂ ਦੱਸਿਆ ਕਿ ਪਾਰਕ ਵਿਚ ਜਾਰੀ ਫੰਡ ਤੋਂ ਇਲਾਵਾ ਸੀ. ਸੀ. ਟੀ. ਵੀ. ਕੈਮਰੇ ਲਗਾਉਣ ਅਤੇ ਹੋਰ ਝੂਲਿਆਂ ਦੀ ਮੁਰੰਮਤ ਦੇ ਕੰਮ ਨੂੰ ਵੀ ਜਲਦ ਸ਼ੁਰੂ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ: ਪ੍ਰਧਾਨਗੀ ਦੀ ਲੜਾਈ ‘ਚ ਸੋਸਾਇਟੀ ਦੇ ਸੈਕਟਰੀ ਨੇ ਕੀਤੀ ਖ਼ੁਦਕੁਸ਼ੀ, ਸਦਮੇ ‘ਚ ਡੁੱਬਾ ਪਰਿਵਾਰ 

shivani attri

This news is Content Editor shivani attri