ਪੀ. ਪੀ. ਆਰ. ਮਾਲ ਕੋਲ ਹੰਗਾਮਾ

01/21/2019 10:50:50 AM

ਜਲੰਧਰ (ਜ. ਬ.)- ਪੀ. ਪੀ. ਆਰ. ਮਾਲ ਨੇੜੇ ਕਾਰ ਸਵਾਰ ਨੌਜਵਾਨਾਂ ਨੇ ਜੰਮ ਕੇ ਹੰਗਾਮਾ ਕੀਤਾ। ਇਨ੍ਹਾਂ ਲੋਕਾਂ ਨੇ ਪੀ. ਪੀ. ਆਰ. ਮਾਲ ਮਾਰਕੀਟ ’ਚ ਹੀ ਕਾਰ ਵਿਚ ਬੈਠ ਕੇ ਸ਼ਰਾਬ ਪੀਤੀ ਅਤੇ ਕੁੱਝ ਦੂਰੀ ’ਤੇ ਆ ਕੇ ਆਪਸ ਵਿਚ ਹੀ ਉਲਝ ਪਏ। ਹਾਲਾਂਕਿ ਇਸ ਝਗੜੇ ਦੀ ਪੁਲਸ ਨੂੰ ਸ਼ਿਕਾਇਤ ਨਹੀਂ ਦਿੱਤੀ ਗਈ ਹੈ ਪਰ ਇਹ ਉਹੀ ਜਗ੍ਹਾ ਹੈ, ਜਿੱਥੇ ਥਾਣਾ 7 ਦੇ ਇਕ ਸਬ-ਇੰਸਪੈਕਟਰ ’ਤੇ ਸ਼ਰਾਬੀਆਂ ਨੇ ਹਮਲਾ ਕੀਤਾ ਸੀ। ਉਹ ਸ਼ਰਾਬੀ ਵੀ ਇਸੇ ਮਾਰਕੀਟ ’ਚ ਗੱਡੀ ਖੜ੍ਹੀ ਕਰ ਕੇ ਸ਼ਰਾਬ ਪੀ ਰਹੇ ਸਨ, ਜਿਨ੍ਹਾਂ ਦਾ ਸਬ-ਇੰਸਪੈਕਟਰ ਨੇ ਵਿਰੋਧ ਕੀਤਾ ਸੀ। ਇਸ ਮਾਰਕੀਟ ਵਿਚ ਕੁੱਝ ਰੈਸਟੋਰੈਂਟ ਵਾਲੇ ਕਾਰ ਵਿਚ ਸ਼ਰਾਬ ਪਰੋਸਣ ਦਾ ਕੰਮ ਕਰਦੇ ਹਨ ਪਰ ਪੁਲਸ ਨੇ ਅੱਜ ਤੱਕ ਕੋਈ ਠੋਸ ਕਾਰਵਾਈ ਨਹੀਂ ਕੀਤੀ।ਸਵਾਰੀਆਂ ਨੂੰ ਲੈ ਕੇ ਭਿੜੇ ਆਟੋ ਵਾਲੇਜਲੰਧਰ, 20 ਜਨਵਰੀ (ਜ. ਬ.)- ਬੱਸ ਸਟੈਂਡ ਤੋਂ ਕੁੱਝ ਦੂਰੀ ’ਤੇ ਨਰਿੰਦਰ ਸਿਨੇਮਾ ਕੋਲ ਸਵਾਰੀਆਂ ਨੂੰ ਲੈ ਕੇ ਦੋ ਆਟੋ ਚਾਲਕ ਭਿੜ ਗਏ। ਦੋਵਾਂ ’ਚ ਗਾਲੀ-ਗਲੋਚ ਹੋਈ ਪਰ ਜਿਵੇਂ ਹੀ ਗੱਲ ਹੱਥੋਪਾਈ ’ਤੇ ਆਈ ਤਾਂ ਸਾਥੀ ਆਟੋ ਚਾਲਕਾਂ ਨੇ ਵਿਚ ਪੈ ਕੇ ਸ਼ਾਂਤ ਕਰਵਾ ਦਿੱਤਾ। ਆਟੋ ਵਾਲੇ ਬੱਸ ਸਟੈਂਡ ਤੋਂ ਸਵਾਰੀ ਚੁੱਕ ਕੇ ਬੀ. ਐੱਮ. ਸੀ. ਚੌਕ ਵੱਲ ਵਧ ਰਹੇ ਸੀ ਕਿ ਨਰਿੰਦਰ ਸਿਨੇਮਾ ਕੋਲ 5 ਸਵਾਰੀਆਂ ਖੜ੍ਹੀਆਂ ਦੇਖ ਕੇ ਦੋਵਾਂ ਆਟੋ ਵਾਲਿਆਂ ਨੇ ਬਰੇਕ ਲਾ ਦਿੱਤੀ। ਇਕ ਆਟੋ ਵਿਚ ਜਗ੍ਹਾ ਘੱਟ ਹੋਣ ਕਾਰਨ ਸਵਾਰੀਆਂ ਪਿੱਛੇ ਖੜ੍ਹੇ ਆਟੋ ’ਚ ਬੈਠਣ ਲੱਗੀਆਂ ਤਾਂ ਆਟੋ ਚਾਲਕਾਂ ਵਿਚ ਬਹਿਸ ਹੋ ਗਈ। ਗਾਲੀ-ਗਲੋਚ ਤੋਂ ਬਾਅਦ ਗੱਲ ਕੁੱਟ-ਮਾਰ ਤੱਕ ਪਹੁੰਚਣ ਤੋਂ ਪਹਿਲਾਂ ਹੀ ਹੋਰ ਆਟੋ ਵਾਲਿਆਂ ਨੇ ਸਵਾਰੀਆਂ ਕਿਸੇ ਹੋਰ ਆਟੋ ਵਿਚ ਬਿਠਾ ਕੇ ਮਾਮਲਾ ਸ਼ਾਂਤ ਕਰ ਦਿੱਤਾ। ਪੁਲਸ ਨੂੰ ਇਸ ਮਾਮਲੇ ਦੀ ਸ਼ਿਕਾਇਤ ਨਹੀਂ ਦਿੱਤੀ ਗਈ।ਫੋਨ ’ਤੇ ਗੱਲਾਂ ਕਰ ਰਹੇ ਨੌਜਵਾਨ ਦਾ ਮੋਬਾਇਲ ਖੋਹ ਕੇ ਫਰਾਰ ਹੋਏ ਮੋਟਰਸਾਈਕਲ ਸਵਾਰ ਲੁਟੇਰੇਅਣਪਛਾਤੇ ਲੁਟੇਰਿਆਂ ਖਿਲਾਫ ਮਾਮਲਾ ਦਰਜਜਲੰਧਰ, 20 ਜਨਵਰੀ (ਜ. ਬ.)- ਥਾਣਾ 4 ਦੇ ਅਧੀਨ ਪੈਂਦੇ ਲਾਲ ਰਤਨ ਸਿਨੇਮਾ ਕੋਲ ਮੋਟਰਸਾਈਕਲ ਸਵਾਰ ਲੁਟੇਰੇ ਫੋਨ ’ਤੇ ਗੱਲਾਂ ਕਰਦੇ ਨੌਜਵਾਨ ਦਾ ਮੋਬਾਇਲ ਖੋਹ ਕੇ ਫਰਾਰ ਹੋ ਗਏ। ਮੌਕੇ ’ਤੇ ਪਹੁੰਚੀ ਪੁਲਸ ਨੇ ਜਾਂਚ ਤੋਂ ਬਾਅਦ ਅਣਪਛਾਤੇ ਲੁਟੇਰਿਆਂ ’ਤੇ ਮਾਮਲਾ ਦਰਜ ਕਰ ਲਿਆ ਹੈ। ਪੀੜਤ ਤਰੁਣ ਕੁਮਾਰ ਨੇ ਦੱਸਿਆ ਕਿ ਉਹ ਇਕ ਹਸਪਤਾਲ ਵਿਚ ਕੰਮ ਕਰਦਾ ਹੈ। ਦੇਰ ਰਾਤ ਉਹ ਲਾਲ ਰਤਨ ਸਿਨੇਮਾ ਦੇ ਨਾਲ ਲੱਗਦੇ ਪੀ. ਜੀ. ਦੇ ਬਾਹਰ ਟਹਿਲਦੇ ਹੋਏ ਆਪਣੇ ਦੋਸਤ ਨਾਲ ਫੋਨ ’ਤੇ ਗੱਲ ਕਰ ਰਿਹਾ ਸੀ ਕਿ ਅਚਾਨਕ ਪਿੱਛੋਂ ਦੋ ਮੋਟਰਸਾਈਕਲ ਸਵਾਰ ਲੁਟੇਰੇ ਜੋ ਉਸ ਦਾ ਮੋਬਾਇਲ ਖੋਹ ਕੇ ਜੋਤੀ ਚੌਕ ਵੱਲ ਫਰਾਰ ਹੋ ਗਏ, ਜਿਸ ਦੀ ਸੂਚਨਾ ਪੁਲਸ ਨੂੰ ਦਿੱਤੀ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ 4 ਦੀ ਪੁਲਸ ਮੌਕੇ ’ਤੇ ਪਹੁੰਚ ਗਈ। ਪੁਲਸ ਨੇ ਜਾਂਚ ਤੋਂ ਬਾਅਦ ਅਣਪਛਾਤੇ ਮੋਟਰਸਾਈਕਲ ਸਵਾਰ ਲੁਟੇਰਿਆਂ ਖਿਲਾਫ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।