ਪੰਜਾਬ ਮਾਰਕੀਟ ਕਮੇਟੀ ਮੁਲਾਜ਼ਮ ਜਥੇਬੰਦੀ ਦੀ ਮੀਟਿੰਗ

03/08/2019 4:30:57 AM

ਜਲੰਧਰ (ਮਹੇਸ਼)—ਪੰਜਾਬ ਮਾਰਕੀਟ ਕਮੇਟੀ ਮੁਲਾਜ਼ਮ ਜਥੇਬੰਦੀ ਨਾਲ ਸਬੰਧਤ ਮੰਡੀ ਬੋਰਡ ਦੀ ਮੀਟਿੰਗ ਦਾਣਾ ਮੰਡੀ ਦਫਤਰ ’ਚ ਹੋਈ, ਜਿਸ ’ਚ ਜ਼ਿਲਾ ਮੰਡੀ ਅਫਸਰ ਦਾ ਸਟਾਫ, ਕਾਰਜਕਾਰੀ ਇੰਜੀਨੀਅਰ ਸਟਾਫ, ਵਾਟਰ ਸਪਲਾਈ, ਸੀਵਰੇਜ ਅਤੇ ਮਾਰਕੀਟ ਕਮੇਟੀਆਂ ਦੇ 52 ਨੁਮਾਇੰਦੇ ਹਾਜ਼ਰ ਹੋਏ। ਮੀਟਿੰਗ ਦੀ ਪ੍ਰਧਾਨਗੀ ਪੰਜਾਬ ਦੇ ਪ੍ਰਧਾਨ ਸੁਰਜੀਤ ਸਿੰਘ ਜੌਹਲ ਨੇ ਕੀਤੀ।ਜ਼ਿਲਾ ਪ੍ਰਧਾਨ ਬਲਜੀਤ ਸਿੰਘ ਭੱਟੀ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਡੀ ਪੰਜਾਬ ਸਰਕਾਰ ਡੀ. ਏ. ਦੀਆਂ ਕਿਸ਼ਤਾਂ ਦੇਣ ’ਚ ਮੁਲਾਜ਼ਮ ਵਰਗ ਨੂੰ ਕਿਸ ਤਰ੍ਹਾਂ ਮੂਰਖ ਬਣਾ ਰਹੀ ਹੈ। 6ਵੇਂ ਪੇ ਕਮਿਸ਼ਨ ਦੀ ਰਿਪੋਰਟ ਲਾਗੂ ਮਿਤੀ 01.01.2016 ਤੋਂ ਹੋਣੀ ਹੈ। ਉਸ ਬਾਰੇ ਸਮਾਂ ਵਧਾਏ ਜਾ ਰਹੇ ਹਨ। ਸਰਕਾਰੀ ਮਹਿਕਮੇ ’ਚ ਸਟਾਫ 30% ਰਹਿ ਗਿਆ ਅਤੇ 70% ਰਿਟਾਇਰਡ ਹੋ ਚੁੱਕਾ ਹੈ, ਕੱਚੇ ਮੁਲਾਜ਼ਮ ਪੱਕੇ ਨਹੀਂ ਕੀਤੇ। ਮੱਖਣ ਲਾਲ ਸੰਦੀਲਾ, ਗੁਰਦੀਪ ਸਿੰਘ, ਚਰਨਜੀਤ ਸਿੰਘ ਸੁਪਰਡੈਂਟ, ਗੁਰਚਰਨ ਸਿੰਘ, ਗੁਰਮੀਤ ਸਿੰਘ ਮਾਛੀਵਾੜਾ, ਤਲਵਿੰਦਰ ਸਿੰਘ ਮਲੋਦ, ਹਰਪ੍ਰੀਤ ਸਿੰਘ ਖੰਨਾ, ਜਸਵਿੰਦਰ ਸਿੰਘ ਸਾਹਨੇਵਾਲ ਨੇ ਕਿਹਾ ਕਿ ਉਪਰੋਕਤ ਜਾਇਜ਼ ਮੰਗਾਂ ਨੂੰ ਲੈ ਕੇ ਮੁਲਾਜ਼ਮਾਂ ’ਚ ਭਾਰੀ ਰੋਸ ਹੈ। ਮੀਟਿੰਗ ’ਚ ਮਨਜਿੰਦਰ ਸਿੰਘ, ਕਮਲਦੀਪ ਸਿੰਘ, ਬਲਜੀਤ ਸਿੰਘ, ਜਗਦੀਸ਼ ਸਿੰਘ, ਰਾਜ ਕੁਮਾਰ, ਰਣਜੀਤ ਸਿੰਘ, ਜਸਜੀਤ ਸਿੰਘ, ਜਸਵਿੰਦਰ ਸਿੰਘ, ਗੁਰਸ਼ਰਨ ਸਿੰਘ, ਮਨਤੇਸ਼ ਕੁਮਾਰ, ਸਰਬਜੀਤ ਸਿੰਘ, ਮਨਬੀਰ ਸਿੰਘ, ਕੁਲਜੀਤ ਸਿੰਘ, ਗੁਰਦੀਪ ਸਿੰਘ, ਚਰਨਜੀਤ ਸਿੰਘ, ਜਗਜੀਤ ਸਿੰਘ, ਮੱਖਣ ਲਾਲ, ਅਵਤਾਰ ਸਿੰਘ, ਬਲਵੰਤ ਸਿੰਘ, ਵਿਸ਼ਨੂੰ, ਅਮਨਦੀਪ ਸਿੰਘ, ਗੁਰਦੇਵ ਸਿੰਘ, ਜਰਨੈਲ ਸਿੰਘ, ਬਲਜੀਤ ਸਿੰਘ ਭੱਟੀ, ਗੁਰਮੀਤ ਸਿੰਘ, ਹਰਜੋਤ ਸਿੰਘ, ਮੂਲ ਚੰਦ, ਇੰਦਰਜੀਤ ਕੌਰ, ਨੀਲਮ ਰਾਣੀ, ਪਾਰਵਤੀ ਦੇਵੀ, ਸ਼ਮੀਲਾ ਰਾਣੀ, ਜਿੰਦਰ ਕੌਰ, ਮੋਨਾ ਰਾਣੀ, ਕਮਲੇਸ਼, ਜਗਦੀਸ਼ ਸਿੰਘ, ਪ੍ਰਭਜੋਤ ਸਿੰਘ, ਗੁਰਸ਼ਰਨ ਸਿੰਘ, ਹੇਮਭੱਟ, ਸ਼ਮਸ਼ੇਰ ਸਿੰਘ, ਪ੍ਰਿਥੀਪਾਲ ਸਿੰਘ ਹਰਪ੍ਰੀਤ ਸਿੰਘ, ਰਾਜ ਕੁਮਾਰ, ਰਣਜੀਤ ਸਿੰਘ, ਕੁਲਵਿੰਦਰ ਕੁਮਾਰ, ਤਲਵਿੰਦਰ ਸਿੰਘ ਮਲੋਦ ਆਦਿ ਹਾਜ਼ਰ ਹੋਏ।