ਕੀ ਇਨਸਾਨਾਂ ’ਚ ਮਹਾਮਾਰੀ ਦਾ ਰੂਪ ਲੈ ਸਕਦਾ ਹੈ ਬਰਡ ਫਲੂ? ਜਾਣਨ ਲਈ ਪੜ੍ਹੋ ਪੂਰੀ ਖ਼ਬਰ

01/12/2021 1:29:31 PM

ਜਲੰਧਰ, ਅੰਮ੍ਰਿਤਸਰ (ਸੂਰਜ ਠਾਕੁਰ): ਸਾਲ 2006 ਤੋਂ ਬਾਅਦ ਅਜਿਹੀਆਂ ਕਈ ਖੋਜਾਂ ਸਾਹਮਣੇ ਆਈਆਂ ਹਨ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਬਰਡ ਫਲੂ (ਐੱਚ 5 ਐੱਨ 1 ਵਾਇਰਸ) ਦੇ ਮਨੁੱਖ ਤੋਂ ਮਨੁੱਖ ਸਰੀਰ ’ਚ ਫ਼ੈਲਣ ਦੀਆਂ ਵੀ ਸੰਭਾਵਨਾਵਾਂ ਹਨ। ਖੋਜਕਾਰ ਦਾਅਵਾ ਕਰ ਚੁੱਕੇ ਹਨ ਕਿ ‘ਬਰਡ ਫਲੂ’ ਵਾਇਰਸ ਹਵਾ ਦੇ ਜਰੀਏ ਫੈਲ ਸਕਦਾ ਹੈ। ਹੈਲਥ ਅਲਾਇੰਸ ਦੀ ਇਕ ਹੋਰ ਜਾਂਚ ਹੋਰ ਵੀ ਹੈਰਾਨ ਕਰਣ ਵਾਲੀ ਹੈ ਇਸ ਜਾਂਚ ਮੁਤਾਬਕ ਪੂਰੇ ਪਿ੍ਰਥਵੀ ਗ੍ਰਹਿ ’ਤੇ ਲਗਭਗ 17 ਲੱਖ ਵਾਇਰਸ ਮੌਜੂਦ ਹਨ, ਜਿਨ੍ਹਾਂ ’ਚੋਂ ਵਿਗਿਆਨੀਆਂ ਨੇ 263 ਦੀ ਹੀ ਪਛਾਣ ਕੀਤੀ ਹੈ। ਲਗਭਗ 8 ਲੱਖ ਅਜਿਹੇ ਵਾਇਰਸ ਹਨ ਜਿਨ੍ਹਾਂ ’ਚ ਮਨੁੱਖ ਸਰੀਰ ’ਚ ਦਾਖ਼ਲ ਹੋਣ ਦੀ ਸਮਰੱਥਾ ਹੈ। ਇੰਟਰਗਵਰਨਮੈਂਟਲ ਸਾਇੰਸ-ਪਾਲਿਸੀ ਪਲੇਟਫਾਰਮ ਆਨ ਬਾਇਓਡਾਇਵਰਸਿਟੀ ਐਂਡ ਈਕੋਸਿਸਟਮ ਸਰਵਿਸਿਜ ਨੇ ਇਕ ਅਸਾਧਾਰਣ ਜਾਂਚ ਪੱਤਰ ’ਚ ਚਿਤਾਵਨੀ ਦਿੱਤੀ ਹੈ ਕਿ ਕੋਵਿਡ-19 ਵਰਗੀ ਮਹਾਮਾਰੀ ਸਾਨੂੰ ਵਾਰ-ਵਾਰ ਨੁਕਸਾਨ ਪਹੁੰਚਾਏਗੀ।

ਇਹ ਵੀ ਪੜ੍ਹੋ : 10 ਨਿੱਜੀ ਹਸਪਤਾਲਾਂ ਦੇ ਰਿਕਾਰਡ ਦੀ ਚੈਕਿੰਗ, 87 ਦੀ ਜਾਂਚ ਕਰੇਗੀ ਸਟੇਟ ਹੈਲਥ ਏਜੰਸੀ

ਅਮਰੀਕਾ ਨੇ ਜੈਵਿਕ ਹਥਿਆਰ ਬਣਨ ਦਾ ਪ੍ਰਗਟਾਇਆ ਸੀ ਖ਼ਦਸ਼ਾ
ਮੀਡੀਆ ਰਿਪੋਰਟਾਂ ਅਨੁਸਾਰ ਇਕ ਅਮਰੀਕੀ ਏਜੰਸੀ ਨੇ ਜਾਂਚ ਦੇ ਕੁਝ ਹਿੱਸਿਆਂ ਨੂੰ ਪ੍ਰਕਾਸ਼ਿਤ ਕਰਨ ਤੋਂ ਰੋਕਣ ਦੀ ਵੀ ਕੋਸ਼ਿਸ਼ ਕੀਤੀ ਸੀ ਪਰ ਉਹ ਨਾਕਾਮ ਰਹੀ ਸੀ। ਏਜੰਸੀ ਨੂੰ ਸ਼ੱਕ ਸੀ ਕਿ ਜਾਂਚ ਦੀ ਵਰਤੋਂ ਅੱਤਵਾਦੀ ਜੈਵਿਕ ਹਥਿਆਰ ਬਣਾਉਣ ’ਚ ਕਰ ਸਕਦੇ ਸਨ।

‘ਬਰਡ ਫਲੂ’ ਦਾ ਵਾਇਰਸ ਬਦਲ ਸਕਦੈ ਆਪਣਾ ਰੂਪ
ਸਾਲ 1997 ’ਚ ਹਾਂਗਕਾਂਗ ’ਚ ਮਨੁੱਖੀ ਸਰੀਰ ’ਚ ਬਰਡ ਫਲੂ ਦਾ ਪਹਿਲਾ ਮਾਮਲਾ ਆਉਣ ਤੋਂ ਬਾਅਦ ਵਿਗਿਆਨੀ ਲਗਾਤਾਰ ਇਸ ਬੀਮਾਰੀ ’ਤੇ ਅਧਿਐਨ ਕਰਦੇ ਰਹੇ ਹਨ। ਉਨ੍ਹਾਂ ਦਾ ਅਧਿਐਨ ਭਵਿੱਖ ’ਚ ਗੰਭੀਰ ਨਤੀਜਿਆਂ ਨੂੰ ਭੁਗਤਣ ਦੀ ਚਿਤਾਵਨੀ ਵੀ ਦਿੰਦਾ ਆ ਰਿਹਾ ਹੈ। 2012 ’ਚ ਸਾਇੰਸ ਮੈਗਜ਼ੀਨ ’ਚ ਛਪੇ ਇਕ ਅਧਿਐਨ ਦੇ ਮੁਤਾਬਕ ਐੱਚ 5 ਐੱਨ 1 ਬਰਡ ਫਲੂ ਦਾ ਵਾਇਰਸ ਬਦਲ ਕੇ ਅਜਿਹਾ ਰੂਪ ਲੈ ਸਕਦਾ ਹੈ ਕਿ ਜੋ ਇਨਸਾਨਾਂ ਤੋਂ ਇਨਸਾਨਾਂ ’ਚ ਤੇਜ਼ੀ ਨਾਲ ਫੈਲ ਸਕੇ। ਖੋਜਕਾਰਾਂ ਨੇ ਇਸ ਵਾਇਰਸ ਦੀਆਂ 5 ਜੈਵਿਕ ਤਬਦੀਲੀਆਂ ਦੀ ਪਛਾਣ ਕੀਤੀ ਸੀ। ਉਨ੍ਹਾਂ ਦਾ ਮੰਨਣਾ ਸੀ ਕਿ ਇਹ ਵਾਇਰਸ ਇਨਸਾਨਾਂ ’ਚ ਮਹਾਮਾਰੀ ਬਣ ਕੇ ਕਹਿਰ ਢਾਹ ਸਕਦਾ ਹੈ।

ਇਹ ਵੀ ਪੜ੍ਹੋ :ਸਰਕਾਰੀ ਸਕੂਲਾਂ ’ਚ ਪੜ੍ਹ ਰਹੀਆਂ ਕੁੜੀਆਂ ਦੀ ਸਿਹਤ ਸੰਭਾਲ ਲਈ 8 ਕਰੋੜ ਤੋਂ ਵੱਧ ਦੀ ਗ੍ਰਾਂਟ ਜਾਰੀ

ਮਨੁੱਖੀ ਸਰੀਰ ’ਚ ਇਸ ਲਈ ਨਹੀਂ ਪੁੱਜਾ ਇਹ ਵਾਇਰਸ
ਦੇਸ਼ ਦੇ 8 ਸੂਬਿਆਂ ’ਚ ‘ਬਰਡ ਫਲੂ’ ਆਪਣੇ ਪੈਰ ਪਸਾਰ ਚੁੱਕਾ ਹੈ। ਭਾਰਤ ਸਰਕਾਰ ਬਰਡ ਫਲੂ ਲਈ 2015 ’ਚ ਤਿਆਰ ਕੀਤੇ ਗਏ ਐਕਸ਼ਨ ਪਲਾਨ ਤਹਿਤ ਹੀ ਕਾਰਜ ਕਰ ਰਹੀ ਹੈ। ਸਰਦੀਆਂ ਦੇ ਦਿਨਾਂ ’ਚ ਜਦੋਂ ਅਚਾਨਕ ਜੰਗਲੀ ਪੰਛੀਆਂ ਜਾਂ ਪੋਲਟਰੀ ’ਚ ਮੁਰਗੇ-ਮੁਰਗੀਆਂ ਦੀ ਮੌਤ ਹੋਣ ਲੱਗਦੀ ਹੈ ਤਾਂ ਉਨ੍ਹਾਂ ਦੇ ਸੈਂਪਲ ਭੋਪਾਲ ਸਥਿਤ ਲੈਬ ’ਚ ਭੇਜੇ ਜਾਂਦੇ ਹਨ। ਇਸ ਤੋਂ ਬਾਅਦ ਉਨ੍ਹਾਂ ’ਚ ਜੇਕਰ ‘ਬਰਡ ਫਲੂ’ ਦੀ ਪੁਸ਼ਟੀ ਹੋ ਜਾਂਦੀ ਹੈ ਤਾਂ ਜੰਗਲੀ ਜਾਂ ਮੱਛੀਆਂ ਸਮੇਤ ਪੋਲਟਰੀ ਫ਼ਾਰਮ ਦੇ ਮੁਰਗੇ ਅਤੇ ਮੁਰਗੀਆਂ ਨੂੰ ਲੱਖਾਂ ਦੀ ਗਿਣਤੀ ’ਚ ਮਾਰ ਕੇ ਦਫ਼ਨਾ ਦਿੱਤਾ ਜਾਂਦਾ ਹੈ। ਇਹੀ ਵਜ੍ਹਾ ਹੈ ਕਿ ਪੰਛੀਆਂ ਤੋਂ ਪੰਛੀਆਂ ’ਚ ਫੈਲਣ ਵਾਲੀ ਬੀਮਾਰੀ ਅਜੇ ਤੱਕ ਆਸਾਨੀ ਨਾਲ ਮਨੁੱਖੀ ਸਰੀਰ ਤੱਕ ਨਹੀਂ ਪਹੁੰਚ ਸਕੀ ਹੈ। ‘ਬਰਡ ਫਲੂ’ ਤੋਂ ਘਬਰਾਉਣ ਦੀ ਜ਼ਿਆਦਾ ਲੋੜ ਨਹੀਂ ਹੈ। ਪੋਲਟਰੀ ’ਚ ਫਲੂ ਦੀ ਪੁਸ਼ਟੀ ਹੋਣ ਤੋਂ ਬਾਅਦ ਮਨੁੱਖ ਨੂੰ ਉਨ੍ਹਾਂ ਦੇ ਬੇਹੱਦ ਨੇੜੇ ਨਹੀਂ ਜਾਣਾ ਚਾਹੀਦਾ ਹੈ। ਸਰਕਾਰ ਵਲੋਂ ਨਿਰਧਾਰਤ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ।

ਪ੍ਰਵਾਸੀ ਪੰਛੀਆਂ ਦਾ ਸੰਕਟ
ਸਰਦੀਆਂ ’ਚ ਵਿਦੇਸ਼ਾਂ ਤੋਂ ਭਾਰਤ ਦੀਆਂ ਕਈ ਝੀਲਾਂ ਅਤੇ ਬਨ੍ਹਾਂ ’ਚ ਪ੍ਰਵਾਸੀ ਪੰਛੀਆਂ ਦੀ ਆਵਾਜਾਈ ਹੁੰਦੀ ਹੈ। ਅਜਿਹੇ ’ਚ ਉਨ੍ਹਾਂ ਦੀ ਨਿਗਰਾਨੀ ਅਤੇ ਸਮੇਂ ’ਤੇ ਉਪਰਾਲੇ ਕਰਨ ਨਾਲ ਵੀ ਬਰਡ ਫਲੂ ਨੂੰ ਰੋਕਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ :ਤਰਨਤਾਰਨ ’ਚ ਸ਼ਰਮਨਾਕ ਘਟਨਾ, ਹਵਸੀ ਦਰਿੰਦੇ ਨੇ 7 ਸਾਲ ਦੇ ਬੱਚੇ ਨਾਲ ਕੀਤਾ ਗ਼ਲਤ ਕੰਮ

ਪੀੜਤ ਪੰਛੀਆਂ ਦੇ ਨੇੜੇ ਜਾਣ ਨਾਲ ਇਨਸਾਨ ਨੂੰ ਹੁੰਦਾ ਹੈ ‘ਬਰਡ ਫਲੂ’
ਜਾਂਚ ਕਰਨ ਵਾਲੇ ਪ੍ਰੋਫੈਸਰ ਇਰਾਨ ਫੋਸ਼ੀਅਰ ਨੇ 2012 ’ਚ ਮੀਡੀਆ ਨੂੰ ਦਿੱਤੇ ਇੰਟਰਵਿਊ ’ਚ ਕਿਹਾ ਸੀ ਕਿ ਇਸ ਜਾਂਚ ਤੋਂ ਬਾਅਦ ਬਰਡ ਫਲੂ ਤੋਂ ਫੈਲਣ ਵਾਲੀਆਂ ਬੀਮਾਰੀਆਂ ਦੇ ਖ਼ਿਲਾਫ਼ ਟੀਕੇ ਅਤੇ ਵਿਸ਼ਾਣੂ-ਰੋਕੂ ਦਵਾਈਆਂ ਤਿਆਰ ਕੀਤੀਆਂ ਜਾ ਸਕਦੀਆਂ ਹਨ। ਇਹ ਵਾਇਰਸ ਇਨਸਾਨਾਂ ’ਚ ਪੀੜਤ ਮੁਰਗੀਆਂ ਜਾਂ ਹੋਰ ਪੰਛੀਆਂ ਦੇ ਬੇਹੱਦ ਨੇੜੇ ਰਹਿਣ ਨਾਲ ਹੀ ਫ਼ੈਲਦਾ ਹੈ। ਇਹੀ ਵਜ੍ਹਾ ਹੈ ਕਿ ਦੁਨੀਆ ’ਚ ਬਰਡ ਫਲੂ ਨਾਲ ਮਰਨ ਵਾਲੇ ਇਨਸਾਨਾਂ ਦੀ ਗਿਣਤੀ ਘੱਟ ਰਹੀ। ਵਿਸ਼ਵ ਸਿਹਤ ਸੰਗਠਨ ਯਾਨੀ ਡਬਲਯੂ. ਐੱਚ. ਓ. ਮੁਤਾਬਕ 2003 ਤੋਂ 2012 ਤੱਕ ਇਸ ਬੀਮਾਰੀ ਨਾਲ 332 ਲੋਕ ਮਾਰੇ ਜਾ ਚੁੱਕੇ ਹਨ।

ਜਾਂਚ ’ਚ ਖੰਘਣ ਅਤੇ ਛਿੱਕਣ ਨਾਲ ਫਲੂ ਫੈਲਣ ਦਾ ਖਦਸ਼ਾ ਪ੍ਰਗਟਾਇਆ
ਇਸ ਜਾਂਚ ਦਾ ਵਿਸ਼ਲੇਸ਼ਣ ਕਰਨ ਵਾਲੀ ਟੀਮ ਦੇ ਮੁਖੀ ਪ੍ਰੋਫੈਸਰ ਡੇਰੇਕ ਸਮਿੱਥ ਨੇ ਜਾਂਚ ’ਚ ਖਦਸ਼ਾ ਜਾਹਿਰ ਕੀਤਾ ਸੀ ਕਿ ਐੱਚ 5 ਐੱਨ 1 ਇਕ ਦਿਨ ਅਜਿਹਾ ਰੂਪ ਲੈ ਸਕਦਾ ਹੈ ਕਿ ਉਹ ਇਨਸਾਨਾਂ ’ਚ ਖੰਘਣ ਅਤੇ ਛਿੱਕਣ ਨਾਲ ਫੈਲਣ ਲੱਗੇਗਾ। ਖੋਜਕਾਰਾਂ ’ਚ ਡਰ ਸੀ ਕਿ ਜੇਕਰ ਅਜਿਹਾ ਹੋ ਗਿਆ ਤਾਂ ਗੰਭੀਰ ਮਹਾਮਾਰੀ ਫੈਲ ਜਾਵੇਗੀ ਜਿਸ ਨਾਲ ਦੁਨੀਆ ਭਰ ’ਚ ਕਰੋੜਾਂ ਲੋਕਾਂ ਦੀ ਮੌਤ ਹੋ ਸਕਦੀ ਹੈ। ਇਹ ਅਧਿਐਨ ਕਹਿੰਦਾ ਹੈ ਕਿ ਅਜਿਹੇ ਘਾਤਕ ਵਾਇਰਸ ਦਾ ਹੋਂਦ ’ਚ ਆਉਣਾ ਸਿਧਾਂਤਕ ਰੂਪ ’ਚ ਸੰਭਵ ਹੈ ਪਰ ਖੋਜਕਾਰ ਅਜਿਹਾ ਹੋਣ ਦੀਆਂ ਸੰਭਾਵਨਾਵਾਂ ਨੂੰ ਯਕੀਨੀ ਬਨਾਉਣ ’ਚ ਕਾਮਯਾਬ ਨਹੀਂ ਹੋਏ ਸਨ।

ਇਹ ਵੀ ਪੜ੍ਹੋ :ਮੰਤਰੀ ਮੰਡਲ ਵਲੋਂ ‘ਪੰਜਾਬ ਯਕਮੁਸ਼ਤ ਨਿਪਟਾਰਾ ਸਕੀਮ-2021’ ਨੂੰ ਮਨਜ਼ੂਰੀ

ਵਾਤਾਵਰਣ ਨਾਲ ਛੇੜਖਾਨੀ ਵੀ ਮਹਾਮਾਰੀ ਨੂੰ ਦਿੰਦੀ ਹੈ ਜਨਮ
ਇੰਟਰਗਵਰਨਮੈਟਲ ਸਾਇੰਸ-ਪਾਲਿਸੀ ਪਲੇਟਫਾਰਮ ਆਨ ਬਾਇਓਡਾਇਵਰਸਿਟੀ ਐਂਡ ਈਕੋਸਿਸਟਮ ਸਰਵਿਸਿਜ ਰਿਪੋਰਟ ਨੂੰ ਜਾਰੀ ਕਰਨ ਵਾਲੇ ਪੀਟਰ ਦਾਸਜੈਕ ਦਾ ਕਹਿਣਾ ਹੈ ਕਿ ਮਨੁੱਖ ਪ੍ਰਜਾਤੀ ਲਗਾਤਾਰ ਜਲਵਾਯੂ, ਜੰਗਲੀ ਪ੍ਰਾਣੀਆਂ ਅਤੇ ਸੰਪਰਕ ਵਾਲਿਆਂ ਨੂੰ ਲਗਾਤਾਰ ਨੁਕਾਸਾਨ ਪਹੁੰਚਾ ਰਹੀ ਹੈ। ਇਹੀ ਵਜ੍ਹਾ ਹੈ ਕਿ ਵਾਤਾਵਰਣ ਆਪਣੇ ਪ੍ਰਭਾਵਾਂ ਦੇ ਜਰੀਏ ਮਹਾਮਾਰੀਆਂ ਨੂੰ ਵੀ ਜਨਮ ਦਿੰਦਾ ਹੈ। ਉਹ ਦੱਸਦੇ ਹਨ ਕਿ ਸਾਡੇ ਕੋਲ ਮਹਾਮਾਰੀ ਨੂੰ ਰੋਕਣ ਦੀ ਸਮਰੱਥਾ ਹੈ ਪਰ ਅਸੀਂ ਇਸ ਸਮਰੱਥਾ ਨੂੰ ਅਜੇ ਵੀ ਨਜ਼ਰ-ਅੰਦਾਜ ਕਰ ਰਹੇ ਹਾਂ। ਮਹਾਮਾਰੀਆਂ ਪ੍ਰਤੀ ਸਾਡਾ ਨਜ਼ਰੀਆ ਸਥਿਰ ਹੋ ਗਿਆ ਹੈ। ਅਸੀਂ ਅਜੇ ਵੀ ਬੀਮਾਰੀਆਂ ਦੇ ਪੈਦਾ ਹੋਣ ਤੋਂ ਬਾਅਦ ਟੀਕੇ ਅਤੇ ਇਲਾਜ ਬਾਰੇ ਸੋਚਦੇ ਹਾਂ, ਜਦੋਂ ਕਿ ਸਾਨੂੰ ਵਾਤਾਵਰਣ ਸੁਰੱਖਿਆ ਬਾਰੇ ਸੋਚਣਾ ਚਾਹੀਦਾ ਹੈ।

ਬਰਡ ਫਲੂ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ, ਅਮਰੀਕਾ ਅਤੇ ਡਬਲਯੂ. ਐੱਚ. ਓ. ਦੇ ਕੋਲ ਹੈ ਵੈਕਸੀਨ ਦਾ ਭੰਡਾਰ
ਵੈੱਬ ਐੱਮ. ਡੀ. ਦੀ ਸਾਈਟ ’ਤੇ ਪ੍ਰਕਾਸ਼ਿਤ ਜਾਣਕਾਰੀ ਮੁਤਾਬਕ 17 ਅਪ੍ਰੈਲ 2007 ਨੂੰ ਅਮਰੀਕੀ ਖੁਰਾਕ ਅਤੇ ਦਵਾਈ ਪ੍ਰਸ਼ਾਸਨ ਐੱਫ. ਡੀ. ਏ. ਨੇ ਬਰਡ ਫਲੂ ਦੇ ਇਕ ਸਟ੍ਰੇਨ ਦੀ ਮਨੁੱਖੀ ਇਨਫੈਕਸ਼ਨ ਨੂੰ ਰੋਕਣ ਲਈ ਪਹਿਲੇ ਵੈਕਸੀਨ ਨੂੰ ਮਨਜ਼ੂਰੀ ਦੇਣ ਦਾ ਐਲਾਨ ਕੀਤਾ ਸੀ। ਇਸ ਵੈਕਸੀਨ ਨੂੰ ਅਮਰੀਕੀ ਸਰਕਾਰ ਨੇ ਜਨਤਕ ਸਿਹਤ ਅਧਿਕਾਰੀਆਂ ਨੂੰ ਜ਼ਰੂਰਤ ਪੈਣ ’ਤੇ ਵੰਡਣ ਲਈ ਖਰੀਦਿਆ ਹੈ। ਇਹ ਟੀਕਾ ਆਮ ਜਨਤਾ ਨੂੰ ਕਾਰੋਬਾਰੀ ਰੂਪ ’ਚ ਮੁਹੱਈਆ ਨਹੀਂ ਕਰਾਇਆ ਜਾਂਦਾ ਹੈ। ਦੱਸਣਯੋਗ ਹੈ ਕਿ ਵਿਸ਼ਵ ਸਿਹਤ ਸੰਗਠਨ ਦੇ ਕੋਲ ਇਸ ਵੈਕਸੀਨ ਦਾ ਭੰਡਾਰ ਹੈ।

Baljeet Kaur

This news is Content Editor Baljeet Kaur