ਜਲੰਧਰ 'ਚ ਟਲਿਆ ਵੱਡਾ ਹਾਦਸਾ, ਟਿੱਪਰ ਦੀ ਟੱਕਰ ਤੋਂ ਬਾਅਦ ਟੁਟਿਆ ਫਾਟਕ

05/28/2020 1:36:55 PM

ਜਲੰਧਰ (ਗੁਲਸ਼ਨ)— ਜਲੰਧਰ ਸਿਟੀ ਸਟੇਸ਼ਨ ਤੋਂ ਕੁਝ ਹੀ ਦੂਰੀ 'ਤੇ ਪੈਂਦੇ ਐੱਸ. 63 ਟਾਂਡਾ ਫਾਟਕ 'ਤੇ ਇਕ ਨਿਗਮ ਦੇ ਟਿੱਪਰ ਚਾਲਕ ਨੇ ਬੰਦ ਫਾਟਕ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਦੌਰਾਨ ਫਾਟਕ ਟੁੱਟ ਗਿਆ। ਘਟਨਾ ਦੀ ਸੂਚਨਾ ਤੁਰੰਤ ਆਰ. ਪੀ. ਐੱਫ. ਨੂੰ ਦਿੱਤੀ ਗਈ।

ਇਸ ਦੌਰਾਨ ਉਕਤ ਟਿੱਪਰ ਚਾਲਕ ਪਹਿਲਾਂ ਮੌਕੇ 'ਤੇ ਟਿੱਪਰ ਨੂੰ ਛੱਡ ਕੇ ਫਰਾਰ ਹੋ ਗਿਆ ਪਰ ਜਦੋਂ ਇਸ ਦੀ ਸੂਚਨਾ ਆਰ. ਪੀ. ਐੱਫ. ਨੂੰ ਦਿੱਤੀ ਗਈ ਤਾਂ ਬਾਅਦ 'ਚ ਟਿੱਪਰ ਚਾਲਕ ਆਇਆ ਅਤੇ ਆਪਣੇ ਟਿੱਪਰ ਨੂੰ ਲੈ ਕੇ ਚਲਾ ਗਿਆ। ਗਨੀਮਤ ਇਹ ਰਹੀ ਕਿ ਕੋਈ ਵੱਡਾ ਹਾਦਸਾ ਨਹੀਂ ਵਾਪਰਿਆ।

ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਕਾਰਨ ਫਿਰੋਜ਼ਪੁਰ ਲਾਈਨ ਤੋਂ ਆ ਰਹੀ ਸਪੈਸ਼ਲ ਟਰੇਨ ਨੂੰ ਪਿੱਛੇ ਹੀ ਰੋਕਣਾ ਪਿਆ ਅਤੇ ਬਾਅਦ 'ਚ ਅਸਥਾਈ ਤੌਰ 'ਤੇ ਫਾਟਕ ਬੰਦ ਕਰਕੇ ਟਰੇਨ ਨੂੰ ਰਵਾਨਾ ਕੀਤਾ ਗਿਆ। ਗੇਟ ਮੈਨ ਨੇ ਦੱਸਿਆ ਕਿ ਉਹ ਵਿਸ਼ੇਸ਼ ਟਰੇਨ ਨੂੰ ਕਢਵਾਉਣ ਲਈ ਫਾਟਕ ਬੰਦ ਕਰ ਰਿਹਾ ਸੀ ਕਿ ਇਸੇ ਦੌਰਾਨ ਇਕ ਨਿਗਮ ਦੇ ਟਿੱਪਰ ਨੇ ਫਾਟਕ ਨੂੰ ਟੱਕਰ ਮਾਰ ਦਿੱਤੀ ਅਤੇ ਫਰਾਰ ਹੋ ਗਿਆ। ਆਰ. ਪੀ. ਐੱਫ ਨੇ ਟਿੱਪਰ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

 

shivani attri

This news is Content Editor shivani attri