ਲਾਇਲਪੁਰ ਖਾਲਸਾ ਕਾਲਜ ’ਚ ਧਰਮ ਤੇ ਰਾਜਨੀਤੀ ’ਤੇ ਲੈਕਚਰ ਦਾ ਆਯੋਜਨ

03/20/2019 3:48:25 AM

ਜਲੰਧਰ (ਦਰਸ਼ਨ)-ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਪੋਸਟ ਗ੍ਰੈਜੂਏਟ ਰਾਜਨੀਤੀ ਸ਼ਾਸਤਰ ਵਿਭਾਗ ਵਲੋਂ ‘ਧਰਮ ਤੇ ਰਾਜਨੀਤੀ’ ’ਤੇ ਲੈਕਚਰ ਕਰਵਾਇਆ ਗਿਆ, ਜਿਸ ਵਿਚ ਡਾ. ਸੁਰਜੀਤ ਸਿੰਘ ਨਾਰੰਗ, ਸਾਬਕਾ ਮੁਖੀ, ਰਾਜਨੀਤੀ ਸ਼ਾਸਤਰ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਿਸਟੀ, ਅੰਮ੍ਰਿਤਸਰ ਬਤੌਰ ਸਪੀਕਰ ਹਾਜ਼ਰ ਹੋਏ। ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਮੁੱਖ ਮਹਿਮਾਨ ਨੂੰ ਗੁਲਦਸਤੇ ਦੇ ਕੇ ਜੀ ਆਇਆ ਕਿਹਾ। ਸੰਬੋਧਨ ਕਰਦਿਆਂ ਪ੍ਰਿੰਸੀਪਲ ਨੇ ਅੱਜ ਕੱਲ ਦੀ ਰਾਜਨੀਤੀ ਤੇ ਧਰਮ ਸਬੰਧੀ ਵਿਚਾਰ ਪੇਸ਼ ਕਰਦਿਆਂ ਬੱਚਿਆਂ ਨੂੰ ਇਹ ਸੁਨੇਹਾ ਦਿੱਤਾ ਕਿ ਰਾਜਨੀਤੀ ਵਿਚ ਧਰਮ ਦਾ ਸੁਮੇਲ ਹੋਣਾ ਬਹੁਤ ਜ਼ਰੂਰੀ ਹੈ ਤਾਂ ਜੋ ਕਦਰਾਂ ਕੀਮਤਾਂ ਦੇ ਆਧਾਰ ’ਤੇ ਰਾਜਨੀਤੀ ਸਹੀ ਰਸਤੇ ’ਤੇ ਚੱਲੇ ਅਤੇ ਲੋਕਾਂ ਦਾ ਭਲਾ ਕਰ ਸਕੇ। ਮੁੱਖ ਬੁਲਾਰੇ ਡਾ. ਨਾਰੰਗ ਨੇ ਪੁਰਾਤਨ ਤੋਂ ਲੈ ਕੇ ਅੱਜ ਤੱਕ ਦੇ ‘ਧਰਮ ਤੇ ਰਾਜਨੀਤੀ’ ਦੇ ਸੁਮੇਲ ਬਾਰੇ ਵਿਦਿਆਰਥੀਆਂ ਨੂੰ ਚਾਨਣਾ ਪਾਇਆ ਤੇ ਹਰ ਰਾਜਨੀਤਕ ਚਾਲ ਦੇ ਅੰਦਰ ਦੀ ਰਾਜਨੀਤੀ ਬਾਰੇ ਉਨ੍ਹਾਂ ਨੂੰ ਜਾਣੂ ਕਰਵਾਇਆ। ਅਖੀਰ ਵਿਚ ਵਿਭਾਗ ਦੇ ਮੁਖੀ ਪ੍ਰੋ. ਮਨਪ੍ਰੀਤ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਸਮੇਂ ਸਟੇਜ ਸੰਚਾਲਨ ਡਾ. ਹਰਜੀਤ ਸਿੰਘ ਨੇ ਕੀਤਾ। ਵਿਭਾਗ ਦੇ ਸੀਨੀਅਰ ਪ੍ਰੋਫੈਸਰ ਪ੍ਰੋ. ਪ੍ਰਭਦਿਆਲ, ਪ੍ਰੋ. ਅਨੂ ਮੂਮ ਅਤੇ ਡਾ. ਅਜੀਤਪਾਲ ਸਿੰਘ ਤੋਂ ਇਲਾਵਾ ਕਾਲਜ ਦੇ ਹੋਰ ਪ੍ਰੋਫੈਸਰ ਸਾਹਿਬਾਨ ਅਤੇ ਰਾਜਨੀਤੀ ਸ਼ਾਸਤਰ ਵਿਭਾਗ ਦੇ ਵਿਦਿਆਰਥੀ ਵੀ ਮੌਜੂਦ ਸਨ।