ਪੰਜਾਬ ਬੋਰਡ 10ਵੀਂ ਦੀਆਂ ਪ੍ਰੀਖਿਆਵਾਂ ਸ਼ੁਰੂ

03/16/2019 5:01:10 AM

ਜਲੰਧਰ (ਸੁਮਿਤ)-ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਈ ਜਾਣ ਵਾਲੀ 10ਵੀਂ ਜਮਾਤ ਦੀ ਪ੍ਰੀਖਿਆ ਅੱਜ ਤੋਂ ਸ਼ੁਰੂ ਹੋ ਗਈ ਹੈ। ਇਨ੍ਹਾਂ ਪ੍ਰੀਖਿਆਵਾਂ ਲਈ ਜ਼ਿਲੇ ਭਰ ਵਿਚ 191 ਪ੍ਰੀਖਿਆ ਕੇਂਦਰ ਸਥਾਪਿਤ ਕੀਤੇ ਗਏ ਅਤੇ ਇਨ੍ਹਾਂ ਪ੍ਰੀਖਿਆ ਕੇਂਦਰਾਂ ’ਤੇ 29767 ਵਿਦਿਆਰਥੀ ਪ੍ਰੀਖਿਆ ਦੇ ਰਹੇ ਹਨ।ਪ੍ਰੀਖਿਆ ਦੇ ਪਹਿਲੇ ਦਿਨ ਅੱਜ ਪੰਜਾਬੀ ਏ ਤੇ ਪੰਜਾਬ ਦਾ ਇਤਿਹਾਸ ਵਿਸ਼ੇ ਦਾ ਪੇਪਰ ਹੋਇਆ। ਇਸ ਦੌਰਾਨ 7 ਫਲਾਇੰਗ ਟੀਮਾਂ ਨੇ 37 ਪ੍ਰੀਖਿਆ ਕੇਂਦਰਾਂ ਦਾ ਦੌਰਾ ਕੀਤਾ ਪਰ ਕੋਈ ਵੀ ਨਕਲਚੀ ਨਹੀਂ ਫੜਿਆ ਗਿਆ। ਇਹ ਪੇਪਰ ਸਵੇਰ ਦੀ ਸ਼ਿਫਟ ਵਿਚ ਹੋਇਆ। ਉਥੇ ਦੂਜੇ ਪਾਸੇ 12ਵੀਂ ਦੀ ਜਮਾਤ ਦੀ ਪ੍ਰੀਖਿਆ ਵਿਚ ਅੱਜ ਕੰਪਿਊਟਰ ਅੈਪਲੀਕੇਸ਼ਨਜ਼ ਦਾ ਪੇਪਰ ਹੋਇਆ, ਜਿਸ ਵਿਚ ਕੋਈ ਵੀ ਨਕਲ ਮਾਰਦਾ ਨਹੀਂ ਮਿਲਿਆ। ਆਉਣ ਵਾਲੇ ਸੋਮਵਾਰ ਨੂੰ 10ਵੀਂ ਜਮਾਤ ਦਾ ਅੰਗਰੇਜ਼ੀ ਦਾ ਪੇਪਰ ਹੋਵੇਗਾ।