ਪੂਰੀ ਸ਼ਾਨ ਨਾਲ ਕਰਵਾਇਆ ਜਾਵੇਗਾ ਵਿਸਾਖੀ ਮੌਕੇ 3 ਰੋਜ਼ਾ ਸਮਾਗਮ ਤੇ ਖੇਡਾਂ : ਜਥੇ. ਕਾਹਲੋਂ

03/25/2019 4:08:51 AM

ਜਲੰਧਰ (ਸਾਹਨੀ)–ਸਥਾਨਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸਪੋਰਟਸ ਕਲੱਬ ਵਲੋਂ ਵਿਸਾਖੀ ਦੇ ਪਵਿੱਤਰ ਦਿਹਾਡ਼ੇ ਮੌਕੇ ਲਗਾਤਾਰ 8 ਸਾਲਾਂ ਤੋਂ ਕਰਵਾਇਆ ਜਾਂਦਾ ਸਮਾਗਮ ਨੂੰ ਇਸੇ ਵਰ੍ਹੇ ਹੋਰ ਵੀ ਸ਼ਾਨੋ-ਸ਼ੌਕਤ ਅਤੇ ਉਤਸ਼ਾਹ ਨਾਲ ਕਰਵਾਇਆ ਜਾਵੇਗਾ। ਇਸ ਸਬੰਧੀ ਕਲੱਬ ਦੀ ਪਲੇਠੀ ਮੀਟਿੰਗ ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਮੀਤ ਪ੍ਰਧਾਨ, ਸ਼੍ਰੋਮਣੀ ਕਮੇਟੀ ਮੈਂਬਰ ਅਤੇ ਕਲੱਬ ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਕਾਹਲੋਂ ਦੀ ਪ੍ਰਧਾਨਗੀ ਹੇਠ ਹੋਈ। ਸ਼੍ਰੋਮਣੀ ਅਕਾਲੀ ਦਲ ਦੇ ਜਰਨਲ ਸਕੱਤਰ ਅਤੇ ਸਾਬਕਾ ਜ਼ਿਲਾ ਪ੍ਰੀਸ਼ਦ ਮੈਂਬਰ ਪਰਮਜੀਤ ਸਿੰਘ ਰੇਰੂ ਦੇ ਨਾਲ ਸਾਬਕਾ ਕੌਂਸਲਰ ਜਲੰਧਰ ਗੁਰਦੀਪ ਸਿੰਘ ਨਾਗਰਾ ਵੀ ਉਚੇਚੇ ਤੌਰ ’ਤੇ ਸ਼ਾਮਲ ਹੋਏ। ਗੁਰਦੁਆਰਾ ਗੰਗਸਰ ਨੇਡ਼ੇ ਕਰਵਾਏ ਜਾ ਰਹੇ 8ਵੇਂ ਕਬੱਡੀ ਟੂਰਨਾਮੈਂਟ ਸਬੰਧੀ ਪ੍ਰਧਾਨ ਜਥੇ. ਰਣਜੀਤ ਸਿੰਘ ਕਾਹਲੋਂ ਨੇ ਦੱਸਿਆ ਕਿ ਪ੍ਰਕਾਸ਼ ਸਿੰਘ ਬਾਦਲ ਵਲੋਂ ਪੰਜਾਬ ਦੀ ਮਾਂ ਖੇਡ ਕਬੱਡੀ ਨੂੰ ਕੋਡੀਆਂ ਤੋਂ ਕਰੋਡ਼ਾਂ ਦੀ ਬਣਾ ਕੇ ਅੰਤਰਰਾਸ਼ਟਰੀ ਪੱਧਰ ’ਤੇ ਮਾਣ ਵਧਾ ਦਿੱਤਾ ਗਿਆ ਹੈ ਅਤੇ ਇਹ ਕਲੱਬ ਵੀ ਆਪਣੀ ਵਿਰਾਸਤੀ ਖੇਡਾਂ ਅਤੇ ਸੱਭਿਆਚਾਰ ਨੂੰ ਨੌਜਵਾਨਾਂ ਵਿਚ ਜਿਊਂਦੇ ਰੱਖਣ ਲਈ ਪਿਛਲੇ 8 ਸਾਲਾਂ ਤੋਂ ਲਗਾਤਾਰ ਯਤਨਸ਼ੀਲ ਹੈ। ਇਹ ਦੋ ਦਿਨਾਂ ਕਬੱਡੀ ਟੂਰਨਾਮੈਂਟ ਇਸ ਵਰ੍ਹੇ ਪੂਰੀ ਸ਼ਾਨ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਹ ਖੇਡਾਂ 12 ਅਤੇ 13 ਅਪ੍ਰੈਲ ਨੂੰ ਕਰਵਾਈਆਂ ਜਾ ਰਹੀਆਂ ਹਨ ਅਤੇ 13 ਤੇ 14 ਅਪ੍ਰੈਲ ਨੂੰ ਗੁਰਦੁਆਰਾ ਸਾਹਿਬ ਵਿਖੇ ਦਸਤਾਰ ਸਿਖਲਾਈ ਕੈਂਪ ਅਤੇ 14 ਅਪ੍ਰੈਲ ਨੂੰ ਗੁਰਮਤਿ ਸਮਾਗਮ ਦੌਰਾਨ ਭਾਰੀ ਦਿਵਾਨ ਸਜਾਏ ਜਾ ਰਹੇ ਹਨ ਅਤੇ ਸ਼੍ਰੋਮਣੀ ਕਮੇਟੀ ਵਲੋਂ ਇਸ ਦਿਨ ਅੰਮ੍ਰਿਤ ਵੀ ਛਕਾਇਆ ਜਾਵੇਗਾ। ਇਸ ਮੌਕੇ ਬਲਾਕ ਸੰਮਤੀ ਦੇ ਸਾਬਕਾ ਵਾਈਸ ਚੇਅਰਮੈਨ ਰਤਨ ਸਿੰਘ ਟਿਵਾਣਾ ਰਹੀਮਪੁਰ, ਸਾਬਕਾ ਬਲਾਕ ਸੰਮਤੀ ਮੈਂਬਰ ਅਤੇ ਸਰਪੰਚ ਭੁਪਿੰਦਰ ਸਿੰਘ ਭਿੰਦਾ, ਸਾਬਕਾ ਸਰਪੰਚ ਅਮਰੀਕ ਸਿੰਘ ਤਲਵੰਡੀ ਭੀਲਾਂ, ਬਲਵਿੰਦਰ ਸਿੰਘ ਤਿੰਮੋਵਾਲ, ਗੁਰਦੀਪ ਸਿੰਘ ਨਾਗਰਾ, ਪ੍ਰਧਾਨ ਕੋ. ਆਪ. ਬੈਂਕ ਅਜੀਤ ਸਿੰਘ ਸਰਾਏ, ਸਤਨਾਮ ਸਿੰਘ ਮਿੰਟੂ, ਗੁਰਦੁਆਰਾ ਮੈਨੇਜਰ ਨਰਿੰਦਰ ਸਿੰਘ, ਜੋਗਾ ਸਿੰਘ ਨੰਬਰਦਾਰ, ਰਘੁਬੀਰ ਸਿੰਘ ਟਿਵਾਣਾ, ਹਰਵਿੰਦਰ ਸਿੰਘ ਰਿੰਕੂ, ਕੁਲਵਿੰਦਰ ਸਿੰਘ ਲੁੱਡੀ, ਸੁਖਦੇਵ ਸਿੰਘ ਕਾਲਾ ਬਾਹੀਆ, ਹਰਜਿੰਦਰ ਸਿੰਘ ਮੈਂਬਰ ਬਲਾਕ ਸੰਮਤੀ, ਲਖਬੀਰ ਸਿੰਘ ਮੱਲੀਆਂ, ਸੁੱਚਾ ਸਿੰਘ ਕਾਲਾ ਖੇਡ਼ਾ, ਜਗਤਾਰ ਸਿੰਘ ਸਰਾਏ, ਜਸਵੀਰ ਸਿੰਘ ਵਿਰਕ, ਕੌਂਸਲਰ ਸੇਵਾ ਸਿੰਘ, ਕੌਂਸਲਰ ਮਨਜੀਤ ਸਿੰਘ, ਜੋਗਾ ਸਿੰਘ ਪਤਡ਼, ਗੁਰਦਿੱਤ ਸਿੰਘ, ਸੁੱਚਾ ਸਿੰਘ ਭੁੱਲਰ, ਪਿਆਰਾ ਸਿੰਘ ਨੁੱਸੀ, ਮਿਲਣਪ੍ਰੀਤ ਸਿੰਘ, ਬੀਬੀ ਮਹਿੰਦਰ ਕੌਰ, ਬੀਬੀ ਬਲਵਿੰਦਰ ਕੌਰ, ਬੀਬੀ ਬਲਬੀਰ ਕੌਰ, ਬੀਬੀ ਰਣਜੀਤ ਕੌਰ, ਕਮਲਜੀਤ ਕੌਰ, ਪਲਵਿੰਦਰ ਕੌਰ, ਬਲਵਿੰਦਰ ਕੌਰ, ਰਜਵੰਤ ਕੌਰ ਆਦਿ ਹਾਜ਼ਰ ਸਨ।