ਐਕਸ ਸਰਵਿਸਮੈਨ ਵੈੱਲਫੇਅਰ ਐਸੋਸੀਏਸ਼ਨ ਨੇ ਆਪਣਾ ਚੌਥਾ ਸਥਾਪਨਾ ਦਿਵਸ ਮਨਾਇਆ

01/24/2019 10:27:33 AM

ਜਲੰਧਰ (ਸੂਰੀ)-ਐਕਸ ਸਰਵਿਸਮੈਨ ਵੈੱਲਫੇਅਰ ਐਸੋਸੀਏਸ਼ਨ ਬਲਾਕ ਭੋਗਪੁਰ ਨੇ ਆਪਣਾ ਚੌਥਾ ਸਥਾਪਨਾ ਦਿਵਸ ਧੂਮਧਾਮ ਨਾਲ ਮਨਾਇਆ। ਇਸ ਮੌਕੇ ਭੋਗਪੁਰ ਦੇ ਇਕ ਮੈਰਿਜ ਪੈਲੇਸ ’ਚ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ’ਚ ਨਾਇਬ ਤਹਿਸੀਲਦਾਰ ਗੁਰਪਾਲ ਸਿੰਘ, ਜਨਰਲ ਜੇ. ਐੱਸ. ਢਿੱਲੋਂ, ਬ੍ਰਿਗੇਡੀਅਰ ਕੁਲਦੀਪ ਸਿੰਘ, ਕਰਨਲ ਮਨਜੀਤ ਸਿੰਘ, ਡਿਪਟੀ ਡਾਇਰੈਕਟਰ ਸੈਨਿਕ ਭਲਾਈ ਅਫ਼ਸਰ ਜਸਪਾਲ ਸਿੰਘ ਰਾਣਾ, ਕਰਨਲ ਚਰਨਜੀਤ ਸਿੰਘ ਧਾਮੀ, ਕਰਨਲ ਜਸਵਾਲ, ਕਰਨਲ ਰਘਬੀਰ ਸਿੰਘ, ਐਕਸ ਸਰਵਿਸਮੈਨ ਲੀਗ ਦੇ ਜ਼ਿਲਾ ਪ੍ਰਧਾਨ ਮੇਜਰ ਐੱਚ. ਐੱਸ. ਰਿਸ਼ੀ, ਸੰਸਥਾ ਦੇ ਚੇਅਰਮੈਨ ਸੁਖਬੀਰ ਸਿੰਘ, ਕਸ਼ਮੀਰੀ ਲਾਲ, ਕੈਪਟਨ ਐੱਸ. ਬੀ. ਐੱਸ. ਪਨੇਸਰ ਅਤੇ ਗਿਆਨ ਸੰਧੂ ਆਦਿ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰੂਆਤ ਕਰਦਿਆਂ ਸੰਸਥਾ ਦੇ ਪ੍ਰਧਾਨ ਕੈਪ. ਗੁਰਮੇਲ ਸਿੰਘ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਉਨ੍ਹਾਂ ਮੈਂਬਰ ਸਾਹਿਬਾਨ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸੰਸਥਾ ਦੇ ਚੌਥੇ ਸਥਾਪਨਾ ਦਿਵਸ ਦੀਆਂ ਵਧਾਈਆਂ ਦਿੱਤੀਆਂ ਅਤੇ ਸੰਸਥਾ ਦੀ ਤਿੰਨ ਸਾਲਾਂ ਦੀ ਕਾਰਗੁਜ਼ਾਰੀ ਬਾਰੇ ਆਏ ਮਹਿਮਾਨਾਂ ਅਤੇ ਪਤਵੰਤਿਆਂ ਨੂੰ ਜਾਣਕਾਰੀ ਦਿੱਤੀ। ਸੰਸਥਾ ਵੱਲੋਂ 15 ਫਰਵਰੀ ਤੋਂ ਚਲਾਈ ਜਾਣ ਵਾਲੀ ਫ੍ਰੀ ਟ੍ਰੇਨਿੰਗ ਅਤੇ ਟ੍ਰੇਨਿੰਗ ਲਾਇਬ੍ਰੇਰੀ ਬਾਰੇ ਦੱਸਿਆ ਕਿ ਇਹ ਬਿਲਕੁਲ ਫ਼੍ਰੀ ਹੈ ਅਤੇ ਇਸ ਵਿਚ ਨੌਜਵਾਨ ਲਡ਼ਕੇ ਤੇ ਲਡ਼ਕੀਆਂ ਨੂੰ ਫ੍ਰੀ ਟ੍ਰੇਨਿੰਗ ਸੰਸਥਾ ਵੱਲੋਂ ਦਿੱਤੀ ਜਾ ਰਹੀ ਹੈ। ਇਸ ਮੌਕੇ ਆਏ ਹੋਏ ਮੈਂਬਰਾਂ ਅਤੇ ਮਹਿਮਾਨਾਂ ਨੂੰ ਸਾਬਕਾ ਸੈਨਿਕਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਗਈ। ਆਖਿਰ ਵਿਚ ਸੰਸਥਾ ਵੱਲੋਂ ਆਪਣੇ ਕੀਤੇ ਕੰਮਾਂ ਦਾ ਕੈਲੰਡਰ ਵੀ ਜਾਰੀ ਕੀਤਾ ਗਿਆ।