ਜਲੰਧਰ : ਤੇਜ਼ ਰਫਤਾਰ ਦਾ ਕਹਿਰ, ਕਾਰ 'ਤੇ ਡਿੱਗਾ ਟਰਾਂਸਫਾਰਮ (ਵੀਡੀਓ)

09/30/2019 12:20:52 PM

ਜਲੰਧਰ (ਸੁਨੀਲ ਮਹਾਜਨ) : ਜਲੰਧਰ ਦੇ ਨਕੌਦਰ ਚੌਕ ਨੇੜੇ ਪੈਂਦੇ ਸ਼ਹੀਦ ਊਧਮ ਸਿੰਘ ਨਗਰ ਵਿਚ ਬੀਤੀ ਰਾਤ ਇਕ ਤੇਜ਼ ਰਫਤਾਰ ਕਾਰ ਬੇਕਾਬੂ ਹੋ ਕੇ ਬਿਜਲੀ ਦੇ ਟਰਾਂਸਫਾਰਮਰ 'ਚ ਜਾ ਵੱਜੀ। ਹਾਦਸਾ ਇੰਨਾ ਭਿਆਨਕ ਸੀ ਕਿ ਟਰਾਂਸਫਾਰਮਰ ਟੁੱਟ ਕੇ ਗੱਡੀ 'ਤੇ ਆ ਡਿੱਗਾ। ਗਨੀਮਤ ਇਹ ਰਹੀ ਕਿ ਇਸ ਹਾਦਸੇ 'ਚ ਕਾਰ ਸਵਾਰ ਦੀ ਜਾਨ ਬਚ ਗਈ।

ਚਸ਼ਮਦੀਦ ਗੁਰਮੀਤ ਸਿੰਘ ਨੇ ਦੱਸਿਆ ਕਿ ਉਹ ਰਾਤ ਖਾਣਾ ਖਾਣ ਤੋਂ ਬਾਅਦ ਸੈਰ ਕਰਨ ਨਿਕਲਿਆ ਸੀ ਤੇ ਉਸ ਨੇ ਦੇਖਿਆ ਕਿ ਇਕ ਕਾਰ 100 ਤੋਂ ਵਧ ਸਪੀਡ 'ਤੇ ਝੂਲਦੀ ਆਈ ਤੇ ਬਿਜਲੀ ਟਰਾਂਸਫਾਰਮ 'ਚ ਜਾ ਵੱਜੀ, ਜਿਸ ਕਾਰਨ ਇਲਾਕੇ ਦੀ ਲਾਈਟ ਬੰਦ ਹੋ ਗਈ। ਗੁਰਮੀਤ ਮੁਤਾਬਕ ਕਾਰ ਸਵਾਰ ਕੁਝ ਦੂਰੀ 'ਤੇ ਇਕ ਲੜਕੀ ਨੂੰ ਉਤਾਰ ਕੇ ਅੱਗੇ ਵਧਿਆ ਤਾਂ ਉਸ ਨੇ ਕਾਰ ਦੀ ਸਪੀਡ ਨੂੰ ਵਧਾ ਦਿੱਤਾ, ਜਿਸ ਤੋਂ ਬਾਅਦ ਇਹ ਹਾਦਸਾ ਵਾਪਰ ਗਿਆ। ਫਿਲਹਾਲ ਇਲਾਕਾ ਵਾਸੀਆਂ ਨੇ ਲੜਕੀ ਤੇ ਕਾਰ ਸਵਾਰ ਨੌਜਵਾਨ ਨੂੰ ਪੁਲਸ ਹਵਾਲੇ ਕਰ ਦਿੱਤਾ ਹੈ। ਪੁਲਸ ਅਧਿਕਾਰੀ ਮੁਤਾਬਕ ਕਾਰ ਚਾਲਕ ਦੀ ਪਛਾਣ ਵਿਕਾਸ ਮਹੇ ਵਜੋਂ ਹੋਈ ਹੈ ਅਤੇ ਉਹ ਨਿਊ ਦਿਓਲ ਨਗਰ ਦਾ ਰਹਿਣ ਵਾਲਾ ਹੈ। ਫਿਲਹਾਲ ਉਨ੍ਹਾਂ ਵਲੋਂ ਕਾਰ ਚਾਲਕ ਨੂੰ ਕਾਬੂ ਕਰ ਲਿਆ ਗਿਆ ਹੈ ਘਟਨਾ ਵਾਪਰਨ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

cherry

This news is Content Editor cherry