ਸਪਾਈਸ ਜੈੱਟ ਦੀ ਫਲਾਈਟ ਨੇ 30 ਮਿੰਟ ਦੇਰੀ ਨਾਲ ਭਰੀ ਉਡਾਣ

08/05/2019 4:20:38 AM

ਜਲੰਧਰ (ਸਲਵਾਨ) - ਆਦਮਪੁਰ ਤੋਂ ਦਿੱਲੀ ਲਈ ਦੋਆਬਾ ਖੇਤਰ ਦੀ ਇਕਲੌਤੀ ਸਪਾਈਸ ਜੈੱਟ ਦੀ ਫਲਾਈਟ ਨੇ 30 ਮਿੰਟ ਦੇਰੀ ਨਾਲ ਉਡਾਣ ਭਰੀ। ਉਥੇ ਹੀ ਇਸ ਦੇ ਨਾਲ ਦਿੱਲੀ ਤੋਂ ਆਦਮਪੁਰ ਸਪਾਈਸ ਜੈੱਟ ਫਲਾਈਟ 30 ਮਿੰਟ ਦੇਰੀ ਨਾਲ ਪਹੁੰਚੀ। ਜਾਣਕਾਰੀ ਅਨੁਸਾਰ ਫਲਾਈਟ ਦਿੱਲੀ ਤੋਂ ਆਦਮਪੁਰ ਲਈ ਦੇਰੀ ਨਾਲ ਚੱਲੀ। ਫਲਾਈਟ ਦਾ ਦਿੱਲੀ ਤੋਂ ਆਦਮਪੁਰ ਜਾਣ ਦਾ ਸਮਾਂ 1.30 ਮਿੰਟ 'ਤੇ ਚਲਦੀ ਹੈ ਅਤੇ ਆਦਮਪੁਰ 2.25 ਵਜੇ ਪੁੱਜਦੀ ਹੈ। ਉਥੇ ਹੀ ਐਤਵਾਰ ਨੂੰ ਦਿੱਲੀ ਤੋਂ ਆਦਮਪੁਰ ਫਲਾਈਟ 1.45 ਵਜੇ ਚੱਲੀ ਅਤੇ ਉਹ 2.55 'ਤੇ ਆਦਮਪੁਰ ਪਹੁੰਚੀ। ਉਹ ਦੇਰੀ ਕਾਰਨ ਆਦਮਪੁਰ ਤੋਂ ਦਿੱਲੀ ਲਈ ਫਲਾਈਟ 3.13 ਵਜੇ ਚੱਲੀ ਅਤੇ ਉਹ 4.43 ਮਿੰਟ 'ਤੇ ਦਿੱਲੀ ਪਹੁੰਚੀ। ਫਲਾਈਟ ਆਦਮਪੁਰ ਤੋਂ ਦਿੱਲੀ ਲਈ ਫਲਾਈਟ 2. 45 ਮਿੰਟ 'ਤੇ ਚੱਲੀ ਹੈ ਅਤੇ 4.00 ਵਜੇ 'ਤੇ ਦਿੱਲੀ ਪੁੱਜਦੀ ਹੈ। ਜਿਨ੍ਹਾਂ ਮੁਸਾਫਰਾਂ ਦੀ ਅੱਗੇ ਫਲਾਈਟ ਸੀ, ਉਨ੍ਹਾਂ ਨੂੰ ਸਪਾਈਸ ਜੈੱਟ ਦੀ ਫਲਾਈਟ ਲੇਟ ਹੋਣ ਕਾਰਨ ਕਾਫ਼ੀ ਮੁਸ਼ਕਲਾਂ ਆਈਆਂ। ਆਦਮਪੁਰ ਤੋਂ ਦਿੱਲੀ ਦੀ ਫਲਾਈਟ 'ਚ ਮੁਸਾਫਰਾਂ ਦੀ ਗਿਣਤੀ 86 ਸੀ ਤੇ ਦਿੱਲੀ ਤੋਂ ਆਦਮਪੁਰ ਦੀ ਫਲਾਈਟ 'ਚ ਮੁਸਾਫਰਾਂ ਦੀ ਗਿਣਤੀ 84 ਸੀ।

rajwinder kaur

This news is Content Editor rajwinder kaur