ਜਲੰਧਰ ’ਚ ‘ਭਾਜਪਾ’ ਤੇ ‘ਮਾਨ’ ਵੱਲੋਂ ਸਿੱਖ ਚਿਹਰੇ ਮੈਦਾਨ ’ਚ! ਵੱਡੇ ਨੇਤਾਵਾਂ ਦਾ ਹੋਵੇਗਾ ਭਵਿੱਖ ਤੈਅ

04/20/2023 10:20:49 PM

ਲੁਧਿਆਣਾ (ਮੁੱਲਾਂਪੁਰੀ) : ਦੋਆਬਾ ਦੀ ਰਾਜਧਾਨੀ ਜਲੰਧਰ ਲੋਕ ਸਭਾ ਦੀ ਜ਼ਿਮਨੀ ਚੋਣ ਨੂੰ ਲੈ ਕੇ ਰਾਜਸੀ ਪਾਰਟੀਆਂ ਨੇ ਆਪੋ ਆਪਣੇ ਉਮੀਦਵਾਰ ਉਤਾਰ ਦਿੱਤੇ ਹਨ। ਹੁਣ ਜਿਥੇ ਸ਼੍ਰੋਮਣੀ ਅਕਾਲੀ ਦਲ ਨੇ ਬਸਪਾ ਡਾ. ਸੁਖਵਿੰਦਰ ਸੁੱਖੀ, ਇਸੇ ਤਰ੍ਹਾਂ ਰਾਜ ਕਰਦੀ 'ਆਪ' ਨੇ ਸੁਸ਼ੀਲ ਕੁਮਾਰ ਰਿੰਕੂ ਅਤੇ ਕਾਂਗਰਸ ਨੇ ਚੌਧਰੀ ਕਮਲਜੀਤ ਕੌਰ ਨੂੰ ਟਿਕਟ ਦੇ ਦਿੱਤੀ ਹੈ। ਜਦੋਂ ਕਿ ਭਾਰਤੀ ਜਨਤਾ ਪਾਰਟੀ ਨੇ ਜਲੰਧਰ ਲੋਕ ਸਭਾ ਲਈ ਸਿੱਖ ਚਿਹਰਾ ਇੰਦਰ ਇਕਬਾਲ ਸਿੰਘ ਅਟਵਾਲ ਨੂੰ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੋਂ ਗੁਰਜੰਟ ਸਿੰਘ ਕੱਟੂ ਨੂੰ ਚੋਣ ਮੈਦਾਨ ਵਿੱਚ ਉਤਾਰ ਕੇ ਸਿੱਖ ਹਲਕਿਆਂ ’ਚ ਨਵੀਂ ਚਰਚਾ ਛੇੜ ਦਿੱਤੀ ਹੈ।

ਇਹ ਵੀ ਪੜ੍ਹੋ : ਸਹੁਰੇ ਪਰਿਵਾਰ ਨੇ ਲੜਕੀ ਦੇ ਪਰਿਵਾਰਕ ਮੈਂਬਰਾਂ ਦੀ ਕੀਤੀ ਕੁੱਟਮਾਰ, ਪਿਤਾ ਦੀ ਮੌਤ

ਭਾਜਪਾ ਵੱਲੋਂ ਸਿੱਖ ਚਿਹਰਾ ਉਤਾਰਨਾ ਰਾਜਸੀ ਹਲਕਿਆਂ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਹੈ। ਜਲੰਧਰ ਚੋਣ ਨੂੰ ਲੈ ਕੇ ਹੁਣ ਆਉਣ ਵਾਲੇ ਦਿਨਾਂ ਵਿੱਚ ਪੇਂਡੂ ਹਲਕਿਆਂ’ਚ ਸਖ਼ਤ ਗਰਮੀ ਦੇ ਚਲਦੇ ਚੋਣ ਪ੍ਰਚਾਰ ਵੀ ਤੰਦੂਰ ਵਾਂਗ ਤਪੇਗਾ ਤੇ ਨਾਲ ਹੀ ਪੂਰੀ ਸਿਆਸੀ ਕਾਵਾਂ ਰੌਲੀ ਪੈਣ ਦੇ ਆਸਾਰ ਹਨ। ਦੋਆਬੇ ਦੀ ਇਹ ਲੋਕ ਸਭਾ ਚੋਣ ਪੰਜਾਬ ਦੀਆਂ ਸਿਆਸੀ ਪਾਰਟੀਆਂ ਕਾਂਗਰਸ, 'ਆਪ', ਭਾਜਪਾ, ਅਕਾਲੀ ਦਲ ਤੇ ਹੋਰਨਾਂ ਆਗੂਆਂ ਲਈ ਵੱਕਾਰ ਦਾ ਸਵਾਲ ਬਣ ਗਈ ਹੈ।

ਇਹ ਵੀ ਪੜ੍ਹੋ : ਵਿਜੀਲੈਂਸ ਦੀ ਵੱਡੀ ਕਾਰਵਾਈ : ਸੀ.ਡੀ.ਪੀ.ਓ. ਤੇ ਉਸ ਦਾ ਚਪੜਾਸੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ

ਇਥੇ ਜਿੱਤ-ਹਾਰ ਲਈ ਟੀਸੀ ਦਾ ਜ਼ੋਰ ਲਾਏ ਜਾਣ ਦੀਆਂ ਸਕੀਮਾਂ ਘੜੀਆਂ ਜਾ ਰਹੀਆਂ ਹਨ ਕਿਉਂਕਿ ਜੋ ਜਲੰਧਰ ਦਾ ਸਿਕੰਦਰ ਹੋਵੇਗਾ, ਉਸ ਦੀ ਪਾਰਟੀ ਭਵਿੱਖ ਵੱਲ ਵੱਡੀ ਛਾਲ ਮਾਰਨ ਦਾ ਇਸ਼ਾਰਾ ਕਰੇਗੀ। ਇਸ ਚੋਣ ਮੁਕਾਬਲੇ ਵਿਚ ਆਉਂਦੇ ਦਿਨਾਂ ਵਿਚ ਸਿਆਸੀ ਕਾਵਾਂ ਰੌਲੀ ਪਵੇਗੀ, ਉਥੇ ਰੈਲੀਆਂ ਤੇ ਜਲਸਿਆਂ ਵਿਚ ਵੱਖ-ਵੱਖ ਨੇਤਾਵਾਂ ਦੀਆਂ ਕੰਨ ਪਾੜ੍ਹਵੀਆਂ ਆਵਾਜ਼ਾਂ ਸੁਣਾਈ ਦੇਣਗੀਆਂ।

Mandeep Singh

This news is Content Editor Mandeep Singh