AAP ਵੱਲੋਂ ਜਲੰਧਰ ਉਪ ਚੋਣ ਦੀਆਂ ਤਿਆਰੀਆਂ ਜ਼ੋਰਾਂ 'ਤੇ, ਬਰਸਟ ਨੇ ਆਗੂਆਂ ਨੂੰ ਸੌਂਪੀਆਂ ਜ਼ਿੰਮੇਵਾਰੀਆਂ

04/01/2023 7:36:04 PM

ਜਲੰਧਰ : ਆਮ ਆਦਮੀ ਪਾਰਟੀ ਦੇ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਦੀ ਅਗਵਾਈ 'ਚ ਬੀਤੇ ਦਿਨ ਜਲੰਧਰ ਜ਼ਿਮਨੀ ਚੋਣ ਦੇ ਮੱਦੇਨਜ਼ਰ ਇਕ ਪਾਰਟੀ ਮੀਟਿੰਗ ਕੀਤੀ ਗਈ, ਜਿਸ ਵਿੱਚ ਪੰਜਾਬ ਭਰ ਤੋਂ 'ਆਪ' ਦੇ ਸੀਨੀਅਰ ਆਗੂਆਂ ਨੇ ਹਿੱਸਾ ਲਿਆ ਅਤੇ ਜਲੰਧਰ ਉਪ ਚੋਣ ਲਈ ਰਣਨੀਤੀ ਤੈਅ ਕੀਤੀ। ਮੀਟਿੰਗ 'ਚ ਜ਼ਿਮਨੀ ਚੋਣ ਲਈ 36 ਪਾਰਟੀ ਆਗੂਆਂ ਦੀ ਬਲਾਕਾਂ ਅਨੁਸਾਰ ਤਾਇਨਾਤੀ ਕੀਤੀ ਗਈ। ਬਰਸਟ ਨੇ ਪਿਛਲੇ ਇਕ ਸਾਲ ਤੋਂ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਕੰਮਾਂ ਨੂੰ ਜਨਤਾ ਤੱਕ ਪਹੁੰਚਾਉਣ ਲਈ ਇਨ੍ਹਾਂ ਆਗੂਆਂ ਨੂੰ ਹਦਾਇਤਾਂ ਦਿੱਤੀਆਂ।

ਇਹ ਵੀ ਪੜ੍ਹੋ : ਬੇਕਸੂਰ ਨੌਜਵਾਨਾਂ ਦੀ ਗ੍ਰਿਫ਼ਤਾਰੀ ਵਿਰੁੱਧ SGPC ਨੇ ਕੱਢਿਆ ਰੋਸ ਮਾਰਚ, ਮੁੱਖ ਮੰਤਰੀ ਦੇ ਨਾਂ DC ਨੂੰ ਦਿੱਤਾ ਮੰਗ ਪੱਤਰ

ਮੀਟਿੰਗ 'ਚ ਜਲੰਧਰ ਲੋਕ ਸਭਾ ਹਲਕੇ ਦੇ 4 ਵਿਧਾਇਕ ਬਲਕਾਰ ਸਿੰਘ ਕਰਤਾਰਪੁਰ, ਰਮਨ ਅਰੋੜਾ, ਸ਼ੀਤਲ ਅੰਗੁਰਾਲ ਤੇ ਇੰਦਰਜੀਤ ਕੌਰ ਮਾਨ ਸ਼ਾਮਲ ਹੋਏ। ਉਨ੍ਹਾਂ ਨਾਲ 5 ਹਲਕਾ ਇੰਚਾਰਜ ਕੈਂਟ ਤੋਂ ਸੁਰਿੰਦਰਪਾਲ ਸਿੰਘ ਸੋਢੀ, ਆਦਮਪੁਰ ਤੋਂ ਜੀਤ ਲਾਲ ਭੱਟੀ, ਫਿਲੌਰ ਤੋਂ ਪ੍ਰਿੰ. ਪ੍ਰੇਮ ਕੁਮਾਰ, ਦਿਨੇਸ਼ ਢੱਲ, ਸ਼ਾਹਕੋਟ ਤੋਂ ਰਤਨ ਸਿੰਘ ਕੱਕੜ ਕਲਾਂ, ਸੂਬਾ ਸਕੱਤਰ ਰਾਜਵਿੰਦਰ ਕੌਰ ਥਿਆੜਾ, ਅਮਨਦੀਪ ਸਿੰਘ ਮੋਹੀ, ਗੁਰਦੇਵ ਸਿੰਘ ਲਾਖਣਾ, ਲੋਕ ਸਭਾ ਇੰਚਾਰਜ ਮੰਗਲ ਸਿੰਘ, ਜ਼ਿਲ੍ਹਾ ਪ੍ਰਧਾਨ ਅਮਿਤਪਾਲ ਸਿੰਘ, ਸਰਬਜੀਤ ਸਿੰਘ ਤੇ ਹੋਰ ਪਾਰਟੀ ਆਗੂਆਂ ਨੇ ਸ਼ਿਰਕਤ ਕੀਤੀ।

ਇਹ ਵੀ ਪੜ੍ਹੋ : ਪੁਲਸ ਤੇ ਲੁਟੇਰਿਆਂ 'ਚ ਮੁੱਠਭੇੜ, ਗੋਲ਼ੀ ਲੱਗਣ ਨਾਲ ਕਾਂਸਟੇਬਲ ਗੰਭੀਰ ਜ਼ਖ਼ਮੀ, 2 ਲੁਟੇਰੇ ਕਾਬੂ (ਵੀਡੀਓ)

ਹਰਚੰਦ ਸਿੰਘ ਬਰਸਟ ਦੀ ਅਗਵਾਈ ਹੇਠ ਸਾਰੇ ਆਗੂਆਂ ਤੇ ਬੁਲਾਰਿਆਂ ਨੇ ਦਿਨ-ਰਾਤ ਮਿਹਨਤ ਅਤੇ ਪ੍ਰਚਾਰ ਕਰਕੇ ਇਹ ਚੋਣ ਜਿੱਤਣ ਦਾ ਫ਼ੈਸਲਾ ਕੀਤਾ ਤਾਂ ਜੋ ਲੋਕਾਂ ਨੂੰ ਪੰਜਾਬ ਪੱਖੀ ਲੋਕ ਸਭਾ ਮੈਂਬਰ ਮਿਲ ਸਕੇ। ਬਰਸਟ ਨੇ ਭਰੋਸਾ ਜਤਾਇਆ ਕਿ ਸਮੂਹ ਪੰਜਾਬ ਸੰਗਠਨ ਮੈਂਬਰ ਇਹ ਚੋਣ ਜਿੱਤ ਕੇ ਪੰਜਾਬ ਪ੍ਰਧਾਨ ਭਗਵੰਤ ਸਿੰਘ ਮਾਨ, ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਨੈਸ਼ਨਲ ਜਨਰਲ ਸਕੱਤਰ ਸੰਦੀਪ ਪਾਠਕ ਦੀ ਝੋਲੀ ਪਾਉਣਗੇ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

Mukesh

This news is Content Editor Mukesh