ਸਰਕਾਰੀ ਸਮਾਰਟ ਸਕੂਲ ਵਿਰਕ ਵਿਖੇ ਇਨਾਮ ਵੰਡ ਸਮਾਰੋਹ ਆਯੋਜਿਤ

01/20/2019 1:05:19 PM

ਜਲੰਧਰ (ਮੁਨੀਸ਼)-ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿਰਕ (ਜਲੰਧਰ) ਸ਼ਹੀਦ ਭਗਤ ਸਿੰਘ ਯੰਗ ਸਪੋਰਟਸ ਲੋਕ ਭਲਾਈ ਕਲੱਬ (ਰਜਿ.) ਵਿਰਕ ਦੇ ਸਹਿਯੋਗ ਨਾਲ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਇਸ ਸਮਾਰੋਹ ਵਿਚ ਦਰਸ਼ਨਾ ਕੁਮਾਰੀ ਸਰਪੰਚ ਗ੍ਰਾਮ ਪੰਚਾਇਤ ਵਿਰਕ, ਮੁੱਖ ਮਹਿਮਾਨ ਤੋਂ ਇਲਾਵਾ ਬੇਗ ਰਾਜ ਬਸਰਾ (ਰਿਟਾ. ਮੈਨੇਜਰ), ਕੁਲਵੀਰ ਸਿੰਘ ਚੇਅਰਮੈਨ ਸਕੂਲ ਮੈਨੇਜਮੈਂਟ ਕਮੇਟੀ ਸ.ਸ.ਸ.ਸਕੂਲ ਵਿਰਕ ਤੇ ਅਮਿਤਾ ਭਰਗੋ (ਪੰਚ), ਸ਼੍ਰੀਮਤੀ ਨਿਰਦੋਸ਼ (ਪੰਚ), ਹੇਮ ਰਾਜ ਪ੍ਰਧਾਨ ਸ਼ਹੀਦ ਭਗਤ ਸਿੰਘ ਯੰਗ ਸਪੋਰਟਸ ਲੋਕ ਭਲਾਈ ਕਲੱਬ (ਰਜਿ.) ਵਿਰਕ, ਲਾਡੀ ਬਸਰਾ (ਬਸਰਾ ਗੈਸ ਏਜੰਸੀ), ਪ੍ਰੀਤੀ, ਮਨਦੀਪ ਕੌਰ, ਬਲਜੀਤ ਕੌਰ (ਪੰਚ), ਬੂਟਾ ਰਾਮ (ਪੰਚ), ਬਲਵੰਤ ਰਾਏ ਵਿਰਕ, ਰਣਜੀਤ ਕੁਮਾਰ (ਪੰਚ), ਪਰਮਜੀਤ ਕੌਰ (ਪੰਚ), ਸ਼੍ਰੀ ਜਸਪਾਲ, ਪ੍ਰੀਤਪਾਲ ਸਿੰਘ ਲੰਬਡ਼ਦਾਰ, ਸੁਖਦੇਵ ਸਿੰਘ ਲੰਬਡ਼ਦਾਰ, ਡਾ. ਪਿਆਰਾ ਲਾਲ, ਡਾ. ਛਿੰਦਾ, ਅਸ਼ੋਕ ਕੁਮਾਰ ਪ੍ਰਧਾਨ ਪੀ. ਟੀ. ਏ. ਕਮੇਟੀ, ਗੁਰਦੇਵ ਸਿੰਘ (ਰਿਟਾ. ਬੀ.ਪੀ.ਈ.ਓ.) , ਜਸਵੀਰ ਕੁਮਾਰ (ਸਾਬਕਾ ਚੇਅਰਮੈਨ ਬਲਾਕ ਸਮੰਤੀ ਫਿਲੌਰ) ਤੋਂ ਇਲਾਵਾ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ ਅਤੇ ਬੱਚਿਆਂ ਦੇ ਮਾਤਾ-ਪਿਤਾ ਨੇ ਹਿੱਸਾ ਲਿਆ। ਸਾਲਾਨਾ ਸਮਾਰੋਹ ਵਿਚ ਸੱਭਿਆਚਾਰ, ਨਾਟਕ ਤੇ ਕਵਿਤਾਵਾਂ ਦੇ ਪ੍ਰੋਗਰਾਮ ਪੇਸ਼ ਕੀਤੇ ਗਏ। ਪ੍ਰਿੰਸੀਪਲ ਸੁਰਿੰਦਰ ਪਾਲ ਵਲੋਂ ਸਾਲ 2017-18 ਦੀ ਸਾਲਾਨਾ ਪ੍ਰਗਤੀ ਰਿਪੋਰਟ ਪਡ਼੍ਹੀ ਗਈ ਅਤੇ ਵਿਭਾਗ ਦਾ ਸਮਾਰਟ ਸਕੂਲ ਬਣਾਉਣ ’ਤੇ ਧੰਨਵਾਦ ਕੀਤਾ ਗਿਆ। ਸ਼ਹੀਦ ਭਗਤ ਸਿੰਘ ਯੰਗ ਸਪੋਰਟਸ ਲੋਕ ਭਲਾਈ ਕਲੱਬ (ਰਜਿ.) ਵਿਰਕ ਵਲੋਂ 2017-18 ਵਿਚ ਵੱਖ-ਵੱਖ ਖੇਤਰਾਂ ’ਚ ਪੁਜ਼ੀਸ਼ਨਾਂ ਲੈਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਤ ਕੀਤਾ ਗਿਆ ਅਤੇ ਜਿਹਡ਼ੇ ਅਧਿਆਪਕਾ ਦਾ ਸਾਲਾਨਾ 100 ਫੀਸਦੀ ਸੀ, ਨੂੰ ਵੀ ਸਨਮਾਨਤ ਕੀਤਾ ਗਿਆ। ਪ੍ਰਿੰਸੀਪਲ ਅਤੇ ਸਮੂਹ ਸਟਾਫ ਮੈਂਬਰਜ਼ ਵਲੋਂ ਸ਼ਹੀਦ ਭਗਤ ਸਿੰਘ ਯੰਗ ਸਪੋਰਟਸ ਲੋਕ ਭਲਾਈ ਕਲੱਬ (ਰਜਿ.) ਵਿਰਕ, ਪੰਚਾਇਤ ਤੇ ਸਕੂਲ ਮੈਨੇਜਮੈਂਟ ਕਮੇਟੀ ਸ.ਸ.ਸ.ਸਕੂਲ ਵਿਰਕ ਦਾ ਧੰਨਵਾਦ ਕੀਤਾ ਗਿਆ।