ਮਾਮਲਾ ਸਪੋਰਟਸ ਕਾਰੋਬਾਰੀ ਕਮਲ ਆਨੰਦ ਵਲੋਂ ਖੁਦਕੁਸ਼ੀ ਦਾ

02/21/2019 4:30:42 AM

ਜਲੰਧਰ (ਮ੍ਰਿਦੁਲ)-ਟੈਗੋਰ ਨਗਰ ’ਚ ਬੀਤੇ ਦਿਨ ਦੋਸਤ ਚਾਵਲਾ ਵੈਲਡਿੰਗ ਮਟੀਰੀਅਲ ਦੇ ਮਾਲਕ ਸਰਬਜੀਤ ਉਰਫ ਬਿੱਟੂ ਚਾਵਲਾ ਦੇ ਘਰ ਸਪੋਰਟਸ ਕਾਰੋਬਾਰੀ ਕਮਲ ਆਨੰਦ ਵਲੋਂ ਖੁਦਕੁਸ਼ੀ ਦੇ ਕੇਸ ’ਚ ਮੁੱਖ ਮੁਲਜ਼ਮ ਅਰੁਣ ਸਹਿਗਲ ਤੇ ਬਿੱਟੂ ਚਾਵਲਾ ਦੀ ਬੇਲ ’ਤੇ ਸੁਣਵਾਈ ਹੁਣ ਵੀਰਵਾਰ ਨੂੰ ਹੋਵੇਗੀ। ਹਾਲਾਂਕਿ ਕੋਰਟ ’ਚ ਬੁੱਧਵਾਰ ਨੂੰ ਮੁਲਜ਼ਮ ਬਿੱਟੂ ਚਾਵਲਾ ਤੇ ਅਰੁਣ ਸਹਿਗਲ ਦੇ ਵਕੀਲ ਸੁਣਵਾਈ ਲਈ ਪਹੁੰਚੇ ਸਨ ਪਰ ਕੋਰਟ ਵਲੋਂ ਦੋਨਾਂ ਮੁਲਜ਼ਮਾਂ ਸਬੰਧੀ ਸੁਣਵਾਈ ਅਗਲੇ ਦਿਨ ’ਤੇ ਟਾਲ ਦਿੱਤੀ ਗਈ। ਮਾਣਯੋਗ ਅਦਾਲਤ ਦੋਨਾਂ ਮੁਲਜ਼ਮਾਂ ਦੀ ਜ਼ਮਾਨਤ ’ਤੇ ਵਾਰਵਾਰ ਨੂੰ ਸੁਣਵਾਈ ਕਰੇਗੀ।ਜ਼ਿਕਰਯੋਗ ਹੈ ਕਿ ਟੈਗੋਰ ਨਗਰ ’ਚ ਆਨੰਦ ਸਪੋਰਟਸ ਦੇ ਮਾਲਕ ਕਮਲ ਆਨੰਦ ਨੇ ਜੂਆ ਖੇਡਣ ਦੌਰਾਨ ਪੈਸੇ ਮੰਗਣ ’ਤੇ ਦੋਸਤ ਬਿੱਟੂ ਚਾਵਲਾ ਵਲੋਂ ਨਾ ਦੇਣ ’ਤੇ ਖੁਦ ਨੂੰ ਗੋਲੀ ਮਾਰ ਲਈ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ ਸੀ। ਮਾਮਲੇ ’ਚ ਮੌਕਾ-ਏ ਵਾਰਦਾਤ ’ਤੇ ਮੌਜੂਦ ਅਰੁਣ ਸਹਿਗਲ ਜੋ ਕਿ ਵਾਰਦਾਤ ਤੋਂ ਬਾਅਦ ਡੀ. ਵੀ. ਆਰ. ਖੁਰਦ-ਬੁਰਦ ਕਰ ਕੇ ਫਰਾਰ ਹੋ ਗਿਆ ਸੀ, ਨੂੰ ਪੁਲਸ ਅਜੇ ਤੱਕ ਫੜ ਨਹੀਂ ਸਕੀ ਹੈ। ਉਥੇ ਦੂਜੇ ਪਾਸੇ ਆਦਰਸ਼ ਨਗਰ ਦੇ ਰਹਿਣ ਵਾਲੇ ਮੁਲਜ਼ਮ ਬੰਟੂ ਸਾਰੰਗਲ ਵੀ ਪੁਲਸ ਦੀ ਗ੍ਰਿਫਤ ਤੋਂ ਦੂਰ ਹੈ। ਹਾਲਾਂਕਿ ਪੁਲਸ ਨੇ ਕਮਲ ਆਨੰਦ ਦੀ ਪਤਨੀ ਸੀਮਾ ਦੇ ਬਿਆਨਾਂ ’ਤੇ ਮੁਲਜ਼ਮ ਪਿੰਕੀ ਤੇ ਰਾਜੂ ਵਰਮਾ ਨੂੰ ਪੁਲਸ ਨੇ ਕਲੀਨ ਚਿੱਟ ਦੇ ਦਿੱਤੀ ਸੀ।