ਜਲੰਧਰ : ਪੁਲਸ ਦੀ ਸਿਪਾਹੀ ਬੀਬੀ ਸਣੇ 6 ਨਵੇਂ ਕੇਸ ਆਏ ਸਾਹਮਣੇ

06/15/2020 5:27:30 PM

ਜਲੰਧਰ (ਰੱਤਾ) : ਜਲੰਧਰ 'ਚ ਕੋਰੋਨਾ ਵਾਇਰਸ ਪੂਰੀ ਤਰ੍ਹਾਂ ਕਹਿਰ ਵਹਾਅ ਰਿਹਾ ਹੈ। ਅੱਜ ਸਵੇਰੇ ਜਿੱਥੇ ਜਲੰਧਰ 'ਚ ਕੋਰੋਨਾ ਦੇ 8 ਕੇਸ ਸਾਹਮਣੇ ਆਏ ਸਨ, ਉੱਥੇ ਹੀ ਸ਼ਾਮ ਨੂੰ ਕੋਰੋਨਾ ਦੇ ਮੁੜ 6 ਨਵੇਂ ਕੇਸ ਆਏ ਹਨ। ਇਨ੍ਹਾਂ 'ਚੋਂ ਇਕ 28 ਸਾਲ ਕੁੜੀ ਪੰਜਾਬ ਪੁਲਸ 'ਚ ਨੌਕਰੀ ਕਰਦੀ ਹੈ, ਜੋ ਕਿ ਮੌਜੂਦਾ ਸਮੇਂ 'ਚ ਪੁਲਸ ਥਾਣੇ 'ਚ ਤਾਇਨਾਤ ਹੈ। ਬਾਕੀ ਪੰਜਾਂ 40 ਸਾਲਾ ਵਿਅਕਤੀ ਫਰੈਂਡ ਕਾਲੋਨੀ ਦਾ ਰਹਿਣ ਵਾਲਾ ਹੈ ਜਦੋਂਕਿ ਇਕ 10 ਸਾਲ ਦਾ ਬੱਚਾ ਕਿਸ਼ਨਪੁਰੇ ਤੋਂ, 30 ਸਾਲਾ ਔਰਤ ਕਿਸ਼ਨਪੁਰੇ, 23 ਸਾਲਾ ਕੁੜੀ ਜੈਮਲ ਨਗਰ ਦੀ ਅਤੇ 24 ਸਾਲਾ ਕੁੜੀ ਜੈਮਲ ਨਗਰ ਦੇ ਰਹਿਣ ਵਾਲੇ ਹਨ। ਇਸ ਦੇ ਨਾਲ ਹੀ ਜਲੰਧਰ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸਾਂ ਦੀ ਗਿਣਤੀ 354 ਹੋ ਗਈ ਹੈ। ਇਥੇ ਦੱਸ ਦੇਈਏ ਕਿ ਜਲੰਧਰ 'ਚ ਲਗਾਤਾਰ ਵੱਧ ਰਹੇ ਕੋਰੋਨਾ ਵਾਇਰਸ ਕੇਸਾਂ ਨਾਲ ਜਿੱਥੇ ਸਿਹਤ ਮਹਿਕਮਾ ਚਿੰਤਾ 'ਚ ਹੈ, ਉਥੇ ਹੀ ਲੋਕਾਂ 'ਚ ਵੀ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਜਲੰਧਰ 'ਚ ਕਹਿਰ ਵਰ੍ਹਾਅ ਰਿਹੈ 'ਕੋਰੋਨਾ', 8 ਹੋਰ ਨਵੇਂ ਮਾਮਲੇ ਆਏ ਸਾਹਮਣੇ

ਜਾਣੋ ਪੰਜਾਬ ਦੇ ਤਾਜ਼ਾ ਹਾਲਾਤ
ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ 'ਚ ਕੋਰੋਨਾ ਵਾਇਰਸ ਦਾ ਪੀੜਤ ਮਰੀਜ਼ਾਂ ਦੀ ਗਿਣਤੀ 3 ਹਜ਼ਾਰ ਤੋਂ ਪਾਰ ਹੋ ਚੁੱਕੀ ਹੈ। ਪੰਜਾਬ 'ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ 'ਚ 614, ਜਲੰਧਰ 354, ਤਰਨਾਰਨ 176, ਲੁਧਿਆਣਾ 362, ਮੋਹਾਲੀ 'ਚ 164, ਗੁਰਦਾਸਪੁਰ 170, ਪਟਿਆਲਾ 'ਚ 159, ਹੁਸ਼ਿਆਰਪੁਰ 'ਚ 141, ਪਠਾਨਕੋਟ 'ਚ 143, ਨਵਾਂਸ਼ਹਿਰ 'ਚ 129, ਮਾਨਸਾ 'ਚ 34, ਕਪੂਰਥਲਾ 42, ਫਰੀਦਕੋਟ 86, ਸੰਗਰੂਰ 'ਚ 152, ਰੂਪਨਗਰ 79, ਫਿਰੋਜ਼ਪੁਰ 'ਚ 49, ਬਠਿੰਡਾ 57, ਫਤਿਹਗੜ੍ਹ ਸਾਹਿਬ 'ਚ 76, ਬਰਨਾਲਾ 31, ਫਾਜ਼ਿਲਕਾ 50, ਮੋਗਾ 70, ਮੁਕਤਸਰ ਸਾਹਿਬ 73 ਕੇਸ ਪਾਏ ਹਨ ਜਦਕਿ ਕੋਰੋਨਾ ਵਾਇਰਸ ਕਾਰਨ ਹੁਣ ਤੱਕ ਪੰਜਾਬ 'ਚੋਂ 75 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਇਹ ਵੀ ਪੜ੍ਹੋ : ਪਟਿਆਲਾ ਜ਼ਿਲ੍ਹੇ 'ਚ ਵਧਣ ਲੱਗਾ ਕੋਰੋਨਾ ਮਰੀਜ਼ਾਂ ਦਾ ਗ੍ਰਾਫ, 9 ਨਵੇਂ ਮਾਮਲਿਆਂ ਦੀ ਪੁਸ਼ਟੀ

Anuradha

This news is Content Editor Anuradha